ਆਪਣੀਆਂ ਅਦਾਵਾਂ ਦੇ ਨਾਲ ਜਲਵੇ ਬਿਖੇਰਨ ਵਾਲੀ ਅਦਾਕਾਰਾ ਸ੍ਰੀਦੇਵੀ

By  Joshi October 1st 2017 09:42 PM

Sri devi bollywood actress da bag hai SUV de rate de brabar!

ਬਾਲੀਵੁੱਡ 'ਚ ਆਪਣੀਆਂ ਅਦਾਵਾਂ ਦਾ ਜਲਵਾ ਬਿਖੇਰਨ ਵਾਲੀ ਅਭਿਨੇਤਰੀ ਸ਼੍ਰੀਦੇਵੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹੀ ਹੈ। ਕਦੀ ਆਪਣੀ ਵੱਖਰੀ ਅਦਾ ਅਤੇ ਕਦੇ ਆਪਣੇ ਡ੍ਰੈਸਿੰਗ ਸਟਾਈਲ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਇਸ ਅਭਿਨੇਤਰੀ ਨੇ ਇਸ ਵਾਰ ਵੀ ਕੁਝ ਵੱਖਰਾ ਕੀਤਾ ਹੈ, ਜਿਸਨੂੰ ਸੁਣ ਕੇ ਤੁਹਾਡਾ ਹੈਰਾਨ ਹੋਣਾ ਸੁਭਾਵਿਕ ਹੈ।

Sri devi bollywood actress da bag hai SUV de rate de brabar!ਹਾਲ 'ਚ ਹੀ, ਸ੍ਰੀਦੇਵੀ ਇੱਕ ਚੈਰਿਟੀ ਐਗਜੀਬਿਸ਼ਨ 'ਚ ਪਹੁੰਚੀ ਸੀ, ਜਿਸ 'ਚ ਉਸਦੀ ਡ੍ਰੈਸ ਅਤੇ ਲੁੱਕ ਨੇ ਸਾਰਿਆਂ ਦੀ ਨਿਗਾਹਾਂ ਉਸ ਵੱਲ ਕਰਨ 'ਚ ਕੋਈ ਕਸਰ ਨਹੀਂ ਛੱਡੀ। ਪਰ, ਆਪਣੀ ਲੁੱਕ ਤੋਂ ਜ਼ਿਆਦਾ ਉਹ ਆਪਣੇ ਇੱਕ ਬੈਗ ਨੂੰ ਲੈ ਕੇ ਚਰਚਾ ਵਿੱਚ ਬਣੀ ਰਹੀ ਸੀ।

Sri devi bollywood actress da bag hai SUV de rate de brabar!ਮਿਲੀ ਜਾਣਕਾਰੀ ਅਨੁਸਾਰ ਉਸਦੇ ਇਸ ਬੈਗ ਦੀ ਕੀਮਤ ਤਕਰੀਬਨ ੮ ਲੱਖ ਦੇ ਕਰੀਬ ਸੀ। ਇਸ ਛੋਟੇ ਜਹੇ ਬੈਗ ਦੀ ਕੀਮਤ 'ਚ ਇੱਕ ਐਸਯੂਵੀ ਆਰਾਮ ਨਾਲ ਖਰੀਦੀ ਜਾ ਸਕਦੀ ਹੈ। ਇਸ ਬੈਗ ਦਾ ਨਾਂ ਹਾਲੀਵੁੱਡ ਅਦਾਕਾਰਾ ਜੇਨ ਬਿਰਕੀਨ ਦੇ ਨਾਂ 'ਤੇ ਰੱਖਿਆ ਗਿਆ ਹੈ।

ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਬੈਗ ਦੁਨੀਆਂ ਦੇ ਸਭ ਤੋਂ ਮਹਿੰਗੇ ਲੈਦਰ ਦੇ ਬੈਗ ਦੇ ਨਾਲ ਬਣਿਆ ਹੋਇਆ ਹੈ, ਜਿਸਨੂੰ ਆਸਟ੍ਰਿਚ ਲੈਦਰ ਕਿਹਾ ਜਾਂਦਾ ਹੈ।

ਇਸ ਲੈਦਰ ਦੇ ਮਹਿੰਗੇ ਹੋਣ ਦੇ ਨਾਲ ਨਾਲ ਇਸ 'ਤੇ ਗੋਲਡ ਦੀ ਪਾਲਿਸ਼ ਵੀ ਕੀਤੀ ਹੋਈ ਹੈ, ਜਿਸ ਕਾਰਨ ਇਸਦੀ ਕੀਮਤ ਹੋਰ ਵਧਣ ਦਾ ਅਨੁਮਾਨ ਹੈ।

Sri devi bollywood actress da bag hai SUV de rate de brabar!ਜ਼ਿਕਰ-ਏ-ਖਾਸ ਹੈ ਕਿ ਸ਼੍ਰੀਦੇਵੀ ਲੰਬੇ ਸਮੇਂ ਤੋਂ ਬਾਅਦ 'ਇੰਗਲਿਸ਼ ਵਿੰਗਲਿਸ਼' (੨੦੧੨) ਫਿਲਮ ਨਾਲ ਸਿਲਵਰ ਸਕ੍ਰੀਨ 'ਤੇ ਵਾਪਿਸ ਆਈ ਸੀ। ਹੁਣ, ਜਿਹੇ ਸ੍ਰੀਦੇਵੀ ਦੀ ਫਿਲਮ 'ਮਾਮ' ਵੀ ਆਈ ਸੀ।

ਇਸ ਤੋਂ ਇਲਾਵਾ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਵੱਲੋਂ ਵੀ ਬਾਲੀਵੁੱਡ 'ਚ ਡੈਬਿਊ ਕਰਨ ਦੇ ਅਨੁਮਾਨ ਹਨ।

—PTC News

Related Post