ਹੁਣ ਪਿੰਡਾਂ, ਸ਼ਹਿਰਾਂ ਦੀਆਂ ਸੜਕਾਂ ਕਿਨਾਰੇ ਨਹੀਂ ਚਰਾ ਸਕੋਗੇ ਪਸ਼ੂ, ਜਾਣੋ ਵਜ੍ਹਾ

By  Jashan A January 4th 2020 08:17 PM

ਹੁਣ ਪਿੰਡਾਂ, ਸ਼ਹਿਰਾਂ ਦੀਆਂ ਸੜਕਾਂ ਕਿਨਾਰੇ ਨਹੀਂ ਚਰਾ ਸਕੋਗੇ ਪਸ਼ੂ, ਜਾਣੋ ਵਜ੍ਹਾ,ਸ੍ਰੀ ਫਤਿਹਗੜ੍ਹ ਸਾਹਿਬ: ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਫੌਜਦਾਰੀ ਦੰਡ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਗਾਵਾਂ, ਮੱਝਾਂ, ਭੇਡਾਂ ਤੇ ਬੱਕਰੀਆਂ ਆਦਿ ਨੂੰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੀਆਂ ਸੜਕਾਂ ਦੇ ਕਿਨਾਰੇ ਚਰਾਉਣ 'ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।

ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਚਰਵਾਹੇ ਭਾਰੀ ਮਾਤਰਾ ਵਿੱਚ ਗਾਵਾਂ, ਮੱਝਾਂ, ਭੇਡਾਂ ਤੇ ਬੱਕਰੀਆਂ ਆਦਿ ਲੈ ਕੇ ਜ਼ਿਲ੍ਹੇ ਦੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿੱਚ ਘੁੰਮਦੇ ਫਿਰਦੇ ਹਨ ਜੋ ਕਿ ਲੋਕਾਂ ਦੀਆਂ ਫਸਲਾਂ ਅਤੇ ਸੜਕਾਂ ਕਿਨਾਰੇ ਲਗਾਏ ਗਏ ਬੂਟਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਹੋਰ ਪੜ੍ਹੋ: ਰੇਲਵੇ ਨੇ ਮੇਲ ਤੇ ਸ਼ਤਾਬਦੀ ਟ੍ਰੇਨਾਂ ਦੇ ਬਿਨਾਂ ਏਸੀ ਕਲਾਸ ਦੇ ਕਿਰਾਏ ‘ਚ 2 ਤੇ ਏਸੀ ਕਲਾਸ ਦੇ ਕਿਰਾਏ ‘ਚ 4 ਪੈਸੇ ਵਾਧਾ ਕੀਤਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਜ਼ਿਲ੍ਹੇ ਦੇ ਹਰੇਕ ਪਿੰਡ ਵਿੱਚ ਸਰਕਾਰ ਦੇ ਹਰਿਆਵਲ ਮਿਸ਼ਨ ਤਹਿਤ 550 ਬੂਟੇ ਵੀ ਲਾਏ ਗਏ ਹਨ। ਜਿਸ ਨੂੰ ਮੁੱਖ ਰੱਖਦੇ ਹੋਏ ਇਸ ਸਬੰਧੀ ਫੌਰੀ ਕਾਰਵਾਈ ਕਰਨ ਦੀ ਲੋੜ ਹੈ ਤੇ ਇਹ ਮਨਾਹੀਂ ਦੇ ਹੁਕਮ ਜਾਰੀ ਕੀਤੇ ਗਏ ਹਨ ਜੋ ਕਿ 04 ਮਾਰਚ, 2020 ਤੱਕ ਲਾਗੂ ਰਹਿਣਗੇ।

-PTC News

Related Post