ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪਣ ਲਈ ਜਰਮਨੀ ਤੋਂ ਖਰੀਦੀ ਜਾਵੇਗੀ ਮਸ਼ੀਨ

By  Shanker Badra November 25th 2018 02:25 PM

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪਣ ਲਈ ਜਰਮਨੀ ਤੋਂ ਖਰੀਦੀ ਜਾਵੇਗੀ ਮਸ਼ੀਨ:ਨਵੀਂ ਦਿੱਲੀ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਰਮਨੀ ਤੋਂ ਅਤਿ-ਆਧੁਨਿਕ ਤੇ ਪੂਰੀ ਤਰ੍ਹਾਂ ਕੰਪਿਊਟਰੀਕ੍ਰਿਤ ਆਫ਼ਸੈੱਟ ਮਸ਼ੀਨ ਖਰੀਦੀ ਜਾਵੇਗੀ।Sri Guru Granth Sahib Form printing buy Germany Four-color machineਇਸ ਮਸ਼ੀਨ ਦੀ ਕੀਮਤ ਅੱਠ ਕਰੋੜ ਰੁਪਏ ਹੈ ਜੋ ਚਾਰ ਰੰਗਾਂ 'ਚ ਪ੍ਰਿੰਟਿਗ ਕਰੇਗੀ।ਇਸ ‘ਫ਼ੋਰ-ਕਲਰ` ਮਸ਼ੀਨ ਦੀ ਖ਼ਾਸੀਅਤ ਇਹ ਹੈ ਕਿ ਇਹ ਬਿਲਕੁਲ ਵੀ ਪ੍ਰਦੂਸ਼ਣ ਨਹੀਂ ਫੈਲਾਉਂਦੀ ਭਾਵ ਇਸ ਦੀ ਵਰਤੋਂ ਦੌਰਾਨ ਕਾਰਬਨ ਦੀ ਨਿਕਾਸੀ ਨਹੀਂ ਹੁੰਦੀ।ਇਹ ਮਸ਼ੀਨ ਗੁਰਦੁਆਰਾ ਰਕਾਬਗੰਜ ਵਿਖੇ ਸਥਾਪਤ ਕੀਤੀ ਜਾਵੇਗੀ।Sri Guru Granth Sahib Form printing buy Germany Four-color machineਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦੱਸਿਆ ਕਿ ਅਪ੍ਰੈਲ 2019 ਤੱਕ ਭਵਨ ਦਾ ਨਿਰਮਾਣ ਹੋ ਜਾਵੇਗਾ ਅਤੇ ਮਈ 2019 ਤੱਕ ਨਵੀਂ ਮਸ਼ੀਨ ਲਗਾ ਦਿੱਤੀ ਜਾਵੇਗੀ।ਇਸ ਮਸ਼ੀਨ ਦੀ ਸਮਰੱਥਾ ਇੱਕ ਦਿਨ ਵਿੱਚ 10,000 ਅੰਗ (ਪੰਨੇ) ਛਾਪਣ ਦੀ ਹੋਵੇਗੀ।Sri Guru Granth Sahib Form printing buy Germany Four-color machineਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਪ੍ਰਕਾਸ਼ਨ ਦੇ ਕਾਨੂੰਨੀ ਅਧਿਕਾਰ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੀ ਹਨ।

-PTCNews

Related Post