550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੱਬੂ ਮਾਨ ਦਾ 'ਲਾਂਘਾ' ਗੀਤ ਰਿਲੀਜ਼, ਸਰੋਤਿਆਂ ਵੱਲੋਂ ਮਿਲ ਰਿਹੈ ਭਰਵਾਂ ਹੁੰਗਾਰਾ

By  Jashan A October 22nd 2019 03:39 PM

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੱਬੂ ਮਾਨ ਦਾ 'ਲਾਂਘਾ' ਗੀਤ ਰਿਲੀਜ਼, ਸਰੋਤਿਆਂ ਵੱਲੋਂ ਮਿਲ ਰਿਹੈ ਭਰਵਾਂ ਹੁੰਗਾਰਾ,ਪਹਿਲੀ ਪਾਤਸ਼ਾਹੀ ਸਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਦੁਨੀਆ ਭਰ 'ਚ ਵੱਸਦੀ ਨਾਨਕ ਨਾਮ ਲੇਵਾ ਸੰਗਤ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਜਿਥੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ, ਉਥੇ ਹੀ ਕਈ ਹੋਰ ਪ੍ਰੋਗਰਾਮ ਵੱਡੇ ਪੱਧਰ 'ਤੇ ਉਲੀਕੇ ਜਾ ਰਹੇ ਹਨ। ਅਜਿਹੇ 'ਚ ਹਰ ਇੱਕ ਸ਼ਖ਼ਸੀਅਤ ਗੁਰੂ ਸਾਹਿਬ ਜੀ ਨੂੰ ਅਨੌਖੇ ਢੰਗ ਨਾਲ ਯਾਦ ਕਰ ਰਹੀ ਹੈ।

ਹੋਰ ਪੜ੍ਹੋ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੜੀਸਾ ’ਚ ਗੁਰੂ ਸਾਹਿਬ ਦੀਆਂ ਯਾਦਗਾਰਾਂ ਦੀ ਸੁਰੱਖਿਆ ਲਈ ਵਚਨਬੱਧ

https://www.instagram.com/p/B31rOJoATI6/?utm_source=ig_web_copy_link

ਇਸ ਦੌਰਾਨ ਪੰਜਾਬੀ ਗਾਇਕ ਬੱਬੂ ਮਾਨ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਗੀਤ ਰਿਲੀਜ਼ ਕੀਤਾ ਹੈ, ਜਿਸ ਦਾ ਨਾਮ ਹੈ 'ਲਾਂਘਾ'। ਇਸ 1 ਮਿੰਟ ਦੇ ਅੰਤਰੇ 'ਚ ਬੱਬੂ ਮਾਨ ਨੇ ਆਪਣੀ ਕਲਮ ਨਾਲ ਲਾਂਘਾ ਖੁੱਲ੍ਹਣ ਦੀ ਖੁਸ਼ੀ ਅਤੇ ਭਾਈਵਾਲਤਾ ਦਾ ਸੰਦੇਸ਼ ਬਹੁਤ ਹੀ ਬਾਖੂਬੀ ਦਿੱਤਾ ਹੈ।

ਇਹ ਗੀਤ ਸਿੱਖ ਮੁਸਲਿਮ ਏਕਤਾ ਦਾ ਨਾਅਰਾ ਲਾਉਂਦਾ ਹੈ। ਇਸ ਗੀਤ ਬੋਲ ਸੰਗੀਤ ਅਤੇ ਅਵਾਜ਼ ਬੱਬੂ ਮਾਨ ਦੀ ਹੈ। ਤੁਹਾਨੂੰ ਦੱਸ ਦਈਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਰ ਵੀ ਕਈ ਪੰਜਾਬੀ ਗਾਇਕ ਗੀਤ ਰਿਲੀਜ਼ ਕਰ ਚੁੱਕੇ ਹਨ, ਜਿੰਨ੍ਹਾਂ 'ਚ ਆਰ ਨੇਤ, ਗੁਰਲੇਜ ਅਖਤਰ, ਮਨਮੋਹਨ ਵਾਰਿਸ, ਸੁਖਸ਼ਿੰਦਰ ਸ਼ਿੰਦਾ ਵਰਗੇ ਹੋਰ ਵੀ ਕਈ ਵੱਡੇ ਨਾਮ ਸ਼ਾਮਿਲ ਹ।

-PTC News

Related Post