ਸੋਨਾ ਸਮੱਗਲਰਾਂ ਨੇ ਵਿਦੇਸ਼ਾਂ ‘ਚੋਂ ਸੋਨਾ ਲਿਆਉਣ ਲਈ ਲਾਇਆ ਜੁਗਾੜ ,ਏਅਰਪੋਰਟ ‘ਤੇ ਕਾਬੂ

By  Shanker Badra May 21st 2019 10:04 PM

ਸੋਨਾ ਸਮੱਗਲਰਾਂ ਨੇ ਵਿਦੇਸ਼ਾਂ ‘ਚੋਂ ਸੋਨਾ ਲਿਆਉਣ ਲਈ ਲਾਇਆ ਜੁਗਾੜ ,ਏਅਰਪੋਰਟ ‘ਤੇ ਕਾਬੂ:ਅੰਮ੍ਰਿਤਸਰ : ਸੋਨਾ ਸਮੱਗਲਰ ਵਿਦੇਸ਼ਾਂ ‘ਚੋਂ ਪੰਜਾਬ ਸੋਨਾ ਲੈ ਕੇ ਆਉਣ ਲਈ ਹਰ ਹੱਥਕੰਡਾ ਵਰਤਦੇ ਹਨ ਪਰ ਕਸਟਮ ਵਿਭਾਗ ਦੀ ਟੀਮ ਨੇ ਉਨ੍ਹਾਂ ਦੇ ਮਨਸੂਬਿਆਂ ਨੂੰ ਪੂਰਾ ਨਹੀਂ ਹੋਣ ਦਿੰਦੀ।ਹੁਣ ਤੱਕ ਅਜਿਹੇ ਹੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਵਾਰ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਅਤੇ ਸੋਨਾ ਸਮੱਗਲਰਾਂ ਦੀ ਸਾਜ਼ਿਸ਼ ਨੂੰ ਕਸਟਮ ਵਿਭਾਗ ਦੀ ਟੀਮ ਨੇ ਨਾਕਾਮ ਕਰ ਦਿੱਤਾ ਹੈ।

Sri Guru Ram Dass Jee International Airport Amritsar Gold smuggler Arrested
ਸੋਨਾ ਸਮੱਗਲਰਾਂ ਨੇ ਵਿਦੇਸ਼ਾਂ ‘ਚੋਂ ਸੋਨਾ ਲਿਆਉਣ ਲਈ ਲਾਇਆ ਜੁਗਾੜ ,ਏਅਰਪੋਰਟ ‘ਤੇ ਕਾਬੂ

ਸ੍ਰੀ ਗੁਰੂ ਰਾਮ ਦਾਸ ਇੰਟਰਨੈਸ਼ਨਲ ਏਅਰਪੋਰਟ ‘ਤੇ ਕਸਟਮ ਵਿਭਾਗ ਦੀ ਟੀਮ ਨੇ 349 ਗ੍ਰਾਮ ਸੋਨੇ ਸਮੇਤ ਦੋ ਯਾਤਰੀਆਂ ਨੂੰ ਕਾਬੂ ਕੀਤਾ ਹੈ।ਦੱਸਿਆ ਜਾਂਦਾ ਹੈ ਕਿ ਗ੍ਰਿਫ਼ਤਾਰ ਦੋਵੇਂ ਵਿਅਕਤੀ ਸਕੇ ਭਰਾ ਹਨ।ਇਸ ਸੋਨੇ ਦੀ ਕੀਮਤ ਕਰੀਬ ਸਾਢੇ 11 ਲੱਖ ਦੱਸੀ ਜਾਂਦੀ ਹੈ।

Sri Guru Ram Dass Jee International Airport Amritsar Gold smuggler Arrested
ਸੋਨਾ ਸਮੱਗਲਰਾਂ ਨੇ ਵਿਦੇਸ਼ਾਂ ‘ਚੋਂ ਸੋਨਾ ਲਿਆਉਣ ਲਈ ਲਾਇਆ ਜੁਗਾੜ ,ਏਅਰਪੋਰਟ ‘ਤੇ ਕਾਬੂ

ਜਦੋਂ ਇਹ ਦੋਵੇਂ ਯਾਤਰੀ ਭਰਾ ਦੁਬਈ ਤੋਂ ਪੁੱਜੀ ਇੰਡੀਗੋ ਏਅਰਲਾਈਨਜ਼ ਦੀ ਉਡਾਣ ਰਾਹੀਂ ਅੰਮ੍ਰਿਤਸਰ ਏਅਰਪੋਰਟ ‘ਤੇ ਪੁੱਜੇ ਤਾਂ ਕਸਟਮ ਅਧਿਕਾਰੀਆਂ ਵੱਲੋਂ ਲਈ ਗਈ ਤਲਾਸ਼ੀ ਦੌਰਾਨ ਯਾਤਰੀਆਂ ਨੇ ਸੋਨੇ ਦੇ ਕੜੇ ਬਣਾ ਕੇ ਪਹਿਨੇ ਹੋਏ ਸਨ ,ਜਿੰਨਾਂ ਦਾ ਭਾਰ 349 ਗ੍ਰਾਮ ਸੀ।ਇਸ ਦੌਰਾਨ ਗ੍ਰਿਫ਼ਤਾਰ ਯਾਤਰੀਆਂ ਦ ਪਛਾਣ ਪਰਮਿੰਦਰ ਸਿੰਘ, ਜਤਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਆਬਾਦੀ ਕਟੜਾ ਧਰਮ ਸਿੰਘ ਅੰਮ੍ਰਿਤਸਰ ਵਜੋਂ ਹੋਈ ਹੈ।

Sri Guru Ram Dass Jee International Airport Amritsar Gold smuggler Arrested
ਸੋਨਾ ਸਮੱਗਲਰਾਂ ਨੇ ਵਿਦੇਸ਼ਾਂ ‘ਚੋਂ ਸੋਨਾ ਲਿਆਉਣ ਲਈ ਲਾਇਆ ਜੁਗਾੜ ,ਏਅਰਪੋਰਟ ‘ਤੇ ਕਾਬੂ

ਦੱਸ ਦੇਈਏ ਕਿ ਭਾਰਤ ‘ਚ ਸੋਨਾ ਸਮੱਗਲਿੰਗ ਕਰਨ ਵਾਲੇ ਇੰਟਰਨੈਸ਼ਨਲ ਗੈਂਗ ਨੇ ਇਸ ਵਾਰ ਸੋਨੇ ਦੀ ਸਮੱਗਲਿੰਗ ਕਰਨ ਲਈ ਇਹ ਨਵਾਂ ਤਰੀਕਾ ਲੱਭਿਆ ਸੀ ਪਰ ਕਸਟਮ ਟੀਮ ਨੇ ਇਸ ਨੂੰ ਫੇਲ ਦਿੱਤਾ।ਇਸ ਤੋਂ ਪਹਿਲਾਂ ਇਕ ਯਾਤਰੀ ਦੀ ਗੁੱਟ ਵਾਲੀ ਘੜੀ ‘ਚੋਂ 300 ਗ੍ਰਾਮ ਸੋਨਾ ਬਰਾਮਦ ਕੀਤਾ ਹੈ।ਉਸ ਤੋਂ ਪਹਿਲਾਂ ਇੱਕ ਔਰਤ ਬ੍ਰਾਅ ‘ਚ ਡੇਢ ਕਿਲੋ ਸੋਨਾ ਲੁਕੋ ਕੇ ਲਿਆਈ ਸੀ ਪਰ ਕਸਟਮ ਵਿਭਾਗ ਦੀ ਟੀਮ ਨੇ ਔਰਤ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਸੀ।

-PTCNews

Related Post