ਕਾਂਗਰਸ ਦੇ ਰਾਜ 'ਚ ਲੁਟੇਰਿਆਂ ਦੇ ਹੌਂਸਲੇ ਹੋਏ ਬੁਲੰਦ , ਪੈਟਰੋਲ ਪੰਪ ਤੋਂ ਲੁੱਟੇ 45 ਹਜ਼ਾਰ ਰੁਪਏ

By  Shanker Badra December 4th 2018 03:45 PM -- Updated: December 4th 2018 03:46 PM

ਕਾਂਗਰਸ ਦੇ ਰਾਜ 'ਚ ਲੁਟੇਰਿਆਂ ਦੇ ਹੌਂਸਲੇ ਹੋਏ ਬੁਲੰਦ , ਪੈਟਰੋਲ ਪੰਪ ਤੋਂ ਲੁੱਟੇ 45 ਹਜ਼ਾਰ ਰੁਪਏ:ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਡੋਹਕ ਦੇ ਪੈਟਰੋਲ ਪੰਪ ਉੱਤੇ ਲੁੱਟ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ 4 ਲੁਟੇਰੇ ਕਾਰ ਵਿੱਚ ਸਵਾਰ ਹੋ ਕੇ ਪੈਟਰੋਲ ਪੰਪ 'ਤੇ ਆਏ ਸਨ ਅਤੇ ਬੰਦੂਕ ਦੀ ਨੌਕ 'ਤੇ 45 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ ਹਨ।

Sri Muktsar Sahib 4 robbers petrol pump 45 thousand rupees robbery ਕਾਂਗਰਸ ਦੇ ਰਾਜ 'ਚ ਲੁਟੇਰਿਆਂ ਦੇ ਹੌਂਸਲੇ ਹੋਏ ਬੁਲੰਦ , ਪੈਟਰੋਲ ਪੰਪ ਤੋਂ ਲੁੱਟੇ 45 ਹਜ਼ਾਰ ਰੁਪਏ

ਇਨ੍ਹਾਂ ਲੁਟੇਰਿਆਂ ਦੇ ਮੂੰਹ ਬੰਨੇ ਹੋਏ ਸਨ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।ਪੁਲਿਸ ਇਸ ਦੇ ਆਧਾਰ 'ਤੇ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

Sri Muktsar Sahib 4 robbers petrol pump 45 thousand rupees robbery
ਕਾਂਗਰਸ ਦੇ ਰਾਜ 'ਚ ਲੁਟੇਰਿਆਂ ਦੇ ਹੌਂਸਲੇ ਹੋਏ ਬੁਲੰਦ , ਪੈਟਰੋਲ ਪੰਪ ਤੋਂ ਲੁੱਟੇ 45 ਹਜ਼ਾਰ ਰੁਪਏ

ਇਸ ਦੌਰਾਨ ਪਿੰਡ ਡੋਹਕ ਦੇ ਕੋਲ ਸਤਿਕਰਤਾਰ ਫਿਲਿੰਗ ਸਟੇਸ਼ਨ ਨਾਮ ਦੇ ਪੈਟਰੋਲ ਪੰਪ 'ਤੇ ਦੋ ਕਰਮਚਾਰੀ ਸੰਤੋਖ ਸਿੰਘ ਤੇ ਸੋਨੂੰ ਨਾਮਕ ਮੌਜੂਦ ਸਨ।ਇਨ੍ਹਾਂ 4 ਲੁਟੇਰਿਆਂ ਨੇ ਪੈਟਰੋਲ ਪੰਪ ਦੇ ਕਰਮਚਾਰੀਆਂ ਦੀ ਮਾਰਕੁੱਟ ਵੀ ਕੀਤੀ ਹੈ,ਜਿਸ ਵਿੱਚ ਇੱਕ ਕਰਮਚਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ।ਜਿਸ ਤੋਂ ਬਾਅਦ ਨੌਜਵਾਨ ਪਿਸਤੌਲ ਦੇ ਦਮ 'ਤੇ ਪੈਟਰੋਲ ਪੰਪ 'ਤੇ ਮੌਜੂਦ ਕਰਮਚਾਰੀ ਤੋਂ 45 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ।

Sri Muktsar Sahib 4 robbers petrol pump 45 thousand rupees robbery
ਕਾਂਗਰਸ ਦੇ ਰਾਜ 'ਚ ਲੁਟੇਰਿਆਂ ਦੇ ਹੌਂਸਲੇ ਹੋਏ ਬੁਲੰਦ , ਪੈਟਰੋਲ ਪੰਪ ਤੋਂ ਲੁੱਟੇ 45 ਹਜ਼ਾਰ ਰੁਪਏ

ਇਨ੍ਹਾਂ 'ਚੋਂ ਇੱਕ ਨੌਜਵਾਨ ਦੇ ਹੱਥ 'ਚ ਪਿਸਤੌਲ ਸੀ ਅਤੇ ਦੂਸਰੇ ਦੇ ਹੱਥ 'ਚ ਬੇਸਬਾਲ ਸੀ।ਇਸ ਘਟਨਾ ਤੋਂ ਬਾਅਦ ਪਿੰਡ ਦੇ ਲੋਕ ਮੌਕੇ 'ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ।ਇਸ ਦੌਰਾਨ ਪੈਟਰੋਲ ਪੰਪ ਦੇ ਜ਼ਖਮੀ ਕਰਮਚਾਰੀਆਂ ਨੂੰ ਤੁਰੰਤ ਹੀ ਫਰੀਦਕੋਟ ਦੇ ਮੈਡੀਕਲ ਹਸਪਤਾਲ 'ਚ ਦਾਖਲ ਕਰਵਾਇਆ ਹੈ।

-PTCNews

Related Post