ਜੇਕਰ ਪਿੰਡ ਦੇ ਮੁੰਡੇ-ਕੁੜੀ ਨੇ ਕੀਤੀ ਮੁਹੱਬਤ ਤਾਂ ਦਿੱਤੀ ਜਾਵੇਗੀ ਇਹ ਖੌਫ਼ਨਾਕ ਸਜ਼ਾ

By  Shanker Badra May 16th 2019 06:25 PM

ਜੇਕਰ ਪਿੰਡ ਦੇ ਮੁੰਡੇ-ਕੁੜੀ ਨੇ ਕੀਤੀ ਮੁਹੱਬਤ ਤਾਂ ਦਿੱਤੀ ਜਾਵੇਗੀ ਇਹ ਖੌਫ਼ਨਾਕ ਸਜ਼ਾ:ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਵੱਟੂ ਦੇ ਪਿੰਡ ਵਾਲਿਆਂ ਨੇ ਇੱਕ ਅਜਿਹਾ ਮਤਾ ਪਾਸ ਕੀਤਾ ਹੈ ਕਿ ਜੇਕਰ ਪਿੰਡ ਦੇ ਕਿਸੇ ਮੁੰਡੇ-ਕੁੜੀ ਨੇ ਪ੍ਰੇਮ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।ਇਸ ਸਬੰਧੀ ਪਿੰਡ ਵਾਲਿਆਂ ਨੇ ਗੁਰਦੁਆਰੇ ਵਿੱਚ ਇਕੱਠ ਕਰਕੇ ਮਤਾ ਪਾਸ ਕੀਤਾ ਕਿ ਇਸ਼ਕ ਕਰਨ ਵਾਲਿਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਬਾਈਕਾਟ ਦੇ ਨਾਲ-ਨਾਲ ਪ੍ਰੇਮੀ ਜੋੜਿਆਂ ਦਾ ਕਿਸੇ ਤਰ੍ਹਾਂ ਦਾ ਵੀ ਸਰੀਰਕ ਨੁਕਸਾਨ ਵੀ ਕੀਤਾ ਜਾ ਸਕਦਾ ਹੈ।ਇਸ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ।

Sri Muktsar Sahib Village Vattu Villagers Love Against Resolution passed ਜੇਕਰ ਪਿੰਡ ਦੇ ਮੁੰਡੇ-ਕੁੜੀ ਨੇ ਕੀਤੀ ਮੁਹੱਬਤ ਤਾਂ ਦਿੱਤੀ ਜਾਵੇਗੀ ਇਹ ਖੌਫ਼ਨਾਕ ਸਜ਼ਾ

ਇਸ ਵੀਡੀਓ ਵਿੱਚ ਗ੍ਰੰਥੀ ਸਿੰਘ ਮਤਾ ਪੜ੍ਹ ਕੇ ਸੁਣਾਉਂਦੇ ਹਨ ਕਿ ਜੇਕਰ ਪਿੰਡ ਦਾ ਕੋਈ ਮੁੰਡਾ ਜਾਂ ਕੁੜੀ ਪ੍ਰੇਮ ਸਬੰਧ ਬਣਾਉਣ ਦੀ ਕੋਸ਼ਿਸ਼ ਕਰੇਗਾ ਜਾਂ ਪ੍ਰੇਮ ਵਿਆਹ ਕਰਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਪ੍ਰੇਮੀ ਜੋੜੇ 'ਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਪਰਿਵਾਰਾਂ ਦਾ ਪਿੰਡ ਵੱਲੋਂ ਮੁਕੰਮਲ ਬਾਈਕਾਟ ਕੀਤਾ ਜਾਵੇਗਾ।ਇਸ ਤੋਂ ਬਿਨਾਂ ਉਨ੍ਹਾਂ ਦੀ ਜ਼ਮੀਨ ਕੋਈ ਵੀ ਵਿਅਕਤੀ ਠੇਕੇ ’ਤੇ ਨਹੀਂ ਲਵੇਗਾ ਤੇ ਨਾ ਹੀ ਪਿੰਡ ਦੇ ਕਿਸੇ ਕੰਮ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਜਾਵੇਗਾ।

Sri Muktsar Sahib Village Vattu Villagers Love Against Resolution passed ਜੇਕਰ ਪਿੰਡ ਦੇ ਮੁੰਡੇ-ਕੁੜੀ ਨੇ ਕੀਤੀ ਮੁਹੱਬਤ ਤਾਂ ਦਿੱਤੀ ਜਾਵੇਗੀ ਇਹ ਖੌਫ਼ਨਾਕ ਸਜ਼ਾ

ਇਸ ਤੋਂ ਇਲਾਵਾ ਜੇਕਰ ਕੋਈ ਵੀ ਮੁੰਡਾ -ਕੁੜੀ ਅਜਿਹਾ ਕੋਈ ਕੰਮ ਕਰਦੇ ਹਨ ਤੇ ਮਾਪੇ ਸਾਥ ਦਿੰਦੇ ਹਨ ਤਾਂ ਕਿਸੇ ਥਾਣੇ -ਕਹਿਚਿਰੀ ਵਿੱਚ ਕਿਸੇ ਸਰਪੰਚ, ਪੰਚ, ਨੰਬਰਦਾਰ ਦੀ ਲੋੜ ਪੈਂਦੀ ਹੈ ਤਾਂ ਕੋਈ ਸਾਥ ਨਹੀਂ ਦੇਵੇਗਾ ਤੇ ਦਸਤਖ਼ਤ ਨਹੀਂ ਕਰੇਗਾ।ਜੇਕਰ ਕਿਸੇ ਹੋਰ ਥਾਂ ਤੋਂ ਮੁੰਡਾ-ਕੁੜੀ ਗਲਤ ਹਰਕਤ ਕਰਕੇ ਪਿੰਡ ਆਉਂਦੇ ਹਨ ਤਾਂ ਪਨਾਹ ਦੇਣ ਵਾਲੇ ਨੂੰ ਵੀ ਬਰਾਬਰ ਦਾ ਦੋਸ਼ੀ ਮੰਨਿਆ ਜਾਵੇਗਾ।

Sri Muktsar Sahib Village Vattu Villagers Love Against Resolution passed ਜੇਕਰ ਪਿੰਡ ਦੇ ਮੁੰਡੇ-ਕੁੜੀ ਨੇ ਕੀਤੀ ਮੁਹੱਬਤ ਤਾਂ ਦਿੱਤੀ ਜਾਵੇਗੀ ਇਹ ਖੌਫ਼ਨਾਕ ਸਜ਼ਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲਾੜੇ ਨੇ ਸਟੇਜ ‘ਤੇ ਕੀਤੀ ਅਜਿਹੀ ਹਰਕਤ ਕਿ ਲਾੜੀ ਨੇ ਵਾਪਿਸ ਭੇਜੀ ਬਰਾਤ

ਦਰਅਸਲ 'ਚ ਪਿੰਡ ਵੱਟੂ ਦੀ ਇੱਕ ਨੂੰਹ ਆਪਣੇ ਛੋਟੇ ਬੱਚੇ ਨੂੰ ਲੈ ਕੇ ਪਿੰਡ ਦੇ ਹੀ ਮੁੰਡੇ ਨਾਲ ਫਰਾਰ ਹੋ ਗਈ ਹੈ।ਇਸ ਕਰਕੇ ਦੁਖੀ ਹੋ ਕੇ ਪਿੰਡ ਵਾਸੀਆਂ ਨੇ ਇਹ ਫ਼ੈਸਲਾ ਲਿਆ ਹੈ।ਪਿੰਡ ਵੱਟੂ ਦੀ ਸਰਪੰਚ ਲਵਜੀਤ ਕੌਰ ਨੇ ਦੱਸਿਆ ਕਿ ਪੰਚਾਇਤ ਨੇ ਪ੍ਰੇਮੀ ਜੋੜਿਆਂ ਖ਼ਿਲਾਫ਼ ਕੋਈ ਮਤਾ ਨਹੀਂ ਪਾਸ ਕੀਤਾ ,ਨਾ ਹੀ ਪੰਚਾਇਤ ਨੇ ਲੈਟਰ ਪੈਡ ’ਤੇ ਲਿਖਿਆ ਹੈ ਅਤੇ ਨਾ ਹੀ ਦਸਤਖ਼ਤ ਹੋਏ ਹਨ।ਇਹ ਫ਼ੈਸਲਾ ਗੁਰਦੁਆਰਾ ਕਮੇਟੀ ਤੇ ਪਿੰਡ ਵਾਸੀਆਂ ਦਾ ਹੈ।

-PTCNews

Related Post