ਇਸ ਮਹਿਲਾ ਅਧਿਕਾਰੀ ਨਾਲ ਵਾਪਰ ਸਕਦਾ ਸੀ ਇਹ ਵੱਡਾ ਹਾਦਸਾ, ਜਾਣੋ ਕਿਵੇਂ ਬਚਾਈ ਜਾਨ

By  Jashan A November 14th 2018 08:25 PM -- Updated: November 14th 2018 08:27 PM

ਇਸ ਮਹਿਲਾ ਅਧਿਕਾਰੀ ਨਾਲ ਵਾਪਰ ਸਕਦਾ ਸੀ ਇਹ ਵੱਡਾ ਹਾਦਸਾ, ਜਾਣੋ ਕਿਵੇਂ ਬਚਾਈ ਜਾਨ ,ਬਾਂਦੀਪੁਰਾ: ਅਕਸਰ ਹੀ ਅਜਿਹੀਆਂ ਕਹਾਵਤਾਂ ਸਾਬਤ ਹੋ ਜਾਂਦੀਆਂ ਹਨ, ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ। ਅੱਜ ਇਹ ਕਥਨ ਉਸ ਸਮੇਂ ਸੱਚ ਹੋਏ ਜਦੋ ਸ਼੍ਰੀਨਗਰ ਦੇ ਬਾਂਦੀਪੁਰਾ 'ਚ ਚੀਫ ਮੈਡੀਕਲ ਅਫਸਰ ਅਤੇ ਉਨ੍ਹਾਂ ਦੇ ਇੱਕ ਕਰਮਚਾਰੀ ਦੀ ਜਾਨ ਉਸ ਸਮੇਂ ਬਚ ਗਈ ਜਦੋਂ ਦਫਤਰ ਦੀ ਛੱਤ ਦਾ ਇੱਕ ਹਿੱਸਾ ਡਿੱਗ ਪਿਆ।

ਮਿਲੀ ਜਾਣਕਾਰੀ ਅਨੁਸਾਰ ਮਿੰਨੀ ਸਕੱਤਰੇਤ ਸਮੇਤ ਸੀਐਮਓ ਦੇ ਦਫਤਰ ਦੀ ਛੱਤ ਅੱਜ ਧੜਾਮ ਕਰਕੇ ਡਿੱਗ ਪਈ ਅਤੇ ਹੇਠਾਂ ਖੜ੍ਹੇ ਡਾ ਬਿਲਕਿਸ ਅਤੇ ਐਨਐਚਐਮ ਕਰਮਚਾਰੀ ਮਰੀਅਮ ਦੀਆਂ ਚੀਕਾਂ ਪੂਰੇ ਦਫਤਰ 'ਚ ਗੂੰਜ ਗਈਆਂ। ਸੂਤਰਾਂ ਅਨੁਸਾਰ ਇਸ ਹਾਦਸੇ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ।

ਹੋਰ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਦਾ ਵਫਦ ਮਹੱਤਵਪੂਰਨ ਮੁੱਦਿਆਂ ਨੂੰ ਲੈ ਕੇ ਕੱਲ ਪੰਜਾਬ ਦੇ ਰਾਜਪਾਲ ਨੂੰ ਮਿਲੇਗਾ

ਇਸ ਮੌਕੇ ਡਾ. ਬਿਲਕਿਸ ਨੇ ਦੱਸਿਆ ਕਿ ਉਹ ਐਨਐਚਐਮ ਕਰਮਚਾਰੀ ਨਾਲ ਖੜੇ ਹੋ ਕੇ ਗੱਲਾਂ ਕਰ ਰਹੀ ਸੀ ਕਿ ਅਚਾਨਕ ਉਨ੍ਹਾਂ ਦੇ ਪੈਰਾਂ ਦੇ ਕੋਲ ਕੁਝ ਰੇਤ ਡਿੱਗੀ ਅਤੇ ਜਿਵੇਂ ਹੀ ਉਹ ਪਿੱਛੇ ਹਟੀ ਤਾਂ ਛੱਤ ਦਾ ਹਿੱਸਾ ਉਨ੍ਹਾਂ ਦੇ ਮੇਜ 'ਤੇ ਡਿੱਗ ਪਿਆ। ਉਨ੍ਹਾਂ ਨੇ ਦੱਸਿਆ ਕਿ ਜੇਕਰ ਦੋਵੇਂ ਪਿੱਛੇ ਨਾ ਹੱਟਦੇ ਤਾਂ ਉਨ੍ਹਾਂ ਨੂੰ ਕਾਫੀ ਗੰਭੀਰ ਸੱਟਾਂ ਲੱਗ ਸਕਦੀਆਂ ਸਨ।, ਪਰ ਪਰਮਾਤਮਾ ਨੇ ਉਹਨਾਂ ਨੂੰ ਬਚਾਅ ਲਿਆ।

—PTC News

Related Post