ਫ਼ੌਜ ਦੇ ਜਵਾਨਾਂ ਵੱਲੋਂ ਗ਼ਲਤੀ ਨਾਲ ਸੁੱਟਿਆ ਗਿਆ ਭਾਰਤੀ ਜਹਾਜ਼ , 5 ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਕਾਰਵਾਈ

By  Shanker Badra August 23rd 2019 07:10 PM -- Updated: August 23rd 2019 07:14 PM

ਫ਼ੌਜ ਦੇ ਜਵਾਨਾਂ ਵੱਲੋਂ ਗ਼ਲਤੀ ਨਾਲ ਸੁੱਟਿਆ ਗਿਆ ਭਾਰਤੀ ਜਹਾਜ਼ , 5 ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਕਾਰਵਾਈ:ਨਵੀਂ ਦਿੱਲੀ : ਕਸ਼ਮੀਰ ਦੇ ਸ੍ਰੀਨਗਰ 'ਚ 27 ਫਰਵਰੀ ਨੂੰ ਭਾਰਤੀ ਹਵਾਈ ਫ਼ੌਜ ਦੇ ਜਵਾਨਾਂ ਵਲੋਂ ਗ਼ਲਤੀ ਨਾਲ ਭਾਰਤੀ ਜਹਾਜ਼ ਨੂੰ ਸੁੱਟਿਆ ਗਿਆ ਸੀ। ਇਸ ਮਾਮਲੇ 'ਚ ਹੋਈ ਕੋਰਟ ਆਫ ਇੰਕੁਆਇਰੀ ਤੋਂ ਬਾਅਦ ਹਵਾਈ ਫ਼ੌਜ ਦੇ 5 ਅਧਿਕਾਰੀਆਂ ਨੂੰ ਦੋਸ਼ੀ ਪਾਇਆ ਗਿਆ ਹੈ। ਇਸ ਘਟਨਾ 'ਚ 6 ਲੋਕਾਂ ਦੀ ਮੌਤ ਹੋ ਗਈ ਸੀ।

Five IAF officers found guilty in Feb 27 Srinagar chopper crash ਫ਼ੌਜ ਦੇ ਜਵਾਨਾਂ ਵੱਲੋਂ ਗ਼ਲਤੀ ਨਾਲ ਸੁੱਟਿਆ ਗਿਆ ਭਾਰਤੀ ਜਹਾਜ਼ , 5 ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਕਾਰਵਾਈ

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਬਾਲਾਕੋਟ 'ਚ ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਫੌਜ ਦੇ ਹਵਾਈ ਜਹਾਜ਼ਾਂ ਨੇ ਭਾਰਤੀ ਸਰਹੱਦ 'ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ, ਇਸ ਦੌਰਾਨ ਭਾਰਤੀ ਹਵਾਈ ਫੌਜ ਵਲੋਂ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਗਿਆ।

Five IAF officers found guilty in Feb 27 Srinagar chopper crash ਫ਼ੌਜ ਦੇ ਜਵਾਨਾਂ ਵੱਲੋਂ ਗ਼ਲਤੀ ਨਾਲ ਸੁੱਟਿਆ ਗਿਆ ਭਾਰਤੀ ਜਹਾਜ਼ , 5 ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਕਾਰਵਾਈ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :Funny Videos ਨਾਲ ਲੋਕਾਂ ਨੂੰ ਹਸਾਉਣ ਵਾਲੇ ਮਿਸਟਰ ਐਂਡ ਮਿਸੇਜ਼ ਸੰਧੂ ਚੜ੍ਹੇ ਪੁਲਿਸ ਅੜਿੱਕੇ , ਕਰਦੇ ਸੀ ਅਜਿਹੇ ਕੰਮ

ਇਸ ਦੌਰਾਨ ਹੀ ਅਣਗਹਿਲੀ ਕਾਰਨ ਇਕ ਭਾਰਤੀ ਜਹਾਜ਼ ਵੀ ਹਾਦਸਾਗ੍ਰਸਤ ਹੋ ਗਿਆ ਸੀ।ਜਿਸ 'ਚ 6 ਦੀ ਮੌਤ ਹੋ ਗਈ ਸੀ। ਜਦੋਂ ਜਹਾਜ਼ ਕ੍ਰੈਸ਼ ਹੋਇਆ, ਉਸ ਵੇਲੇ ਪੂਰੇ ਆਪ੍ਰੇਸ਼ਨ ਦਿ ਕਮਾਂਡ ਵੈਸਟਰਨ ਏਅਰ ਕਮਾਂਡਰਏਅਰ ਮਾਰਸ਼ਲ ਹਰੀ ਕੁਮਾਰ ਦੇ ਹੱਥਾਂ 'ਚ ਸੀ। ਇਹ ਕ੍ਰੈਸ਼ ਸਪਾਈਡਰ ਏਅਰ ਡਿਫੈਂਸ ਮਿਜ਼ਾਈਲ ਸਿਸਟਮ ਰਾਹੀਂ ਫ੍ਰੈਂਡਲੀ ਫਾਇਰ ਕਰਨ ਦੌਰਾਨ ਹੋਇਆ ਸੀ।

-PTCNews

Related Post