ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਗ੍ਰੇਨੇਡ ਹਮਲਾ, 2 CRPF ਜਵਾਨਾਂ ਸਮੇਤ 2 ਹੋਰ ਜ਼ਖਮੀ

By  Jashan A February 2nd 2020 02:38 PM -- Updated: February 2nd 2020 02:39 PM

Grenade Attack In Jammu Kashmi:  ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੇ ਲਾਲ ਚੌਕ 'ਚ ਅੱਤਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ ਯਾਨੀ ਕਿ CRPF ਦੀ ਪੋਸਟ 'ਤੇ ਗ੍ਰੇਨੇਡ ਹਮਲਾ ਕਰ ਦਿੱਤਾ ਹੈ। ਇਸ ਹਮਲੇ 'ਚ 2 ਸੀ.ਆਰ.ਪੀ.ਐੱਫ ਜਵਾਨਾਂ ਸਮੇਤ 2 ਆਮ ਨਾਗਰਿਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤਰੁੰਤ ਹਸਪਤਾਲ ਭਰਤੀ ਕਰਵਾਇਆ ਗਿਆ।

ਮਿਲੀ ਜਾਣਕਾਰੀ ਮੁਤਾਬਕ ਹਮਲੇ ਮਗਰੋਂ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤੇ ਲੋਕਾਂ 'ਚ ਡਰ ਪਾਇਆ ਜਾ ਰਿਹਾ ਹੈ।

ਹੋਰ ਪੜ੍ਹੋ: ਜੰਮੂ ਕਸ਼ਮੀਰ ਦੇ ਨਗਰੋਟਾ ਹਾਈਵੇ 'ਤੇ ਪੁਲਿਸ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ, 3 ਅੱਤਵਾਦੀ ਢੇਰ

https://twitter.com/KashmirPolice/status/1223875531172655104?s=20

ਹਮਲੇ ਤੋਂ ਬਾਅਦ ਪੂਰੇ ਇਲਾਕੇ 'ਚ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਤੇ ਅੱਤਵਾਦੀਆਂ ਦੀ ਭਾਲ ਜਾਰੀ ਹੈ। ਪੁਲਿਸ ਅਧਿਕਾਰੀਆਂ ਅੱਤਵਾਦੀਆਂ ਨੇ ਸ਼ਹਿਰ ਦੇ ਲਾਲ ਚੌਕ 'ਚ ਪ੍ਰਤਾਪ ਪਾਰਕ ਦੇ ਨੇੜੇ ਡਿਊਟੀ 'ਤੇ ਤਾਇਨਾਤ ਸੀ.ਆਰ.ਪੀ.ਐੱਫ ਜ਼ਖਮੀ ਹੋ ਗਏ।

-PTC News

Related Post