SSC ਪੇਪਰ ਲੀਕ ਮਾਮਲਾ :ਪੁਲਿਸ ਨੇ 4 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

By  Shanker Badra March 29th 2018 08:46 AM -- Updated: March 29th 2018 08:53 AM

SSC ਪੇਪਰ ਲੀਕ ਮਾਮਲਾ :ਪੁਲਿਸ ਨੇ 4 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ:ਬੀਤੇ ਦਿਨਾਂ ਤੋਂ ਐੱਸ.ਐੱਸ.ਸੀ. ਪੇਪਰ ਲੀਕ ਦੇ ਮਾਮਲੇ ਨੂੰ ਲੈ ਕੇ ਵਿਦਿਆਰਥੀਆਂ ਨੇ ਦਿੱਲੀ ਦੇ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। SSC ਪੇਪਰ ਲੀਕ ਮਾਮਲਾ :ਪੁਲਿਸ ਨੇ 4 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ ਜਿਸ ਤੋਂ ਬਾਅਦ ਪੁਲਿਸ ਨੇ ਸਬੰਧਿਤ ਟੀਮ ਦੇ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਨੇ ਦੱਸਿਆ ਹੈ ਕਿ ਉਤਰ ਪ੍ਰਦੇਸ਼ ਪੁਲਿਸ ਵਿਸ਼ੇਸ਼ ਕਾਰਜਬਲ ਅਤੇ ਵਿਸ਼ੇਸ਼ ਸਟਾਫ,ਉਤਰ ਜ਼ਿਲੇ ਦੇ ਸੰਯੁਕਤ ਅਭਿਆਨ 'ਚ ਪਰਮਜੀਤ ਸਿੰਘ,ਅਜੇ ਕੁਮਾਰ,ਸੋਨੂੰ ਕੁਮਾਰ ਅਤੇ ਗੌਰਵ ਨਇਅਰ ਨੂੰ ਗ੍ਰਿਫਤਾਰ ਕੀਤਾ ਗਿਆ।SSC ਪੇਪਰ ਲੀਕ ਮਾਮਲਾ :ਪੁਲਿਸ ਨੇ 4 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ ਉਨ੍ਹਾਂ ਦੱਸਿਆ ਕਿ ਯੂ.ਪੀ. ਐਸ.ਟੀ.ਐਫ. ਮੇਰਠ ਨੇ ਉਤਰ ਜ਼ਿਲੇ 'ਚ ਆਪਣੇ ਸਮਰਥਕਾਂ ਨੂੰ ਦੱਸਿਆ ਕਿ ਹਰਪਾਲ ਨਾਂ ਦੇ ਵਿਅਕਤੀ,ਜੋ ਕਿ ਦਿੱਲੀ ਸਰਕਾਰ ਦੇ ਸੇਲਸ ਟੈਕਸ ਵਿਭਾਗ 'ਚ ਕੰਮ ਕਰਦਾ ਹੈ,ਉਹ ਤੀਮਾਰਪੁਰ ਦੇ ਗਾਂਧੀ ਵਿਹਾਰ ਇਲਾਕੇ 'ਚ ਆਪਣੇ ਘਰ ਤੋਂ ਨਕਲ ਦਾ ਧੰਦਾ ਚੱਲਾ ਰਿਹਾ ਹੈ।SSC ਪੇਪਰ ਲੀਕ ਮਾਮਲਾ :ਪੁਲਿਸ ਨੇ 4 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ ਇਸ ਤੋਂ ਬਾਅਦ ਦੋਵਾਂ ਦਲਾਂ ਨੇ ਦਿੱਤੇ ਗਏ ਪਤੇ 'ਤੇ ਛਾਪਾ ਮਾਰਿਆ ਅਤੇ ਉਥੇ ਚਾਰ ਲੋਕਾਂ ਨੂੰ ਲੈਪਟਾਪ ਅਤੇ ਮੋਬਾਈਲ 'ਚ ਕੰਮ ਕਰਦੇ ਦੇਖਿਆ ਗਿਆ।ਕਮਿਸ਼ਨਰ ਆਫ ਪੁਪੁਲਿਸ (ਉਤਰ) ਜਤਿਨ ਨਰਵਾਲ ਨੇ ਦੱਸਿਆ ਕਿ ਇਹ ਪਾਇਆ ਗਿਆ ਕਿ ਇਹ ਲੋਕ ਟੀਮ ਵਿਊਅਰ ਨਾਮਕ ਅਰਜ਼ੀ ਰਾਂਹੀ ਵਿਦਿਆਰਥੀਆਂ ਦੀ ਮਦਦ ਕਰ ਰਹੇ ਹਨ।

-PTCNews

Related Post