SSC ਪੇਪਰ ਲੀਕ :ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਰੀ,ਸੀ.ਬੀ.ਆਈ. ਜਾਂਚ ਦੀ ਕੀਤੀ ਮੰਗ

By  Shanker Badra March 3rd 2018 04:16 PM

SSC ਪੇਪਰ ਲੀਕ :ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਰੀ,ਸੀ.ਬੀ.ਆਈ. ਜਾਂਚ ਦੀ ਕੀਤੀ ਮੰਗ:ਕਰਮਚਾਰੀ ਚੋਣ ਕਮਿਸ਼ਨ (ਐੈੱਸ.ਐੈੱਸ.ਸੀ.) ਪੇਪਰ ਲੀਕ ਅਤੇ ਪ੍ਰੀਖਿਆ 'ਚ ਧੋਖੇਬਾਜੀ ਨੂੰ ਲੈ ਕੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਨੀਵਾਰ ਨੂੰ ਵੀ ਦਿੱਲੀ 'ਚ ਜਾਰੀ ਰਿਹਾ।ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਲੋਧੀ ਰੋਡ 'ਤੇ ਦੇਸ਼ ਭਰ ਤੋਂ ਆਏ ਹਜ਼ਾਰਾਂ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਹਨ ਅਤੇ ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕਰ ਰਹੇ ਹਨ।SSC ਪੇਪਰ ਲੀਕ :ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਰੀ,ਸੀ.ਬੀ.ਆਈ. ਜਾਂਚ ਦੀ ਕੀਤੀ ਮੰਗਜ਼ਿਕਰਯੋਗ ਹੈ ਕਿ ਦੇਸ਼ ਦੇ ਹਜ਼ਾਰਾਂ ਵਿਦਿਆਰਥੀਆਂ ਅੰਦੋਲਨ ਲਈ ਸਾਹਮਣੇ ਆ ਗਏ ਹਨ।ਇਹ ਅੰਦੋਲਨ ਦਿੱਲੀ ਸਮੇਤ ਦੇਸ਼ ਦੇ ਦੂਜੇ ਰਾਜਾਂ ਤੱਕ ਫੈਲ ਗਿਆ ਹੈ।ਦਿੱਲੀ 'ਚ ਵਿਦਿਆਰਥੀ 27 ਫਰਵਰੀ ਤੋਂ ਲੋਧੀ ਰੋਡ 'ਤੇ ਸੀ.ਜੀ.ਓ. ਕੰਪਲੈਕਸ 'ਚ ਕਰਮਚਾਰੀ ਚੋਣ ਕਮਿਸ਼ਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।SSC ਪੇਪਰ ਲੀਕ :ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਰੀ,ਸੀ.ਬੀ.ਆਈ. ਜਾਂਚ ਦੀ ਕੀਤੀ ਮੰਗਵਿਦਿਆਰਥੀ 17-21 ਫਰਵਰੀ ਨੂੰ ਹੋਈ ਸੰਯੁਕਤ ਸਨਾਤਕ ਪ੍ਰੀਖਿਆ 'ਚ ਕਥਿਤ ਪੇਪਰ ਲੀਕ ਦੀ ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ ਕਰ ਰਹੇ ਹਨ।ਮਾਮਲੇ ਨੂੰ ਜ਼ਿਆਦਾ ਵਧਦੇ ਹੋਏ ਦੇਖ ਕੇ ਐੱਸ.ਐੈੱਸ.ਸੀ. ਨੇ ਡੈਮੇਜ ਕੰਟਰੋਲ ਕਰਦੇ ਹੋਏ ਵੀਰਵਾਰ ਨੂੰ ਵਿਦਿਆਰਥੀਆਂ ਨੂੰ ਗੱਲਬਾਤ ਦੌਰਾਨ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਦੇ ਦੋਸ਼ਾਂ ਦੀ ਜਾਂਚ ਹੋਵੇਗੀ ਅਤੇ ਦੋਸ਼ ਸਹੀ ਸਾਬਿਤ ਹੋਣ 'ਤੇ ਉਚਿਤ ਕਾਰਵਾਈ ਵੀ ਕੀਤੀ ਜਾਵੇਗੀ।ਹਾਲਾਂਕਿ ਇਸ ਉਮੀਦ 'ਤੇ ਪ੍ਰਦਰਸ਼ਨਕਾਰੀ ਵਿਦਿਆਰਥੀ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਦਿਖਾਈ ਦੇ ਰਹੇ ਹਨ।SSC ਪੇਪਰ ਲੀਕ :ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਰੀ,ਸੀ.ਬੀ.ਆਈ. ਜਾਂਚ ਦੀ ਕੀਤੀ ਮੰਗਇਸ ਮਾਮਲੇ ਨੂੰ ਜ਼ਿਆਦਾ ਗੰਭੀਰ ਹੁੰਦੇ ਦੇਖ ਕੇ ਭਾਜਪਾ ਸਟੇਟ ਚੀਫ ਮਨੋਜ ਤਿਵਾੜੀ ਨੇ ਕਰਮਚਾਰੀ ਚੋਣ ਕਮਿਸ਼ਨ (ਐੈੱਸ.ਐੈੱਸ.ਸੀ.) ਦੇ ਉਮੀਦਵਾਰਾਂ ਨਾਲ ਮੁਲਾਕਾਤ ਕੀਤੀ,ਜੋ ਕਿ ਐੈੱਸ.ਐੈੱਸ.ਸੀ. ਦੇ ਕਥਿਤ ਪੇਪਰ ਲੀਕ ਦੇ ਖਿਲਾਫ ਵਿਰੋਧ ਕਰ ਰਹੇ ਹਨ ਅਤੇ ਸੀ.ਬੀ.ਆਈ. ਦੀ ਜਾਂਚ ਦੀ ਮੰਗ ਕਰ ਰਹੇ ਹਨ।SSC ਪੇਪਰ ਲੀਕ :ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਰੀ,ਸੀ.ਬੀ.ਆਈ. ਜਾਂਚ ਦੀ ਕੀਤੀ ਮੰਗਉਮੀਦਵਾਰਾਂ ਦਾ ਦੋਸ਼ ਹੈ ਕਿ ਆਨਲਾਈਨ ਹੋਣ ਵਾਲੀ ਇਸ ਪ੍ਰੀਖਿਆ 'ਚ ਨਾ ਵਿਦਿਆਰਥੀ ਅਤੇ ਨਾ ਪੇਪਰਾਂ ਤੱਕ ਕਲਮ ਜਾਂ ਮੋਬਾਇਲ ਅੰਦਰ ਲਿਜਾਉਣ ਤੱਕ ਆਗਿਆ ਸੀ।ਇਸ ਦੇ ਬਾਵਜੂਦ ਸੋਸ਼ਲ ਮੀਡੀਆ 'ਤੇ ਪੇਪਰ ਦੌਰਾਨ ਹੀ ਪ੍ਰਸ਼ਨ ਪੱਤਰ ਦਾ ਸਕ੍ਰੀਨ ਸ਼ਾਟ ਵਾਇਰਲ ਹੋ ਗਿਆ ਸੀ।ਰਿਤੇਸ਼ ਕੁਮਾਰ ਗੁਪਤਾ ਨੇ ਕਿਹਾ ਹੈ ਕਿ 21 ਫਰਵਰੀ ਨੂੰ ਗਣਿਤ ਦਾ ਪੇਪਰ ਸੀ। 15 ਮਿੰਟ ਬਾਅਦ ਸੂਚਨਾ ਮਿਲੀ ਕਿ ਪ੍ਰੀਖਿਆ ਰੋਕ ਦਿੱਤੀ ਗਈ।ਚਰਚਾ ਸੀ ਕਿ ਸੋਸ਼ਲ ਮੀਡੀਆ 'ਚ ਪੇਪਰ ਆਉਟ ਹੋ ਚੁੱਕੇ ਸਨ।

-PTCNews

Related Post