ਭਾਰਤੀ ਸਟੇਟ ਬੈਂਕ ਅੱਜ ਆਪਣੇ ਗ੍ਰਾਹਕਾਂ ਨੂੰ ਦੇ ਸਕਦਾ ਝਟਕਾ ,ਪੜ੍ਹੋ ਵੱਡੀ ਖ਼ਬਰ

By  Shanker Badra November 30th 2018 12:07 PM

ਭਾਰਤੀ ਸਟੇਟ ਬੈਂਕ ਅੱਜ ਆਪਣੇ ਗ੍ਰਾਹਕਾਂ ਨੂੰ ਦੇ ਸਕਦਾ ਝਟਕਾ ,ਪੜ੍ਹੋ ਵੱਡੀ ਖ਼ਬਰ:ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ (ਐੱਸਬੀਆਈ) ਅੱਜ ਆਪਣੇ ਗ੍ਰਾਹਕਾਂ ਨੂੰ ਇੱਕ ਵੱਡਾ ਝਟਕਾ ਦੇਣ ਜਾ ਰਿਹਾ ਹੈ।ਜਿਸ ਕਰਕੇ ਗਾਹਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਐੱਸਬੀਆਈ ਵੱਲੋਂ ਆਪਣੇ ਗ੍ਰਾਹਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਕਈ ਸੁਵਿਧਾਵਾਂ ਬੰਦ ਅਤੇ ਕੁਝ 'ਚ ਬਦਲਾਅ ਕੀਤਾ ਜਾ ਸਕਦਾ ਹੈ।State Bank of India your customers Many facilities closedਜਿਸ ਲਈ ਭਾਰਤੀ ਸਟੇਟ ਬੈਂਕ ਨੇ ਆਪਣੀ ਵੈਬਸਾਈਟ ਰਾਹੀਂ ਗਾਹਕਾਂ ਨੂੰ ਦੱਸਿਆ ਕਿ SBI Buddy ਸੇਵਾ 30 ਨਵੰਬਰ ਨੂੰ ਬੰਦ ਕਰ ਦਿੱਤੀ ਜਾਵੇਗੀ।ਇਸ ਕਰਕੇ ਜਿਨ੍ਹਾਂ ਗਾਹਕਾਂ ਦੇ SBI Buddy ਦੇ ਵਾਲੈਟ 'ਚ ਪੈਸੇ ਹਨ ਤਾਂ ਉਹ ਪਹਿਲਾਂ ਹੀ ਕੱਢਵਾ ਲੈਣ।State Bank of India your customers Many facilities closedਜਾਣਕਾਰੀ ਅਨੁਸਾਰ ਐੱਸਬੀਆਈ ਵੱਲੋਂ ਗਾਹਕਾਂ ਦੇ ਅਨੁਭਵ ਨੂੰ ਚੰਗਾ ਬਣਾਉਣ ਲਈ ਬੈਂਕ ਵੱਲੋਂ ਨੈਟ ਬੈਂਕਿੰਗ, ਫਿਕਸਡ ਡਿਪਾਜਿਟ ਰੇਟ, ਈਐੱਮਵੀ ਚਿਪ ਡੈਬਿਟ ਕਾਰਡ ਅਤੇ ਪੈਂਸ਼ਨ ਦੀ ਸੁਵਿਧਾ 'ਚ ਬਦਲਾਅ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਬੈਂਕ ਵੱਲੋਂ ਆਪਣੀਆਂ ਕੁਝ ਸੇਵਾਵਾਂ ਬੰਦ ਕੀਤੀਆਂ ਜਾ ਰਹੀਆਂ ਹਨ ਅਤੇ ਕੁਝ ਸੇਵਾਵਾਂ 30 ਨਵੰਬਰ ਨੂੰ ਬੰਦ ਹੋ ਜਾਣਗੀਆਂ।ਜਿਸ ਕਰਕੇ ਗਾਹਕ 1 ਦਸੰਬਰ ਤੋਂ ਇਨ੍ਹਾਂ ਚਾਰ ਸੇਵਾਵਾਂ ਦਾ ਲਾਭ ਨਹੀਂ ਲੈ ਸਕਣਗੇ।State Bank of India your customers Many facilities closedਜੇਕਰ ਤੁਸੀਂ ਆਪਣਾ ਮੋਬਾਈਲ ਨੰਬਰ ਬੈਂਕ ਖ਼ਾਤੇ ਨਾਲ ਲਿੰਕ ਨਹੀਂ ਕਰਵਾਇਆ ਹੈ ਤਾਂ ਬੈਂਕ ਵੱਲੋਂ ਤੁਹਾਡੀ ਨੈਟ ਬੈਂਕਿੰਗ ਦੀ ਸੇਵਾ ਇੱਕ ਦਸੰਬਰ ਤੋਂ ਬੰਦ ਕਰ ਦਿੱਤੀ ਜਾਵੇਗੀ।ਜੇ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਰਿਟਾਇਰ ਹੈ ਤਾਂ ਉਨ੍ਹਾਂ ਦੀ ਪੈਂਸ਼ਨ SBI ਦੀ ਕਿਸੇ ਦੀ ਸ਼ਾਖਾ ਵਿੱਚ ਆਉਂਦੀ ਹੈ ਤਾਂ ਤੁਹਾਨੂੰ 30 ਨਵੰਬਰ ਤੱਕ ਆਪਣਾ ਜਨਮ ਸਰਟੀਫਿਕੇਟ ਜਮ੍ਹਾ ਕਰਵਾਉਣਾ ਜਰੂਰੀ ਹੈ।

-PTCNews

Related Post