ਕਰਤਾਰਪੁਰ 'ਚ 10ਵੀਂ ਜਮਾਤ 'ਚੋਂ ਦੂਜੀ ਵਾਰ ਫੇਲ ਹੋਣ 'ਤੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
Shanker Badra
May 9th 2018 11:23 PM --
Updated:
May 11th 2018 02:33 PM
ਕਰਤਾਰਪੁਰ 'ਚ 10ਵੀਂ ਜਮਾਤ 'ਚੋਂ ਦੂਜੀ ਵਾਰ ਫੇਲ ਹੋਣ 'ਤੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ:ਜਲੰਧਰ ਦੇ ਸ਼ਹਿਰ ਕਰਤਾਰਪੁਰ 'ਚ 17 ਸਾਲਾਂ ਵਿਦਿਆਰਥੀ ਨੇ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ।ਮ੍ਰਿਤਕ ਵਿਦਿਆਰਥੀ ਦੀ ਪਹਿਚਾਣ ਤਰਨਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਜੋਂ ਹੋਈ ਹੈ।ਤਰਨਪ੍ਰੀਤ ਸਿੰਘ ਕਰਤਾਰਪੁਰ ਦੇ ਡੀ.ਏ.ਵੀ. ਸਕੂਲ ਦਾ ਵਿਦਿਆਰਥੀ ਸੀ।ਮਿਲੀ ਜਾਣਕਾਰੀ ਮੁਤਾਬਕ ਤਰਨਪ੍ਰੀਤ ਨੇ ਆਪਣਾ 10ਵੀਂ ਜਮਾਤ ਦਾ ਨਤੀਜਾ ਚੈੱਕ ਕਰਨ ਤੋਂ ਬਾਅਦ ਦੂਜੀ ਵਾਰ ਫੇਲ ਹੋਣ 'ਤੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ।ਦੱਸਿਆ ਜਾਂਦਾ ਹੈ ਕਿ ਉਸਦਾ ਪਿਤਾ ਕੁਲਵਿੰਦਰ ਸਿੰਘ ਆਪਣੇ ਕੰਮ 'ਤੇ ਗਿਆ ਹੋਇਆ ਸੀ।ਵੱਡਾ ਭਰਾ ਜਲੰਧਰ ਗਿਆ ਹੋਇਆ ਸੀ ਅਤੇ ਮਾਤਾ ਨਰਿੰਦਰ ਕੌਰ ਦੂਜੇ ਕਮਰੇ 'ਚ ਸੌਂ ਰਹੀ ਸੀ।ਜਿਸ ਤੋਂ ਬਾਅਦ ਤਰਨਪ੍ਰੀਤ ਸਿੰਘ ਨੇ ਅਜਿਹਾ ਕਦਮ ਚੁੱਕਿਆ ਹੈ।ਇਸ ਮੌਕੇ 'ਤੇ ਪਹੁੰਚੀ ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।