ਪੰਜਾਬੀ ਯੂਨੀਵਰਿਸਟੀ 'ਚ ਆਨਲਾਈਨ ਰਜਿਸਟ੍ਰੇਸ਼ਨ ਫਾਰਮ 'ਤੇ ਵਿਦਿਆਰਥੀ ਦੀ ਥਾਂ 'ਤੇ ਲੱਗੀ ਕੁੱਤੇ ਦੀ ਫ਼ੋਟੋ

By  PTC NEWS March 4th 2020 03:24 PM

ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਪ੍ਰੀਖਿਆ ਰਜਿਸਟਰੇਸ਼ਨ ਫਾਰਮ 'ਤੇ ਵਿਦਿਆਰਥੀ ਦੀ ਜਗ੍ਹਾ ਕੁੱਤੇ ਦੀ ਫ਼ੋਟੋ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਕੁਝ ਦਿਨਾਂ ਤੋਂ ਯੂਨੀਵਰਿਸਟੀ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਾਮਲੇ ਦਾ ਵਿਵਾਦ ਛਿੜਨ ਤੋਂ ਬਾਅਦ ਵਾਈਸ ਚਾਂਸਲਰ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ।

ਇਹ ਬਜਰ ਗਲਤੀ ਕਿਸ ਨੇ ਕੀਤੀ ਹੈ ,ਇਸ ਦੇ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਇਸ ਮਾਮਲੇ ਨੂੰ ਯੂਨੀਵਰਿਸਟੀ ਪ੍ਰਸ਼ਾਸਨ ਨੇ ਪਹਿਲਾਂ ਤਾਂ ਗੰਭੀਰਤਾ ਨਾਲ ਨਹੀਂ ਲਿਆ ਪਰ ਬਾਅਦ 'ਚ ਇਹ ਤੈਅ ਹੋਇਆ ਕਿ ਯੂਨੀਵਰਿਸਟੀ ਅਥਾਰਟੀ ਇਸ ਮਾਮਲੇ ਦੀ ਪੜਤਾਲ ਕਰੇਗੀ ਅਤੇ ਜਿਸ ਦੀ ਗਲਤੀ ਹੋਵੇਗੀ,ਉਸ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਵਾਈਸ ਚਾਂਸਲਰ ਡਾ. ਬੀਐੱਸ ਘੁੰਮਣ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ। ਇਸ ਦੌਰਾਨ ਡੀਨ ਅਕਾਦਮਿਕ ਗੁਰਦੀਪ ਸਿੰਘ ਬੱਤਰਾ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਿਸ 'ਤੇ ਡੀਨ ਅਕਾਦਮਿਕ ਵੱਲੋਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਪੁੱਛ ਪੜਤਾਲ ਕੀਤੀ ਗਈ ਹੈ।

Student form Dog Photo । Punjabi University Patiala । Punjab News । Dog Photo Student form

ਫਿਲਹਾਲ ਯੂਨੀਵਰਸਿਟੀ ਅਥਾਰਟੀ ਵੱਲੋਂ ਅਜਿਹੀ ਗ਼ਲਤੀ ਕਰਨ ਵਾਲੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਡਾ. ਬਲਵਿੰਦਰ ਟਿਵਾਣਾ, ਸਾਬਕਾ ਕੰਟਰੋਲਰ ਨੇ ਕਿਹਾ ਕਿ ਜੇਕਰ ਪ੍ਰੀਖਿਆ ਰਜਿਸਟ੍ਰੇਸ਼ਨ ਫਾਰਮ 'ਤੇ ਕੁੱਤੇ ਦੀ ਫੋਟੋ ਲੱਗੀ ਹੋਈ ਹੈ ਤਾਂ ਉਹ ਸਾਈਬਰ ਕੈਫੇ ਦੀ ਗਲਤੀ ਹੈ, ਜਿਥੋਂ ਫਾਰਮ ਭਰਵਾਇਆ ਸੀ। ਅਕਸਰ ਸਾਈਬਰ ਕੈਫੇ ਵਾਲੇ ਇਸ ਤਰ੍ਹਾਂ ਦੀ ਗਲਤੀ ਕਰਦੇ ਹਨ ਜਾਂ ਫਿਰ ਸਟੂਡੈਂਟਸ ਨੇ ਆਪਣੀ ਆਈਡੀ ਦੂਜੇ ਵਿਦਿਆਰਥੀ ਨਾਲ ਸ਼ੇਅਰ ਕੀਤੀ ਹੋਵੇਗੀ।

ਜ਼ਿਕਰਯੋਗ ਹੈ ਕਿ ਇਕ ਵਿਦਿਆਰਥੀ ਨੇ ਯੂਨੀਵਰਸਿਟੀ 'ਚ ਪ੍ਰਾਈਵੇਟ ਦਾਖ਼ਲੇ ਲਈ ਫਾਰਮ ਹੱਥੀਂ ਭਰ ਕੇ ਅਤੇ ਆਪਣੀ ਤਸਵੀਰ ਲਗਾ ਕੇ ਜਮ੍ਹਾਂ ਕਰਵਾਏ ਸਨ। ਕਈ ਦਿਨਾਂ ਬਾਅਦ ਜਦੋਂ ਯੂਨੀਵਰਸਿਟੀ ਦੀ ਸਾਈਟ 'ਤੇ ਆਨਲਾਈਨ ਆਪਣਾ ਪ੍ਰਰੀਖਿਆ ਰਜਿਸਟਰੇਸ਼ਨ ਫਾਰਮ ਦੇਖਿਆ ਤਾਂ ਉਥੇ ਵਿਦਿਆਰਥੀ ਦੀ ਤਸਵੀਰ ਵਾਲੀ ਜਗ੍ਹਾ 'ਤੇ ਕੁੱਤੇ ਦੀ ਤਸਵੀਰ ਲੱਗੀ ਹੋਈ ਸੀ। ਇਸਦੇ ਨਾਲ ਹੀ ਫਾਰਮ ਦੇ ਆਖ਼ਰੀ ਪੰਨੇ 'ਤੇ ਦਸਤਖ਼ਤ ਵਾਲੀ ਜਗ੍ਹਾ 'ਤੇ ਵੀ ਕੁੱਤੇ ਦੀ ਹੀ ਤਸਵੀਰ ਛਾਪੀ ਹੋਈ ਸੀ।

Related Post