ਸੰਗਰੂਰ: ਜੇਲ੍ਹ 'ਚ ਨਸ਼ਾ ਸਪਲਾਈ ਕਰਨ ਵਾਲਾ ਸਬ ਇੰਸਪੈਕਟਰ ਗ੍ਰਿਫਤਾਰ

By  Jashan A February 19th 2020 04:28 PM

ਸੰਗਰੂਰ: ਪੰਜਾਬ ਦੀਆਂ ਜੇਲ੍ਹਾਂ 'ਚ ਨਸ਼ੇ ਦੀ ਸਪਲਾਈ ਕੋਈ ਆਮ ਗੱਲ ਨਹੀਂ ਹੈ, ਪਰ ਇੱਕ ਵਾਰ ਫਿਰ ਤੋਂ ਸੰਗਰੂਰ ਦੀ ਜੇਲ੍ਹ ਸੁਰਖੀਆਂ 'ਚ ਹੈ। ਦਰਅਸਲ, ਇਥੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਨੂੰ 20 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਸਬ ਇੰਸਪੈਕਟਰ ਪ੍ਰੀਤਪਾਲ ਸਿੰਘ ਜੇਲ੍ਹ ਦੇ ਸਿਕਉਰਿਟੀ ਜੋਨ 'ਚ ਤਾਇਨਾਤ ਸੀ। ਅੱਜ ਸਵੇਰੇ ਜਦੋਂ ਜੇਲ੍ਹ ਅਧਿਕਾਰੀਆਂ ਦੇ ਵਲੋਂ ਚੈਕਿੰਗ ਦੌਰਾਨ ਸਬ ਇੰਸਪੈਕਟਰ ਪ੍ਰੀਤਪਾਲ ਸਿੰਘ ਦੀ ਤਲਾਸ਼ੀ ਲਈ ਗਈ ਤਾਂ ਉਸ ਤੋਂ ਹੈਰੋਇਨ ਬਰਾਮਦ ਹੋਈ। ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਹੋਰ ਪੜ੍ਹੋ: ਵੱਡੀ ਵਾਰਦਾਤ, ਕੈਨੇਡਾ ਤੋਂ ਪਰਤੇ ਨੌਜਵਾਨ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ, ਹੋਈ ਮੌਤ

ਇਸ ਸਬੰਧੀ ਜ਼ਿਲਾ ਜੇਲ ਸੰਗਰੂਰ ਦੇ ਸੁਪਰਡੈਂਟ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਪ੍ਰੀਤਪਾਲ ਸਿੰਘ ਜੇਲ ਦੇ ਗੈਂਗਸਟਰਾਂ ਲਈ ਬਣਾਏ ਵਿਸ਼ੇਸ਼ ਅਹਾਤੇ ਤਾਇਨਾਤ ਸੀ ਅਤੇ ਉਸ ਨਾਲ 12 ਹੋਰ ਪੰਜਾਬ ਪੁਲਸ ਦੇ ਮੁਲਾਜ਼ਮ ਸਨ। ਉਹ ਇਨ੍ਹਾਂ ਦਾ ਇੰਚਾਰਜ ਸੀ।

ਉਨ੍ਹਾਂ ਦੱਸਿਆ ਕਿ ਜੇਲ ਵਿਭਾਗ ਦੇ ਕਰਮਚਾਰੀਆਂ ਨੂੰ ਸ਼ੱਕ ਸੀ ਕਿ ਗੈਂਗਸਟਰਾਂ ਦੇ ਅਹਾਤੇ 'ਚ ਕੋਈ ਨਸ਼ਾ ਸਪਲਾਈ ਕਰਨ ਦੀ ਤਾਕ 'ਚ ਹੈ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫਤਾਰ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News

Related Post