Success Story : ਕਦੇ ਅਖਬਾਰ ਵੇਚ ਕੀਤੀ ਸੀ ਪੜ੍ਹਾਈ, ਅੱਜ ਇਹ ਨੌਜਵਾਨ ਹੈ ਸਫਲ IAS

By  Manu Gill March 2nd 2022 03:54 PM

Success Story : ਮੰਜਿਲ ਉਨ੍ਹਾਂ ਨੂੰ ਹੀ ਮਿਲਦੀ ਹੈ ਜੋ ਮੁਸ਼ਕਿਲਾਂ ਦੀ ਪ੍ਰਵਾਹ ਨਹੀਂ ਕਰਦੇ ਇਸੇ ਤਰ੍ਹਾਂਦਾ ਹੀ ਹੌਂਸਲਾ ਹੈ ਮੱਧ ਪ੍ਰਦੇਸ਼ (Madhya Pradesh) ਦੇ ਨੀਰਿਸ਼ ਰਾਜਪੂਤ ਦਾ, ਜਿਸਨੇ ਆਪਣੀ ਮਿਹਨਤ ਅਤੇ ਸੱਚੀ ਲਗਨ ਨਾਲ ਆਪਣੀ ਮੰਜਿਲ ਹਾਸਿਲ ਕਰ ਲਈ ਹੈ। ਸਾਨੂੰ ਸਭ ਨੂੰ ਲੱਗਦਾ ਹੈ ਕਿ UPSC ਦੇ ਇਮਤਿਹਾਨ ਨੂੰ ਦੇਸ਼ ਦੀਆਂ ਸਭ ਤੋਂ ਔਖੀਆਂ ਪ੍ਰੀਖਿਆਵਾਂ ਵਿੱਚੋਂ ਇੱਕ ਮੰਨਦੇ ਹਾਂ ਪਰ  ਮੱਧ ਪ੍ਰਦੇਸ਼ (Madhya Pradesh) ਦੇ ਨੀਰਿਸ਼ ਰਾਜਪੂਤ ਦੀਆਂ ਮੁਸ਼ਕਿਲਾਂ ਦੇ ਸਹਾਮਣੇ ਇਹ ਪ੍ਰੀਖਿਆ ਵੀ ਸੌਖੀ ਲੱਗਦੀ ਹੈ। ਨੀਰਿਸ਼ ਦੇ ਪਿਤਾ ਇਕ ਦਰਜ਼ੀ ਸਨ। ਉਨ੍ਹਾਂ ਦੀ ਹਾਲਤ ਅਜਿਹੀ ਸੀ ਕਿ ਅਖ਼ਬਾਰ ਵੰਡ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਪੈਂਦਾ ਸੀ ਪਰ ਫਿਰ ਵੀ ਉਸ ਨੇ ਹਾਰ ਨਹੀਂ ਮਨ੍ਹੀ ਅਤੇ ਸਿਵਲ ਸਰਵਿਸਿਜ਼ ਇਮਤਿਹਾਨ ਪਾਸ ਕਰ ਲਿਆ।

ਕਦੇ-ਅਖਬਾਰ-ਵੇਚ-ਕੀਤੀ-ਸੀ-ਪੜ੍ਹਾਈ,-ਅੱਜ-ਇਹ-ਨੌਜਵਾਨ-ਹੈ-ਸਫਲ-IAS ਨਿਰੀਸ਼ ਦੇ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਬੁਰੀ ਸੀ । ਉਸ ਦੇ ਪਿਤਾ ਦਰਜ਼ੀ ਸਨ ਇਸ ਲਈ ਨੀਰਸ਼ ਨੇ ਆਪਣੀ ਪੜ੍ਹਾਈ ਸਰਕਾਰੀ ਸਕੂਲ ਤੋਂ ਕੀਤੀ ਪਰ ਫਿਰ ਵੀ ਉਸ ਦੀ ਫੀਸ ਅਦਾ ਕਰਨੀ ਬਹੁਤ ਮੁਸ਼ਕਲ ਸੀ। ਅਜਿਹੇ 'ਚ ਨਿਰੀਸ਼ ਨੇ ਆਪਣੀ ਪੜ੍ਹਾਈ ਪੂਰੀ ਕਰਨ ਲਈ ਅਖਬਾਰ ਵੇਚਣ ਦਾ ਕੰਮ ਕੀਤਾ। ਜਦੋਂ ਉਹ ਗ੍ਰੈਜੂਏਸ਼ਨ ਲਈ ਆਪਣੇ ਘਰ ਤੋਂ ਦੂਰ ਗਵਾਲੀਅਰ ਆਇਆ ਤਾਂ ਪੜ੍ਹਾਈ ਦੇ ਨਾਲ-ਨਾਲ ਪਾਰਟ ਟਾਈਮ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਪਰ ਖਾਸ ਗੱਲ ਇਹ ਹੈ ਕਿ ਉਸਨੇ ਬੀਐਸਸੀ ਅਤੇ ਐਮਐਸਸੀ ਦੋਵਾਂ ਵਿੱਚ ਚੰਗੇ ਅੰਕ ਲੈ ਕੇ ਟਾਪ ਕੀਤਾ।

ਕਦੇ-ਅਖਬਾਰ-ਵੇਚ-ਕੀਤੀ-ਸੀ-ਪੜ੍ਹਾਈ,-ਅੱਜ-ਇਹ-ਨੌਜਵਾਨ-ਹੈ-ਸਫਲ-IAS

UPSC ਪ੍ਰੀਖਿਆ ਦੀ ਤਿਆਰੀ ਕਰਦੇ ਸਮੇਂ ਨੀਰੀਸ਼ ਦੇ ਇੱਕ ਦੋਸਤ ਨੇ ਇੱਕ ਕੋਚਿੰਗ ਇੰਸਟੀਚਿਊਟ ਖੋਲ੍ਹਿਆ ਅਤੇ ਉਸਨੇ ਨੀਰੀਸ਼ ਨੂੰ ਪੜ੍ਹਾਉਣ ਲਈ ਬੁਲਾਇਆ ਅਤੇ ਕਿਹਾ ਕਿ ਜੇਕਰ ਕੋਚਿੰਗ ਚੱਲਦੀ ਹੈ ਤਾਂ ਉਹ ਉਸਦੀ ਮਦਦ ਕਰੇਗਾ। ਪਰ ਜਦੋਂ ਦੋ ਸਾਲਾਂ ਬਾਅਦ ਕੋਚਿੰਗ ਇੰਸਟੀਚਿਊਟ ਚੱਲਣ ਲੱਗਾ ਤਾਂ ਉਸ ਨੇ ਨੀਰੀਸ਼ ਨੂੰ ਨੌਕਰੀ ਤੋਂ ਕੱਢ ਦਿੱਤਾ। ਨੀਰਿਸ਼ ਨੇ ਇੱਥੋਂ ਸਭ ਕੁਝ ਬਦਲਣ ਦਾ ਫੈਸਲਾ ਕੀਤਾ। ਨੀਰੀਸ਼ UPSC ਪ੍ਰੀਖਿਆ ਦੀ ਤਿਆਰੀ ਕਰ ਰਹੇ ਦੋਸਤ ਨੂੰ ਮਿਲਣ ਦਿੱਲੀ ਗਿਆ ਸੀ। ਇੱਕ ਦੋਸਤ ਤੋਂ ਕਰਜ਼ਾ ਲੈ ਕੇ ਨੀਰੀਸ਼ UPSC ਦੀ ਤਿਆਰੀ ਕਰਨ ਲੱਗਾ। ਨੀਰੀਸ਼ ਕੋਲ ਕੋਚਿੰਗ ਜੁਆਇਨ ਕਰਨ ਲਈ ਪੈਸੇ ਨਹੀਂ ਸਨ ਪਰ ਫਿਰ ਵੀ ਆਪਣੀ ਮਿਹਨਤ ਦੇ ਬਲ 'ਤੇ ਆਖਰਕਾਰ ਨੀਰੀਸ਼ ਨੇ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ 'ਚ 370 ਰੈਂਕ ਹਾਸਲ ਕੀਤਾ ਅਤੇ ਨੀਰੀਸ਼ ਆਈ.ਏ.ਐੱਸ. ਨੀਰੀਸ਼ ਨੂੰ ਇਹ ਸਫਲਤਾ ਆਪਣੀ ਚੌਥੀ ਕੋਸ਼ਿਸ਼ 'ਚ ਮਿਲੀ।

ਕਦੇ-ਅਖਬਾਰ-ਵੇਚ-ਕੀਤੀ-ਸੀ-ਪੜ੍ਹਾਈ,-ਅੱਜ-ਇਹ-ਨੌਜਵਾਨ-ਹੈ-ਸਫਲ-IAS

ਇੱਥੇ ਪੜ੍ਹੋ ਹੋਰ ਖ਼ਬਰਾਂ: Russia Ukraine War: ਕੌਣ ਹਨ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ? ਜੰਗ 'ਚ ਕੇਂਦਰ ਦਾ ਹਿੱਸਾ ਬਣੇ ਸਾਬਕਾ ਕਾਮੇਡੀਅਨ

-PTC News

Related Post