ਸੂਡਾਨ 'ਚ ਮਿਲਟਰੀ ਜਹਾਜ਼ ਉਡਾਣ ਭਰਨ ਤੋਂ ਬਾਅਦ ਹੋਇਆ ਹਾਦਸਾਗ੍ਰਸਤ ,18 ਲੋਕਾਂ ਦੀ ਮੌਤ

By  Shanker Badra January 3rd 2020 11:24 AM -- Updated: January 3rd 2020 11:26 AM

ਸੂਡਾਨ 'ਚ ਮਿਲਟਰੀ ਜਹਾਜ਼ ਉਡਾਣ ਭਰਨ ਤੋਂ ਬਾਅਦ ਹੋਇਆ ਹਾਦਸਾਗ੍ਰਸਤ ,18 ਲੋਕਾਂ ਦੀ ਮੌਤ:ਖਰਟੂਮ : ਸੂਡਾਨ ਵਿਚ ਇਕ ਮਿਲਟਰੀ ਜਹਾਜ਼ ਦਰਫੂਰ ਤੋਂ ਉਡਾਣ ਭਰਨ ਦੇ ਕੁਝ ਮਿੰਟ ਅੰਦਰ ਹੀ ਹਾਦਸਾਗ੍ਰਸਤ ਹੋ ਗਿਆ। ਇਸ ਵਿਚ 4 ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ।

Sudan Military Plane Crash ,Children Among 18 Killed ਸੂਡਾਨ 'ਚ ਮਿਲਟਰੀ ਜਹਾਜ਼ ਉਡਾਣ ਭਰਨ ਤੋਂ ਬਾਅਦ ਹੋਇਆ ਹਾਦਸਾਗ੍ਰਸਤ ,18 ਲੋਕਾਂ ਦੀ ਮੌਤ

ਇਕ ਮਿਲਟਰੀ ਬੁਲਾਰੇ ਨੇ ਦੱਸਿਆ ਕਿ ਵੀਰਵਾਰ ਨੂੰ ਅਲ ਜਿਨੀਨੀ ਹਵਾਈ ਅੱਡੇ ਤੋਂ ਉਭਾਣ ਭਰਨ ਦੇ 5 ਮਿੰਟ ਦੇ ਅੰਦਰ ਹੀ ਮਿਲਟਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਲ ਹੀ ਵਿਚ ਇੱਥੇ ਦੋ ਸਮੂਹਾਂ ਦੇ ਵਿਚ ਭਿਆਨਕ ਸੰਘਰਸ਼ ਦੇ ਬਾਅਦ ਇਹ ਜਹਾਜ਼ ਖੇਤਰ ਵਿਚ ਜ਼ਰੂਰੀ ਮਦਦ ਪਹੁੰਚਾਉਣ ਲਈ ਆਇਆ ਸੀ।

Sudan Military Plane Crash ,Children Among 18 Killed ਸੂਡਾਨ 'ਚ ਮਿਲਟਰੀ ਜਹਾਜ਼ ਉਡਾਣ ਭਰਨ ਤੋਂ ਬਾਅਦ ਹੋਇਆ ਹਾਦਸਾਗ੍ਰਸਤ ,18 ਲੋਕਾਂ ਦੀ ਮੌਤ

ਬੁਲਾਰੇ ਆਮੇਰ ਮੁਹੰਮਦ ਅਲ-ਹਸਨ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ ਐਂਟੋਨੋਵ 12 ਮਿਲਟਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਇਸ ਵਿਚ ਸਵਾਰ ਸਾਰੇ ਲੋਕ ਮਾਰੇ ਗਏ। ਉਹਨਾਂ ਨੇ ਕਿਹਾ ਕਿ ਹਾਦਸਾ ਦੇ ਪਿੱਛੇ ਦੇ ਕਾਰਨ ਜਾਣਨ ਲਈ ਜਾਂਚ ਕੀਤੀ ਜਾਵੇਗੀ।

-PTCNews

Related Post