ਮਸ਼ਹੂਰ ਸੂਫੀ ਗਾਇਕ ਰਾਹਤ ਫਤਿਹ ਅਲੀ ਖਾਨ 'ਤੇ ਲੱਗਿਆ ਕਰੋੜਾਂ ਦੀ ਤਸਕਰੀ ਦਾ ਇਲਜ਼ਾਮ, ਜਾਣੋ ਮਾਮਲਾ

By  Jashan A January 30th 2019 03:54 PM

ਮਸ਼ਹੂਰ ਸੂਫੀ ਗਾਇਕ ਰਾਹਤ ਫਤਿਹ ਅਲੀ ਖਾਨ 'ਤੇ ਲੱਗਿਆ ਕਰੋੜਾਂ ਦੀ ਤਸਕਰੀ ਦਾ ਇਲਜ਼ਾਮ, ਜਾਣੋ ਮਾਮਲਾ,ਨਵੀਂ ਦਿੱਲੀ: ਦੁਨੀਆਂ ਭਰ 'ਚ ਆਪਣੀ ਗਾਇਕੀ ਸਦਕਾ ਨਾਮ ਕਮਾਉਣ ਵਾਲੇ ਬੇਹਤਰੀਨ ਆਵਾਜ਼ ਦੇ ਮਾਲਕ ਰਾਹਤ ਫਤਿਹ ਅਲੀ ਖਾਨ 'ਤੇ ਹੁਣ ਵੱਡਾ ਦੋਸ਼ ਲੱਗਿਆ ਹੈ।ਦੋਸ਼ ਹੈ ਕਿ ਉਨ੍ਹਾਂ ਨੇ ਭਾਰਤ ਤੋਂ ਤਿੰਨ ਸਾਲ ਤੱਕ ਵਿਦੇਸ਼ੀ ਕਰੰਸੀ ਦੀ ਤਸਕਰੀ ਕੀਤੀ ਹੈ।ਜਾਣਕਾਰੀ ਮੁਤਾਬਕ ਰਾਹਤ ਫਤਿਹ ਅਲੀ ਖਾਨ ਨੂੰ ਭਾਰਤ 'ਚ ਗੈਰਕਾਨੂੰਨੀ ਤਰੀਕੇ ਨਾਲ ਤਿੰਨ ਲੱਖ 40 ਹਜ਼ਾਰ ਯੂ.ਐਸ. ਡਾਲਰ ਮਿਲੇ ਸਨ।

rahat fateh ali khan ਮਸ਼ਹੂਰ ਸੂਫੀ ਗਾਇਕ ਰਾਹਤ ਫਤਿਹ ਅਲੀ ਖਾਨ 'ਤੇ ਲੱਗਿਆ ਕਰੋੜਾਂ ਦੀ ਤਸਕਰੀ ਦਾ ਇਲਜ਼ਾਮ, ਜਾਣੋ ਮਾਮਲਾ

ED ਨੇ ਸੂਫੀ ਗਾਇਕ ਨੂੰ ਫੇਮਾ ਤਹਿਤ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ।ED ਨੇ ਰਾਹਤ ਅਲੀ ਨੂੰ ਦੋ ਕਰੋੜ 61 ਲੱਖ ਰੁਪਏ ਦਾ ਜਵਾਬ ਦੇਣ ਨੂੰ ਕਿਹਾ ਹੈ।ਜੇਕਰ ED ਰਾਹਤ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੁੰਦੀ ਤਾਂ ਰਾਹਤ 'ਤੇ 300% ਦਾ ਜੁਰਮਾਨਾ ਲੱਗ ਸਕਦਾ ਹੈ। ਦੱਸ ਦੇਈਏ ਕਿ ਰਾਹਤ ਨੇ ਬਾਲੀਵੁੱਡ 'ਚ ਸਾਲ 2003 'ਚ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

rahat fateh ali khan ਮਸ਼ਹੂਰ ਸੂਫੀ ਗਾਇਕ ਰਾਹਤ ਫਤਿਹ ਅਲੀ ਖਾਨ 'ਤੇ ਲੱਗਿਆ ਕਰੋੜਾਂ ਦੀ ਤਸਕਰੀ ਦਾ ਇਲਜ਼ਾਮ, ਜਾਣੋ ਮਾਮਲਾ

ਜਿਕਰਯੋਗ ਹੈ ਕਿ ਰਾਹਤ ਫਤਿਹ ਅਲੀ ਖਾਨ ਪਾਕਿਸਤਾਨ ਦੇ ਮਸ਼ਹੂਰ ਸੂਫੀ ਗਾਇਕ ਹਨ। ਉਹਨਾਂ ਦੇ ਚਾਚਾ ਉਸਤਾਦ ਨੁਸਰਤ ਫ਼ਤਹਿ ਅਲੀ ਖਾਨ ਵੀ ਕਾਫੀ ਮਸ਼ਹੂਰ ਸੂਫੀ ਕਵਾਲ ਸਨ।

-PTC News

Related Post