ਬੋਰਡ ਪ੍ਰੀਖਿਆਵਾਂ ਸਮੇਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਿਦਿਆਰਥੀਆਂ ਨੂੰ ਸੁਨੇਹਾ

By  Joshi March 6th 2018 01:03 PM

Sukhbir Badal message for students on board examinations : ਬੋਰਡ ਪ੍ਰੀਖਿਆਵਾਂ ਸਮੇਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਿਦਿਆਰਥੀਆਂ ਨੂੰ ਸੁਨੇਹਾ

ਬੋਰਡ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ ਅਤੇ ਇਮਤਿਹਾਨਾਂ ਦੇ ਕਾਰਨ ਬਹੁਤ ਸਾਰੇ ਵਿਦਿਆਰਥੀ ਮਾਨਸਿਕ ਬੋਝ ਝੱਲਦੇ ਹਨ ਅਤੇ ਉਹਨਾਂ ਦੀ ਇਹ ਘਬਰਾਹਟ ਕੁਝ ਹੱਦ ਤੱਕ ਜਾਇਜ਼ ਵੀ ਹੁੰਦੀ ਹੈ।

ਇਸ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ।

"ਮੈਂ ਹਰਕੀਰਤ ਅਤੇ ਗੁਰਲੀਨ ਨੂੰ ਬੋਰਡ ਪ੍ਰੀਖਿਆਵਾਂ ਦਿੰਦੇ ਹੋਏ ਦੇਖਿਆ ਹੈ ਅਤੇ ਹੁਣ ਮੇਰਾ ਪੁੱਤਰ ਅਨੰਤਵੀਰ ਬੋਰਡ ਪ੍ਰੀਖਿਆਵਾਂ ਵਿੱਚੋਂ ਗ਼ੁਜ਼ਰ ਰਿਹਾ ਹੈ, ਮੈਂ ਚੰਗੀ ਤਰਾਂ ਸਮਝਦਾ ਹਾਂ ਕਿ ਇਹ ਸਮਾਂ ਬੱਚਿਆਂ ਅਤੇ ਮਾਪਿਆਂ ਲਈ ਕਿੰਨਾ ਤਣਾਅਪੂਰਨ ਹੁੰਦਾ ਹੈ। ਉਮੀਦਾਂ ਅਤੇ ਦਬਾਅ ਵਾਲਾ ਸਮਾਂ ਚੱਲ ਰਿਹਾ ਹੈ ਅਤੇ ਅਤੇ ਬੱਚੇ ਅਕਸਰ ਦਬਾਅ ਹੇਠ ਆ ਜਾਂਦੇ ਹਨ। ਤੁਹਾਡੇ ਸਾਰੇ ਬੱਚਿਆਂ ਲਈ ਮੇਰਾ ਉਹੀ ਸੰਦੇਸ਼ ਹੈ ਜੋ ਮੇਰੇ ਆਪਣੇ ਬੱਚਿਆਂ ਨੂੰ ਰਹਿੰਦਾ ਹੈ - ਹਾਂ-ਪੱਖੀ ਰਹੋ ਅਤੇ ਆਪਣੀ ਮਿਹਨਤ 'ਤੇ ਪੂਰਾ ਭਰੋਸਾ ਰੱਖੋ। ਨਤੀਜਿਆਂ ਬਾਰੇ ਚਿੰਤਿਤ ਹੋਣ ਜਾਂ 'ਕੀ ਹੋਵੇਗਾ' ਸੋਚਣ ਦੀ ਬਜਾਇ ਅਤੇ ਆਪਣੇ ਪ੍ਰੀਖਿਆ ਬਾਰੇ ਸਹਿਜ ਮਹਿਸੂਸ ਕਰੋ। ਜੇ ਤੁਸੀਂ ਤਣਾਅ ਵਿੱਚ ਹੋ, ਤਾਂ ਉਸ ਵਿਅਕਤੀ ਨੂੰ ਮਿਲੋ ਅਤੇ ਗੱਲਬਾਤ ਕਰੋ ਜਿਸ 'ਤੇ ਤੁਸੀਂ ਭਰੋਸਾ ਕਰਦੇ ਹੋ।

ਤੁਹਾਨੂੰ ਸਭ ਨੂੰ ਮੇਰੀਆਂ ਸ਼ੁਭਕਾਮਨਾਵਾਂ। ਮੈਂ ਅਰਦਾਸ ਕਰਦਾ ਹਾਂ ਕਿ ਗੁਰੂ ਸਾਹਿਬਾਨ ਤੁਹਾਨੂੰ ਇਸ ਪ੍ਰੀਖਿਆ ਅਤੇ ਜ਼ਿੰਦਗੀ ਦੇ ਸਾਰੇ ਇਮਤਿਹਾਨਾਂ ਵਿੱਚ ਕਾਮਯਾਬੀ ਬਖਸ਼ਣ।"

—PTC News

Related Post