ਸੁਖਪਾਲ ਖਹਿਰਾ ਨੇ ਬਠਿੰਡਾ ਵਿਖੇ ਹੋਣ ਵਾਲੀ ਰੈਲੀ ਦੀ ਬਦਲੀ ਥਾਂ

By  Shanker Badra July 31st 2018 10:21 PM -- Updated: July 31st 2018 10:26 PM

ਸੁਖਪਾਲ ਖਹਿਰਾ ਨੇ ਬਠਿੰਡਾ ਵਿਖੇ ਹੋਣ ਵਾਲੀ ਰੈਲੀ ਦੀ ਬਦਲੀ ਥਾਂ:ਸੁਖਪਾਲ ਖਹਿਰਾ ਨੇ ਬਠਿੰਡਾ ਰੈਲੀ ਲਈ ਥਾਂ ਬਦਲ ਕੇ ਸ਼ਹਿਰ ਦੇ ਹੀ ਥਰਮਲ ਸਟੇਡੀਅਮ ਰੱਖ ਲਈ ਹੈ।ਇਸ ਤੋਂ ਪਹਿਲਾਂ ਉਨ੍ਹਾਂ ਕਿਸੇ ਰਿਜ਼ੌਰਟ ਵਿੱਚ ਕਨਵੈਨਸ਼ਨ ਨੂੰ ਕਰਨਾ ਸੀ।ਸੁਖਪਾਲ ਖਹਿਰਾ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਰੈਲੀ ਦੇ ਸਥਾਨ ਬਦਲੇ ਜਾਣ ਦੀ ਸੂਚਨਾ ਦਿੱਤੀ।ਇਸ ਤੋਂ ਇਲਾਵਾ ਖਹਿਰਾ ਨੇ ਟਵੀਟ ਕਰ ਕੇ ਮਨੀਸ਼ ਸਿਸੋਦੀਆ ਦੇ ਬਠਿੰਡਾ ਰੈਲੀ ‘ਤੇ ਸਵਾਲ ਚੁੱਕੇ ਹਨ।ਖਹਿਰਾ ਨੇ ਸਵਾਲ ਕੀਤਾ ਹੈ ਕਿ ਕੀ ਹੁਣ ਅਸੀਂ ਪਾਰਟੀ ਇੱਕ ਮੀਟਿੰਗ ਵੀ ਨਹੀਂ ਰੱਖ ਸਕਦੇ।

ਖਹਿਰਾ ਬਠਿੰਡਾ ਵਿੱਚ ਕਨਵੈਨਸ਼ਨ ਕਰਨ ਲਈ ਬਜ਼ਿੱਦ ਹਨ,ਜਦਕਿ ਹਾਈਕਮਾਨ ਨੇ ਇਸ ਰੈਲੀ ਨੂੰ ਹੀ ਪਾਰਟੀ ਵਿਰੋਧੀ ਕਰਾਰ ਦੇ ਦਿੱਤਾ ਹੈ।ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਖਹਿਰਾ ਦੀ ਦੋ ਅਗਸਤ ਨੂੰ ਬਠਿੰਡਾ ਵਿੱਚ ਹੋਣ ਵਾਲੀ ਕਨਵੈਨਸ਼ਨ ਨੂੰ ਐਂਟੀ ‘ਆਪ’ ਕਰਾਰ ਦਿੱਤਾ ਹੋਇਆ ਹੈ।ਉਨ੍ਹਾਂ ਕਿਹਾ ਕਿ ਜੋ ਵੀ ਇਸ ਕਨਵੈਨਸ਼ਨ ਵਿੱਚ ਜਾਏਗਾ ਉਸ ਨੂੰ ਪਾਰਟੀ ਵਿਰੋਧੀ ਸਮਝਿਆ ਜਾਵੇਗਾ।

https://www.facebook.com/SukhpalKhairaAAP/videos/2563192313706698/

-PTCNews

Related Post