550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਚਮਕੌਰ ਸਾਹਿਬ ਤੋਂ ਆਰੰਭ ਹੋਈ "ਸਾਈਕਲ ਯਾਤਰਾ" ਪਹੁੰਚੀ ਸੁਲਤਾਨਪੁਰ ਲੋਧੀ, ਹੋਇਆ ਨਿੱਘਾ ਸੁਆਗਤ

By  Jashan A October 14th 2019 09:48 AM

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਚਮਕੌਰ ਸਾਹਿਬ ਤੋਂ ਆਰੰਭ ਹੋਈ "ਸਾਈਕਲ ਯਾਤਰਾ" ਪਹੁੰਚੀ ਸੁਲਤਾਨਪੁਰ ਲੋਧੀ, ਹੋਇਆ ਨਿੱਘਾ ਸੁਆਗਤ,ਸੁਲਤਾਨਪੁਰ ਲੋਧੀ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਨੀਆ ਭਰ 'ਚ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਜਿਥੇ ਅਲੌਕਿਕ ਨਗਰ ਕੀਰਤਨ ਸਜਾਏ ਜਾ ਰਹੇ ਹਨ, ਉਥੇ ਹੀ ਸਮਾਗਮਾਂ, ਮੈਰਾਥਨ ਦਾ ਆਜੋਯਨ ਕੀਤਾ ਜਾ ਰਿਹਾ ਹੈ।

Cycle Yatraਇਸ ਦੌਰਾਨ ਸਾਈਕਲਿੰਗ ਕਲੱਬ ਰੂਪਨਗਰ ਵੱਲੋਂ ਸਾਈਕਲਿੰਗ ਐਸੋਸੀਏਸ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਸਹਿਯੋਗ ਨਾਲ ਸ੍ਰੀ ਚਮਕੌਰ ਸਾਹਿਬ ਤੋਂ ਆਰੰਭ ਹੋਈ ਸਾਈਕਲ ਯਾਤਰਾ ਅੱਜ ਪਾਵਨ ਨਗਰੀ ਸੁਲਤਾਨਪੁਰ ਲੋਧੀ ਪਹੁੰਚੀ, ਜਿਥੇ ਸੰਗਤਾਂ ਵੱਲੋਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਹੋਰ ਪੜ੍ਹੋ:550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ’ਚ ਸ਼ਮੂਲੀਅਤ ਲਈ ਗੋਆ ਦੀ ਰਾਜਪਾਲ ਨੂੰ ਭਾਈ ਲੌਂਗੋਵਾਲ ਨੇ ਦਿੱਤਾ ਸੱਦਾ

ਇਸ ਸਾਈਕਲ ਯਾਤਰਾ ਦੇ ਮੁੱਖ ਪ੍ਰਬੰਧਕ ਜਗਤਾਰ ਸਿੰਘ ਨੇ ਦੱਸਿਆ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਇਸ ਸਾਈਕਲ ਯਾਤਰਾ ਦਾ ਆਜੋਯਨ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਯਾਤਰਾ ਦਾ ਮੁੱਖ ਮਕਸਦ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਗਏ ਸਾਂਝੀ ਵਾਰਤਾ ਸੰਦੇਸ਼ ਘਰ-ਘਰ ਪਹੁੰਚਾਉਣਾ ਹੈ ਅਤੇ ਨੌਜਵਾਨਾਂ ਨੂੰ ਸਾਈਕਲਿੰਗ ਵੱਲ ਪ੍ਰਮੋਟ ਕਰਨਾ ਗਏ।

Cycle Yatraਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣਾ,ਵਾਤਾਵਰਨ ਬਚਾਉਣਾ ਸਾਡਾ ਮੁੱਖ ਮਿਸ਼ਨ ਹੈ।ਉਹਨਾਂ ਕਿਹਾ ਕਿ ਸਾਡਾ ਕਲੱਬ ਪਹਿਲਾਂ ਵੀ ਸ੍ਰੀ ਹਰਿਮੰਦਰ ਸਾਹਿਬ, ਤਲਵੰਡੀ ਸਾਬੋ, ਨਵਾਂਸ਼ਹਿਰ, ਫਤਹਿਗੜ੍ਹ ਸਾਹਿਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਯਾਤਰਾ ਕਰ ਚੁੱਕੇ ਹਨ। ਅੱਗੇ ਉਹਨਾਂ ਦੱਸਿਆ ਕਿ ਇਹ ਯਾਤਰਾ 2 ਦਿਨ 'ਚ 170 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ ਤੇ ਇਸ 'ਚ 11 ਨੌਜਵਾਨਾਂ ਨੇ ਭਾਗ ਲਿਆ।

-PTC News

Related Post