ਸੁਲਤਾਨਪੁਰ ਲੋਧੀ: ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਲਗਾਇਆ ਗਿਆ ਵ੍ਹੀਟ ਗ੍ਰਾਸ ਜੂਸ ਦਾ ਲੰਗਰ (ਤਸਵੀਰਾਂ)

By  Jashan A November 10th 2019 02:02 PM

ਸੁਲਤਾਨਪੁਰ ਲੋਧੀ: ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਲਗਾਇਆ ਗਿਆ ਵ੍ਹੀਟ ਗ੍ਰਾਸ ਜੂਸ ਦਾ ਲੰਗਰ (ਤਸਵੀਰਾਂ),ਸੁਲਤਾਨਪੁਰ ਲੋਧੀ: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਸੁਲਤਾਨਪੁਰ ਲੋਧੀ ਪਹੁੰਚ ਰਹੀਆਂ ਹਨ।

Juice ਜਿਨ੍ਹਾਂ ਲਈ ਧਾਰਮਿਕ ਜਥੇਬੰਦੀਆਂ ਤੇ ਸਥਾਨਕ ਸੰਗਤਾਂ ਵੱਲੋਂ ਕਈ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ।ਲੱਖਾਂ ਦੀ ਤਾਦਾਦ 'ਚ ਸੰਗਤਾਂ ਬਾਬਾ ਨਾਨਕ ਦੇ ਘਰ ਨਤਮਸਤਕ ਹੋ ਰਹੀਆਂ ਹਨ।

ਹੋਰ ਪੜ੍ਹੋ: ਸੁਲਤਾਨਪੁਰ ਲੋਧੀ: ਹਰਸਿਮਰਤ ਕੌਰ ਬਾਦਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ

Juice ਸੰਗਤਾਂ ਲਈ ਵੱਖ-ਵੱਖ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾਏ ਗਏ ਹਨ।ਇਸ ਮੌਕੇ ਕਿਤੇ ਦਾਲ-ਫੁਲਕਾ, ਕਿਤੇ ਪੀਜ਼ੇ-ਬਰਗਰ ਅਤੇ ਕਿਤੇ ਨੂਡਲਜ਼ ਦੇ ਲੰਗਰ ਲੱਗੇ ਹੋਏ ਹਨ ਪਰ ਇਸ ਦੇ ਨਾਲ ਹੀ ਜੰਕ ਫੂਡ ਤੋਂ ਹਟ ਕੇ ਖਾਸ ਲੰਗਰ ਵੀ ਲਗਾਇਆ ਗਿਆ ਹੈ। ਸੰਗਤਾਂ ਲਈ ਵ੍ਹੀਟ ਗ੍ਰਾਸ ਜੂਸ ਦਾ ਵਿਸ਼ੇਸ਼ ਲੰਗਰ ਲਗਾਇਆ ਗਿਆ ਹੈ, ਜਿਸ ਦਾ ਸੰਗਤਾਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ।

Juice ਜ਼ਿਕਰ ਏ ਖਾਸ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਵੱਖੋ-ਵੱਖ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ, ਜੋ ਕਿ 13 ਨਵੰਬਰ ਤੱਕ ਚੱਲਣਗੇ। ਜਿਨ੍ਹਾਂ ‘ਚ ਜਿਥੇ ਦੇਸ਼-ਵਿਦੇਸ਼ ਤੋਂ ਸੰਗਤਾਂ ਸ਼ਿਰਕਤ ਕਰਨਗੀਆਂ, ਉਥੇ ਹੀ ਕਈ ਸੰਤ ਮਹਾਪੁਰਸ਼ ਵੀ ਸ਼ਮੂਲੀਅਤ ਕਰਨਗੇ।

-PTC News

Related Post