ਸੁਨੰਦਾ ਪੁਸ਼ਕਰ ਮੌਤ ਮਾਮਲਾ:ਅਦਾਲਤ ਨੇ ਇਸ ਮਾਮਲੇ ਨੂੰ ਨਾਮਜ਼ਦ ਅਦਾਲਤ 'ਚ ਕੀਤਾ ਤਬਦੀਲ

By  Shanker Badra May 24th 2018 04:39 PM

ਸੁਨੰਦਾ ਪੁਸ਼ਕਰ ਮੌਤ ਮਾਮਲਾ:ਅਦਾਲਤ ਨੇ ਇਸ ਮਾਮਲੇ ਨੂੰ ਨਾਮਜ਼ਦ ਅਦਾਲਤ 'ਚ ਕੀਤਾ ਤਬਦੀਲ:ਦਿੱਲੀ ਦੀ ਇੱਕ ਅਦਾਲਤ ਨੇ ਅੱਜ ਸੁਨੰਦਾ ਪੁਸ਼ਕਰ ਮੌਤ ਮਾਮਲੇ ਨੂੰ ਇੱਕ ਵਿਸ਼ੇਸ਼ ਨਾਮਜ਼ਦ ਅਦਾਲਤ 'ਚ ਤਬਦੀਲ ਕਰ ਦਿੱਤਾ ਹੈ।ਮੈਟਰੋਪਾਲੀਟਨ ਮੈਜਿਸਟਰੇਟ ਧਰਮਿੰਦਰ ਸਿੰਘ ਨੇ ਮਾਮਲਾ ਵਧੀਕ ਮੁੱਖ ਮੈਟਰੋਪਾਲੀਟਨ ਮੈਜਿਸਟਰੇਟ ਸਮਰ ਵਿਸ਼ਾਲ ਕੋਲ ਤਬਦੀਲ ਕਰ ਦਿੱਤਾ ਹੈ।ਕਾਰਨਾਂ ਕਰਕੇ ਹੋਈ ਸੀ।ਮੈਡੀਕਲ ਟੀਮ ਨੇ ਖੁਲਾਸਾ ਕੀਤਾ ਕਿ ਸੁਨੰਦਾ ਦੀ ਮੌਤ ਜ਼ਹਿਰ ਦੇਣ ਨਾਲ ਹੋਈ ਸੀ।  Sunanda Pushkar's death case: The court changed the case to the nominated courtਮਾਮਲੇ ਦੀ ਅਗਲੀ ਸੁਣਵਾਈ 28 ਮਈ ਨੂੰ ਹੋਵੇਗੀ।ਦੱਸ ਦਈਏ ਕਿ ਦਿੱਲੀ ਪੁਲਿਸ ਨੇ ਇਸ ਮਾਮਲੇ 'ਚ ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 'ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਸੁਨੰਦਾ ਪੁਸ਼ਕਰ ਨੂੰ ਖ਼ੁਦਕੁਸ਼ੀ ਕਰਨ ਲਈ ਉਕਸਾਇਆ ਸੀ।ਜ਼ਿਕਰਯੋਗ ਹੈ ਕਿ ਸੁਨੰਦਾ ਪੁਸ਼ਕਰ ਦੀ ਮੌਤ ਨੂੰ 4 ਸਾਲ ਤੋਂ ਵਧੇਰੇ ਸਮਾਂ ਬੀਤ ਚੁੱਕਿਆ ਹੈ ਪਰ ਹੁਣ ਤੱਕ ਇਸ ਦਾ ਖੁਲਾਸਾ ਨਹੀਂ ਹੋ ਸਕਿਆ।ਸੁਨੰਦਾ ਪੁਸ਼ਕਰ ਦੀ ਮੌਤ 17 ਜਨਵਰੀ 2014 ਨੂੰ ਹੋਈ ਸੀ।ਕਾਰਨਾਂ ਕਰਕੇ ਹੋਈ ਸੀ।ਮੈਡੀਕਲ ਟੀਮ ਨੇ ਖੁਲਾਸਾ ਕੀਤਾ ਕਿ ਸੁਨੰਦਾ ਦੀ ਮੌਤ ਜ਼ਹਿਰ ਦੇਣ ਨਾਲ ਹੋਈ ਸੀ।  Sunanda Pushkar's death case: The court changed the case to the nominated courtਉਨਾਂ ਦੀ ਲਾਸ਼ ਇੱਕ ਪੰਜ ਤਾਰਾ ਹੋਟਲ ਦੇ ਕਮਰਾ ਨੰ. 345 'ਚੋਂ ਮਿਲੀ ਸੀ।ਲਾਸ਼ ਮਿਲਣ ਦੇ ਠੀਕ ਇੱਕ ਦਿਨ ਪਹਿਲਾਂ ਸੁਨੰਦਾ ਨੇ ਕਈ ਟਵੀਟ ਕੀਤੇ ਸਨ,ਜਿਨਾਂ 'ਚ ਸ਼ਸ਼ੀ ਥਰੂਰ ਨਾਲ ਉਨਾਂ ਦੇ ਵਿਆਹਕ ਸਬੰਧਾਂ 'ਚ ਤਕਰਾਰ ਦੀ ਝਲਕ ਸੀ।ਸੁਨੰਦਾ ਪੁਸ਼ਕਰ ਅਤੇ ਸ਼ਸ਼ੀ ਥਰੂਰ ਦੋਵਾਂ ਦਾ ਇਹ ਤੀਜਾ ਵਿਆਹ ਸੀ।ਸੁਨੰਦਾ ਪੁਸ਼ਕਰ ਪੇਸ਼ੇ 'ਚ ਬਿਜਨੈਸ ਵੂਮੈਨ ਸੀ।ਮੌਤ ਤੋਂ ਇੱਕ ਦਿਨ ਪਹਿਲਾਂ ਸੁਨੰਦਾ ਅਤੇ ਪਾਕਿਸਤਾਨੀ ਪੱਤਰਕਾਰ ਮੇਹਰ ਤਰਾਰ ਦਰਮਿਆਨ ਸ਼ਸ਼ੀ ਥਰੂਰ ਨੂੰ ਲੈ ਕੇ ਟਵੀਟਰ 'ਤੇ ਤਿੱਖ਼ੀ ਬਹਿਸ ਹੋਈ ਸੀ।Sunanda Pushkar's death case: The court changed the case to the nominated courtਸੁਨੰਦਾ ਨੇ ਉਨਾਂ ਦੋਹਾਂ ਵਿਚਾਲੇ ਪ੍ਰੇਮ ਸਬੰਧ ਹੋਣ ਦਾ ਦੋਸ਼ ਲਗਾਇਆ ਸੀ।ਜਾਣੀ ਪਛਾਣੀ ਪੱਤਰਕਾਰ ਨਲਿਨੀ ਸਿੰਘ ਨੇ ਕਿਹਾ ਸੀ ਕਿ ਸੁਨੰਦਾ ਨੂੰ ਸ਼ੱਕ ਸੀ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਥਰੂਰ ਮੇਹਰ ਨਾਲ ਵਿਆਹ ਕਰਵਾ ਸਕਦੇ ਹਨ।ਹਾਲਾਂਕਿ ਪੁੱਛਗਿੱਛ ਦੌਰਾਨ ਮੇਹਰ ਤਰਾਰ ਨੇ ਇਸ ਤੋਂ ਸਾਫ਼ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਸਿਰਫ਼ ਥਰੂਰ ਨੂੰ ਜਾਣਦੀ ਹੈ,ਪਰ ਉਨਾਂ ਦੇ ਕੋਈ ਨਿੱਜੀ ਸਬੰਧ ਨਹੀਂ ਹਨ।ਪੋਸਟ ਮਾਰਟਮ ਰਿਪੋਰਟ 'ਚ ਖੁਲਾਸਾ ਹੋਇਆ ਕਿ ਸੁਨੰਦਾ ਦੀ ਮੌਤ ਅਚਾਨਕ ਅਤੇ ਕੁਰਦਤੀ ਕਾਰਨਾਂ ਕਰਕੇ ਹੋਈ ਸੀ।ਮੈਡੀਕਲ ਟੀਮ ਨੇ ਖੁਲਾਸਾ ਕੀਤਾ ਕਿ ਸੁਨੰਦਾ ਦੀ ਮੌਤ ਜ਼ਹਿਰ ਦੇਣ ਨਾਲ ਹੋਈ ਸੀ।

-PTCNews

Related Post