ਪਠਾਨਕੋਟ 'ਚ ਲੱਗੇ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ

By  Jashan A January 12th 2020 01:46 PM

ਪਠਾਨਕੋਟ 'ਚ ਲੱਗੇ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ,ਪਠਾਨਕੋਟ: ਪਠਾਨਕੋਟ 'ਚ ਲੋਕਾਂ ਨੇ ਆਪਣੇ ਸਾਂਸਦ ਸੰਨੀ ਦਿਓਲ ਤੋਂ ਨਾਰਾਜ਼ ਹੋ ਕੇ ਉਸ ਦੇ ਪੋਸਟਰ ਲਗਾਏ ਗਏ ਹਨ। ਪਠਾਨਕੋਟ ਦੇ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ 'ਤੇ ਸੰਨੀ ਦਿਓਲ ਦੇ ਲਾਪਤਾ ਦੇ ਪੋਸਟਰ ਲੱਗੇ ਹੋਏ ਹਨ। Sunny Deolਲੋਕਾਂ ਦਾ ਇਲਜ਼ਾਮ ਹੈ ਕਿ ਚੋਣਾਂ ਜਿੱਤਣ ਤੋਂ ਬਾਅਦ ਸਾਂਸਦ ਨੇ ਇਲਾਕੇ ਦੀ ਸਾਰ ਨਹੀਂ ਲਈ ਹੈ। ਲੋਕ ਸਭਾ ਚੋਣਾਂ ਦੌਰਾਨ ਗੁਰਦਾਸਪੁਰ ਦੇ ਲੋਕਾਂ ਨੇ ਸੰਨੀ ਦਿਓਲ ਉਤੇ ਭਰੋਸਾ ਦਿਖਾਉਂਦੇ ਹੋਏ ਉਹਨਾਂ ਨੂੰ ਗੁਰਦਾਸਪੁਰ ਹਲਕੇ ਦਾ ਸਾਂਸਦ ਬਣਾਇਆ ਸੀ ਪਰ ਲੱਗਦਾ ਹੈ ਚੋਣ ਜਿੱਤਣ ਤੋਂ ਬਾਅਦ ਸੰਨੀ ਦਿਓਲ ਆਪਣੇ ਹਲਕੇ ਤੇ ਹਲਕੇ ਦੇ ਲੋਕਾਂ ਨੂੰ ਭੁੱਲ ਗਏ ਹਨ। ਹੋਰ ਪੜ੍ਹੋ: ਮਹਾਰਾਸ਼ਟਰ: ਹੜ੍ਹ ਪ੍ਰਭਾਵਿਤ ਇਲਾਕੇ 'ਚੋਂ ਬਚਾਏ ਜਾ ਰਹੇ ਲੋਕਾਂ ਦੀ ਪਲਟੀ ਕਿਸ਼ਤੀ, 9 ਮੌਤਾਂ Sunny Deolਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਸ ਸੀ ਕਿ ਸੰਨੀ ਦਿਓਲ ਉਹਨਾਂ ਦੇ ਹਲਕੇ ਨੂੰ ਵਿਕਾਸ ਵੱਲ ਨੂੰ ਲੈ ਕੇ ਜਾਣਗੇ, ਪਰ ਅਜਿਹਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ। ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ: -PTC News  

Related Post