ਸੂਰਤ ਦੇ ਇੰਸਟੀਚਿਊਟ ਵਿੱਚ ਅੱਗ ਲੱਗਣ ਨਾਲ 20 ਵਿਦਿਆਰਥੀਆਂ ਦੀ ਮੌਤ , ਕੋਚਿੰਗ ਸੈਂਟਰ ਦੇ ਮਾਲਕ ਸਮੇਤ ਤਿੰਨ 'ਤੇ ਮਾਮਲਾ ਦਰਜ

By  Shanker Badra May 25th 2019 02:32 PM

ਸੂਰਤ ਦੇ ਇੰਸਟੀਚਿਊਟ ਵਿੱਚ ਅੱਗ ਲੱਗਣ ਨਾਲ 20 ਵਿਦਿਆਰਥੀਆਂ ਦੀ ਮੌਤ , ਕੋਚਿੰਗ ਸੈਂਟਰ ਦੇ ਮਾਲਕ ਸਮੇਤ ਤਿੰਨ 'ਤੇ ਮਾਮਲਾ ਦਰਜ:ਗੁਜਰਾਤ : ਗੁਜਰਾਤ ਦੇ ਸੂਰਤ ਵਿਚ ਸ਼ੁੱਕਰਵਾਰ ਨੂੰ ਇੱਕ ਇੰਸਟੀਚਿਊਟ ਵਿਚ ਭਿਆਨਕ ਅੱਗ ਲੱਗਣ ਨਾਲ 20 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ।ਇਨ੍ਹਾਂ ਵਿਚੋਂ ਕੁੱਝ ਦੀ ਇਮਾਰਤ ਤੋਂ ਛਾਲ ਲਗਾਉਣ ਕਾਰਨ ਤੇ ਕੁਝ ਦੀ ਦਮ ਘੁਟਣ ਕਾਰਨ ਮੌਤ ਹੋ ਗਈ।ਇਸ ਮਾਮਲੇ ਵਿਚ ਸੂਰਤ ਪੁਲਿਸ ਨੇ ਕੰਪਲੈਕਸ ਦੇ ਬਿਲਡਰਾਂ ਸਮੇਤ ਤਿੰਨ ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਹੈ।ਜਿਸ ਵਿਚ ਹਰਸੁਲ ਵੇਕਰੀਆ, ਜਿਗਨੇਸ਼ ਅਤੇ ਕੋਚਿੰਗ ਸੈਂਟਰ ਦੇ ਮਾਲਕ ਭਾਰਗਵ ਭੂਟਾਨੀ ਦਾ ਨਾਮ ਹੈ।

Surat Institute Fire Case coaching center owner Including 3 Against fir Registered
ਸੂਰਤ ਦੇ ਇੰਸਟੀਚਿਊਟ ਵਿੱਚ ਅੱਗ ਲੱਗਣ ਨਾਲ 20 ਵਿਦਿਆਰਥੀਆਂ ਦੀ ਮੌਤ , ਕੋਚਿੰਗ ਸੈਂਟਰ ਦੇ ਮਾਲਕ ਸਮੇਤ ਤਿੰਨ 'ਤੇ ਮਾਮਲਾ ਦਰਜ

ਜਾਣਕਰੀ ਮੁਤਾਬਕ ਅੱਗ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਸਥਿਤ ਇੰਸਟੀਚਿਊਟ ਵਿਚ ਲੱਗੀ ਸੀ।ਇਸ ਦੌਰਾਨ ਕੁਝ ਲੋਕਾਂ ਨੇ ਇਸ ਇਮਾਰਤ ਤੋਂ ਛਾਲ ਮਾਰ ਕੇ ਜਾਨ ਬਚਾਈ ਹੈ।ਇਸ ਹਾਦਸੇ ਵਿਚ ਲੱਗਭਗ 20 ਲੋਕ ਮਾਰੇ ਗਏ ਹਨ।ਓਥੇ ਇਮਾਰਤ ਵਿਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।

Surat Institute Fire Case coaching center owner Including 3 Against fir Registered
ਸੂਰਤ ਦੇ ਇੰਸਟੀਚਿਊਟ ਵਿੱਚ ਅੱਗ ਲੱਗਣ ਨਾਲ 20 ਵਿਦਿਆਰਥੀਆਂ ਦੀ ਮੌਤ , ਕੋਚਿੰਗ ਸੈਂਟਰ ਦੇ ਮਾਲਕ ਸਮੇਤ ਤਿੰਨ 'ਤੇ ਮਾਮਲਾ ਦਰਜ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੇ ਜਿੱਤਣ ਦੀ ਖੁਸ਼ੀ ਵਿੱਚ SOI ਨੇ ਵੰਡੇ ਲੱਡੂ

ਸੂਰਤ ਵਿਚ ਸਥਿਤ ਕੋਚਿੰਗ ਸੈਂਟਰ ਵਿਚ ਲੱਗੀ ਭਿਆਨਕ ਅੱਗ ਦਾ ਮੰਜਰ ਬੇਹੱਦ ਖੌਫਨਾਕ ਸੀ।ਅੱਗ ਲੱਗਣ ਬਾਅਦ ਇਮਾਰਤ ਵਿਚ ਫਸੇ ਵਿਦਿਆਰਥੀਆਂ ਨੇ ਆਪਣੀ ਜਾਨ ਬਚਾਉਣ ਲਈ ਉਪਰ ਤੋਂ ਛਾਲ ਲਗਾ ਦਿੱਤੀ।ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਬਿਲਡਿੰਗ ਤੋਂ ਛਾਲ ਲਗਾਉਂਦੇ ਹੋਏ ਦਾ ਵੀਡੀਓ ਵਾਈਰਲ ਹੋ ਗਿਆ ਹੈ।

-PTCNews

Related Post