ਪਾਰਲੀਮੈਂਟ 'ਚ ਸਰੋਗੇਸੀ ਬਿੱਲ ਪਾਸ, ਜਾਣੋ ਕੀ ਹੈ Surrogacy Bill ਤੇ ਇਸ ਦੇ ਨਵੇਂ RULE

By  Riya Bawa December 18th 2021 05:41 PM

Surrogacy Bill Pass: ਲੋਕ ਸਭਾ ਨੇ ਸਰੋਗੇਸੀ (ਰੈਗੂਲੇਸ਼ਨ) ਬਿੱਲ, 2019 ਨੂੰ ਆਵਾਜ਼ ਵੋਟ ਰਾਹੀਂ ਪਾਸ ਕਰ ਦਿੱਤਾ। ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਸੈਰੋਗੇਸੀ (ਰੈਗੂਲੇਸ਼ਨ) ਬਿੱਲ, 2019 ਨੂੰ ਰਾਜ ਸਭਾ ਦੁਆਰਾ ਵਿਚਾਰ ਅਤੇ ਪਾਸ ਕਰਨ ਲਈ ਪੇਸ਼ ਕੀਤਾ। ਪਿਛਲੇ ਹਫ਼ਤੇ ਰਾਜ ਸਭਾ ਨੇ ਸੋਧਾਂ ਨਾਲ ਬਿੱਲ ਪਾਸ ਕਰਕੇ ਲੋਕ ਸਭਾ ਨੂੰ ਵਾਪਸ ਕਰ ਦਿੱਤਾ ਸੀ। ਦੱਸ ਦੇਈਏ ਕਿ ਸਰੋਗੇਸੀ (ਰੈਗੂਲੇਸ਼ਨ) ਬਿੱਲ ਸਭ ਤੋਂ ਪਹਿਲਾਂ 15 ਜੁਲਾਈ 2019 ਨੂੰ ਤਤਕਾਲੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਦੁਆਰਾ ਲੋਕ ਸਭਾ ਵਿਚ ਪੇਸ਼ ਕੀਤਾ ਗਿਆ ਸੀ ਅਤੇ ਇਸਦੀ ਸਹਿਮਤੀ ਲਈ ਰਾਜ ਸਭਾ ਵਿਚ ਭੇਜਿਆ ਗਿਆ ਸੀ।

Surrogacy Regulation Bill 2019 Surrogacy Surrogate Mother, सरोगेसी (नियमन) विधेयक 2019, सेरोगेसी, सेरोगेट मां, लोकसभा

ਰਾਜ ਸਭਾ ਨੇ ਫਿਰ ਬਿੱਲ ਨੂੰ ਹੋਰ ਵਿਚਾਰ-ਵਟਾਂਦਰੇ ਲਈ ਚੋਣ ਕਮੇਟੀ ਕੋਲ ਭੇਜ ਦਿੱਤਾ। ਪਿਛਲੇ ਹਫ਼ਤੇ ਰਾਜ ਸਭਾ ਨੇ ਸੋਧਾਂ ਤੋਂ ਬਾਅਦ ਬਿੱਲ ਨੂੰ ਪਾਸ ਕੀਤਾ ਅਤੇ 14 ਦਸੰਬਰ ਨੂੰ ਇਸਨੂੰ ਲੋਕ ਸਭਾ ਵਿਚ ਵਾਪਸ ਕਰ ਦਿੱਤਾ। ਲਾਅ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਸਿਫਾਰਸ਼ ਕੀਤੀ ਸੀ ਕਿ ਸਰਕਾਰ ਨੂੰ ਦੇਸ਼ ਵਿੱਚ ਨਿਯਮਾਂ ਦੇ ਨਾਲ ਸਰੋਗੇਸੀ ਦੀ ਆਗਿਆ ਦੇਣ ਲਈ ਇੱਕ ਕਾਨੂੰਨ ਬਣਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਵਪਾਰਕ ਸਰੋਗੇਸੀ 'ਤੇ ਪਾਬੰਦੀ ਲਗਾਉਣ ਦਾ ਵੀ ਸੁਝਾਅ ਦਿੱਤਾ ਗਿਆ ਸੀ।

Surrogacy Regulation Bill 2019 Surrogacy Surrogate Mother, सरोगेसी (नियमन) विधेयक 2019, सेरोगेसी, सेरोगेट मां, लोकसभा

ਸਰੋਗੇਸੀ (ਰੈਗੂਲੇਸ਼ਨ) ਬਿੱਲ

ਬਿੱਲ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ 23 ਤੋਂ 50 ਸਾਲ ਦੀ ਉਮਰ ਵਰਗ ਦੀਆਂ ਔਰਤਾਂ ਸਰੋਗੇਸੀ ਦਾ ਵਿਕਲਪ ਚੁਣ ਸਕਦੀਆਂ ਹਨ। ਸਰੋਗੇਟ ਮਾਂ ਬਣਨ ਲਈ ਔਰਤ ਦਾ ਵਿਆਹ ਹੋਣਾ ਲਾਜ਼ਮੀ ਹੈ। ਇਹ ਪ੍ਰਕਿਰਿਆ ਮਾਂ ਦੀ ਧਾਰਨਾ ਨਾਲ ਸਬੰਧਤ ਹੈ, ਇਸ ਲਈ ਇਸਦਾ ਵਪਾਰੀਕਰਨ ਨਹੀਂ ਕੀਤਾ ਜਾਣਾ ਚਾਹੀਦਾ ਹੈ। ਨਾਲ ਹੀ, ਅਜਿਹੀ ਵਿਵਸਥਾ ਕੀਤੀ ਗਈ ਹੈ ਕਿ ਇੱਕ ਔਰਤ ਸਿਰਫ਼ ਇੱਕ ਵਾਰ ਸਰੋਗੇਟ ਮਾਂ ਬਣ ਸਕਦੀ ਹੈ। ਇਸ ਤਰ੍ਹਾਂ ਸ਼ੋਸ਼ਣ ਦੀ ਕੋਈ ਸੰਭਾਵਨਾ ਨਹੀਂ ਰਹੇਗੀ। ਸ਼ੁਕਰਾਣੂ ਅਤੇ ਅੰਡੇ ਦਾਨ ਕਰਨ ਵਾਲਿਆਂ ਲਈ ਵੀ ਉਮਰ ਤੈਅ ਕੀਤੀ ਗਈ ਹੈ।

Surrogacy Regulation Bill 2019 Surrogacy Surrogate Mother, सरोगेसी (नियमन) विधेयक 2019, सेरोगेसी, सेरोगेट मां, लोकसभा

-PTC News

Related Post