ਅਦਾਕਾਰਾ ਸੁਰਵੀਨ ਚਾਵਲਾ ਨੂੰ ਧੋਖਾ-ਧੜੀ ਦੇ ਮਾਮਲੇ 'ਚ ਮਿਲੀ ਵੱਡੀ ਰਾਹਤ

By  Shanker Badra September 13th 2018 11:29 AM -- Updated: September 13th 2018 11:30 AM

ਅਦਾਕਾਰਾ ਸੁਰਵੀਨ ਚਾਵਲਾ ਨੂੰ ਧੋਖਾ-ਧੜੀ ਦੇ ਮਾਮਲੇ 'ਚ ਮਿਲੀ ਵੱਡੀ ਰਾਹਤ:ਅਦਾਕਾਰਾ ਸੁਰਵੀਨ ਚਾਵਲਾ ਪਿਛਲੇ ਕਾਫ਼ੀ ਸਮੇਂ ਤੋਂ ਧੋਖਾਧੜੀ ਦੇ ਮਾਮਲੇ 'ਚ ਫਸੀ ਨਜ਼ਰ ਆ ਰਹੀ ਸੀ।ਹੁਣ ਇਸ ਮਾਮਲੇ 'ਚ ਪੰਜਾਬ ਪੁਲਿਸ ਦੇ ਕ੍ਰਾਈਮ ਵਿੰਗ ਨੇ ਰਾਹਤ ਦਿੰਦਿਆਂ ਸੁਰਵੀਨ ਚਾਵਲਾ, ਉਸਦੇ ਪਤੀ ਤੇ ਭਰਾ ਨੂੰ ਮਾਮਲੇ 'ਚ ਕਲੀਨ ਚਿੱਟ ਦੇ ਦਿੱਤੀ ਹੈ।

ਪੰਜਾਬ ਦੇ ਇੰਸਪੈਕਟਰ ਜਨਰਲ ਆਫ ਪੁਲਿਸ ਲਕਸ਼ਮੀਕਾਂਤ ਯਾਦਵ ਨੇ ਦੱਸਿਆ ਕਿ ਬੀਤੀ 3 ਮਈ ਨੂੰ ਕ੍ਰਾਈਮ ਵਿੰਗ ਦੇ ਸਹਾਇਕ ਇੰਸਪੈਕਟਰ ਜਨਰਲ ਭੁਪਿੰਦਰ ਸਿੰਘ ਨੇ ਸੁਰਵੀਨ ਚਾਵਲਾ ਤੇ ਹੋਰ ਲੋਕਾਂ ਵਿਰੁੱਧ ਸਿਟੀ ਪੁਲਿਸ ਸਟੇਸ਼ਨ ਹੁਸ਼ਿਆਰਪੁਰ 'ਚ ਧਾਰਾ- 420 ਤਹਿਤ ਧੋਖਾਧੜੀ ਦੇ ਕੇਸ ਦੀ ਜਾਂਚ ਕੀਤੀ ਗਈ।ਜਾਂਚ ਦੌਰਾਨ ਹੇਰਾਫੇਰੀ ਦਾ ਮਾਮਲਾ ਸਾਹਮਣੇ ਨਹੀਂ ਆਇਆ।

ਜਿਸ ਤੋਂ ਬਾਅਦ ਅਦਾਕਾਰਾ ਸੁਰਵੀਨ ਚਾਵਲਾ,ਉਸਦੇ ਪਤੀ ਅਕਸ਼ੈ ਠੱਕਰ ਅਤੇ ਉਸਦੇ ਭਰਾ ਮਨਮਿੰਦਰ ਸਿੰਘ ਨੂੰ ਪੰਜਾਬ ਕ੍ਰਾਈਮ ਬ੍ਰਾਂਚ ਨੇ ਨਿਰਦੋਸ਼ ਕਰਾਰ ਦੇ ਦਿੱਤਾ ਹੈ।ਕ੍ਰਾਈਮ ਵਿੰਗ ਨੇ ਪੈਸੇ ਦੇ ਲੈਣ-ਦੇਣ ਸਬੰਧੀ ਦੋਸ਼ਾਂ ਦੇ ਆਧਾਰ ‘ਤੇ ਦੋਸ਼ੀਆਂ ਵਿਰੁੱਧ ਦਰਜ ਐੱਫ.ਆਈ. ਆਰ. ਰੱਦ ਕਰਨ ਦੇ ਆਦੇਸ਼ ਸਿਟੀ ਪੁਲਸ ਨੂੰ ਦਿੱਤੇ ਗਏ ਹਨ।

ਦੱਸ ਦੇਈਏ ਕਿ ਸਤਪਾਲ ਗੁਪਤਾ ਮਾਲਕ ਐੱਸ.ਵੀ. ਇੰਟਰਪ੍ਰਾਈਜ਼ਿਜ਼ ਸੈਂਟਰਲ ਟਾਊਨ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੇ ‘ਨੀਲ ਬਟੇ ਸੰਨਾਟਾ’ ਫ਼ਿਲਮ ਦੇ ਨਿਰਮਾਣ ਲਈ ਸਾਲ 2014 ‘ਚ 40 ਲੱਖ ਰੁਪਏ ਦੀ ਰਾਸ਼ੀ ਸੁਰਵੀਨ ਚਾਵਲਾ ਨੂੰ ਦਿੱਤੀ ਸੀ।ਉਸ ਨੂੰ 22 ਅਪ੍ਰੈਲ 2016 ਨੂੰ ਰਿਲੀਜ਼ ਕੀਤਾ ਗਿਆ ਤੇ ਮੁਨਾਫ਼ੇ ਦੀ ਰਾਸ਼ੀ ‘ਚੋਂ ਕੋਈ ਰਾਸ਼ੀ ਨਹੀਂ ਦਿੱਤੀ ਗਈ।

-PTCNews

Related Post