ਫ਼ਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਖ਼ੁਲਾਸਾ, ਪੋਸਟਮਾਰਟਮ ਰਿਪੋਰਟ ਆਈ ਸਾਹਮਣੇ

By  Shanker Badra June 15th 2020 12:15 PM

ਫ਼ਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਖ਼ੁਲਾਸਾ, ਪੋਸਟਮਾਰਟਮ ਰਿਪੋਰਟ ਆਈ ਸਾਹਮਣੇ:ਮੁੰਬਈ : 'ਐਮਐਸਧੋਨੀ', ' 'ਛਿਛੋਰੇ,, 'ਕੇਦਾਰਨਾਥ', 'ਪੀਕੇ' ਜਿਹੀਆਂ ਕਈ ਫਿਲਮਾਂ 'ਚ ਦਮਦਾਰ ਅਦਾਕਾਰੀ ਕਰਨ ਵਾਲੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮ ਹੱਤਿਆ ਦੀ ਖ਼ਬਰ ਨਾਲ ਪੂਰਾ ਦੇਸ਼ ਹੈਰਾਨ ਹੈ। ਉਹਨਾਂ ਨੇ ਬਾਂਦਰਾ ਸਥਿਤ ਆਪਣੇ ਫਲੈਟ ਵਿਚ ਖ਼ੁਦਕੁਸ਼ੀ ਕਰ ਲਈ ਹੈ ਪਰ ਹਾਲੇ ਤੱਕ ਉਹਨਾਂ ਦੀ ਖ਼ੁਦਕੁਸ਼ੀ ਕਰਨ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਇਸ ਦੌਰਾਨ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਆ ਚੁੱਕੀ ਹੈ। ਸੁਸ਼ਾਂਤ ਦੇ ਮਾਮੇ ਨੇ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਸੀ ਕਿਉਂਕਿ ਉਹਨਾਂ ਨੂੰ ਸ਼ੱਕ ਸੀ ਕਿ ਇਹ ਹੱਤਿਆ ਦਾ ਮਾਮਲਾ ਹੋ ਸਕਦਾ ਹੈ ਪਰ ਪੋਸਟਮਾਰਟਮ ਰਿਪੋਰਟ ਤੋਂ ਇਹ ਪੂਰੀ ਤਰ੍ਹਾਂ ਸਾਫ਼ ਹੋ ਚੁੱਕਾ ਹੈ ਕਿ ਸੁਸ਼ਾਂਤ ਨੇ ਆਤਮ ਹੱਤਿਆ ਕੀਤੀ ਹੈ।

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਹਨਾਂ ਨੂੰ ''ਇਕ ਉਭਰਦੇ ਨੌਜਵਾਨ ਅਦਾਕਾਰ ਵਜੋਂ ਯਾਦ ਕੀਤਾ।  ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅਦਾਕਾਰ ਦੇ ਚਲਾਣੇ 'ਤੇ ਅਫ਼ਸੋਸ ਕਰਦਿਆਂ ਕਿਹਾ ਕਿ ''ਇਕ ਨੌਜਵਾਨ ਤੇ ਪ੍ਰਤਿਭਾਵਾਨ ਅਦਾਕਾਰ ਛੇਤੀ ਹੀ ਜਹਾਨੋਂ ਕੂਚ ਕਰ ਗਏ। ਉਨ੍ਹਾਂ ਦੇ ਪਿਤਾ ਆਪਣੇ ਪੁੱਤਰ ਦੀ ਮੌਤ ਦੀ ਖ਼ਬਰ ਨਾਲ ਸਦਮੇ 'ਚ ਹੈ।

Sushant Singh Rajput death Post-mortem report ਫ਼ਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਖ਼ੁਲਾਸਾ, ਪੋਸਟਮਾਰਟਮ ਰਿਪੋਰਟ ਆਈ ਸਾਹਮਣੇ

ਦੱਸ ਦਈਏ ਕਿ ਸੁਸ਼ਾਂਤ ਆਪਣੇ ਪਿਤਾ ਦੇ ਇਕਲੌਤੇ ਪੁੱਤਰ ਸਨ ਅਤੇ ਉਹਨਾਂ ਦੀਆਂ ਚਾਰ ਭੈਣਾਂ ਸਨ। ਸਾਰਾ ਪਰਿਵਾਰ ਇਹ ਦੁੱਖ ਸਹਿਣ ਨਹੀਂ ਕਰ ਪਾ ਰਿਹਾ ਹੈ। ਖ਼ਬਰਾਂ ਅਨੁਸਾਰ ਉਨ੍ਹਾਂ ਦੀ ਮ੍ਰਿਤਕ ਦੇਹ ਪਟਨਾ ਲਿਜਾਈ ਜਾਵੇਗੀ, ਜੋ ਕਿ ਉਹਨਾਂ ਦਾ ਸ਼ਹਿਰ ਅਤੇ ਜਨਮ ਅਸਥਾਨ ਹੈ ਪਰ ਫਿਲਮ ਇੰਡਸਟਰੀ ਦੇ ਦੋਸਤਾਂ ਦੀ ਅਪੀਲ 'ਤੇ ਉਹਨਾਂ ਦੇ ਪਰਿਵਾਰ ਨੇ ਮੁੰਬਈ ਵਿਚ ਅੰਤਿਮ ਸਸਕਾਰ ਕਰਨ ਦੀ ਫ਼ੈਸਲਾ ਕੀਤੀ ਹੈ। ਜਿਸ ਕਾਰਨ ਸਾਰਾ ਪਰਿਵਾਰ ਪਟਨਾ ਤੋਂ ਮੁੰਬਈ ਆ ਰਿਹਾ ਹੈ।

ਸੁਸ਼ਾਂਤ ਦੀ ਆਤਮ ਹੱਤਿਆ ਪਿੱਛੇ ਕਾਰਨ ਅਜੇ ਸਾਹਮਣੇ ਨਹੀਂ ਆਇਆ ਪਰ ਉਸ ਦੇ ਦੋਸਤਾਂ ਤੇ ਪੁਲਿਸ ਮੁਤਾਬਕ ਉਹ ਬੀਤੇ 6 ਮਹੀਨਿਆਂ ਤੋਂ ਡਿਪਰੈਸ਼ਨ 'ਚ ਸੀ ਤੇ ਦਵਾਈਆਂ ਸਮੇਂ 'ਤੇ ਨਹੀਂ ਲੈ ਰਹੇ ਸਨ। ਪੁਲਿਸ ਨੂੰ ਸੁਸ਼ਾਂਤ ਦੇ ਘਰੋਂ ਡਿਪਰੈਸ਼ਨ ਦੇ ਇਲਾਜ ਦੀ ਫਾਈਲ ਮਿਲੀ ਹੈ।  ਆਤਮ ਹੱਤਿਆ ਤੋਂ ਪਹਿਲਾਂ ਕੀਤੀ ਗਈ ਉਹਨਾਂ ਦੀ ਆਖ਼ਰੀ ਫਿਲਮ 'ਛਿਛੋਰੇ'' ਜਿਸ ਵਿਚ ਉਹਨਾਂ ਨੇ ਇਕ ਪਿਤਾ ਦਾ ਕਿਰਦਾਰ ਨਿਭਾਇਆ ਸੀ ਜੋ ਖ਼ੁਦਕੁਸ਼ੀ ਕਰਨ ਵਾਲੇ ਪੁੱਤਰ 'ਚ ਮੁੱਢ ਜਿੰਦਗੀ ਜਿਉਣ ਦੀ ਆਸ ਜਗਾਉਂਦਾ ਹੈ ਪਰ ਆਪਣੇ ਅਸਲ ਕਿਰਦਾਰ ਵਿਚ ਉਹ ਆਪ ਹੀ ਜਿੰਦਗੀ ਦੀ ਜੰਗ ਹਾਰ ਗਿਆ।

-PTCNews

Related Post