ਭਾਰਤ-ਪਾਕਿ ਸਰਹੱਦ 'ਤੇ BSF ਨੇ ਫੜਿਆ ਸ਼ੱਕੀ ਕਬੂਤਰ, ਜਾਂਚ 'ਚ ਜੁਟੀਆਂ ਸੁਰੱਖਿਆ ਏਜੰਸੀਆਂ

By  Shanker Badra September 26th 2020 05:22 PM

ਭਾਰਤ-ਪਾਕਿ ਸਰਹੱਦ 'ਤੇ BSF ਨੇ ਫੜਿਆ ਸ਼ੱਕੀ ਕਬੂਤਰ, ਜਾਂਚ 'ਚ ਜੁਟੀਆਂ ਸੁਰੱਖਿਆ ਏਜੰਸੀਆਂ:ਗੁਰਦਾਸਪੁਰ : ਭਾਰਤ-ਪਾਕਿ ਸਰਹੱਦ 'ਤੇ ਬੀਐਸਐਫ ਨੇ ਇੱਕ ਸ਼ੱਕੀ ਕਬੂਤਰ ਨੂੰ ਫੜਿਆ ਹੈ। ਜਾਂਚ ਦੌਰਾਨ ਇਹ ਕਬੂਤਰ ਪਾਕਿਸਤਾਨ ਦਾ ਨਿਕਲਿਆ ਹੈ। ਇਸ 'ਤੇ ਸਿਆਲਕੋਟ ਗਰੁੱਪ ਦੇ ਨਾਂ ਦੀ ਮੋਹਰ ਲੱਗੀ ਹੈ ਪਰ ਇਸ 'ਚ ਕਿਸੇ ਤਰ੍ਹਾਂ ਦੀ ਚਿਪ ਜਾਂ ਡਿਵਾਈਸ ਨਹੀਂ ਪਾਈ ਗਈ ਪਰ ਸੁਰੱਖਿਆ ਏਜੰਸੀਆਂ ਜਾਂਚ ਵਿੱਚ ਜੁਟ ਗਈਆਂ ਹਨ।

ਭਾਰਤ-ਪਾਕਿ ਸਰਹੱਦ 'ਤੇ BSF ਨੇ ਫੜਿਆ ਸ਼ੱਕੀ ਕਬੂਤਰ, ਜਾਂਚ 'ਚ ਜੁਟੀਆਂ ਸੁਰੱਖਿਆ ਏਜੰਸੀਆਂ

ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ ਬਮਿਆਲ ਸੈਕਟਰ ਦੀ ਸਰੱਹਦ 'ਤੇ ਬੀਐਸਐਫ ਨੂੰ ਇੱਕ ਸ਼ੱਕੀ ਕਬੂਤਰ ਉਡਦਾ ਦਿਖਾਈ ਦਿੱਤਾ। ਭਾਰਤ ਵਾਲੇ ਪਾਸੇ ਵਾਰ- ਵਾਰ ਕਬੂਤਰ ਦੇ ਚੱਕਰ ਕੱਟਣ 'ਤੇ ਬੀਐਸਐਫ ਦੇ ਜਵਾਨ ਅਲਰਟ ਹੋ ਗਏ। ਜਿਹਨਾਂ ਨੇ ਕਾਫੀ ਜੱਦੋ ਜਹਿਦ ਮਗਰੋਂ ਕਬੂਤਰ ਨੂੰ ਫੜ ਲਿਆ ਗਿਆ।

ਭਾਰਤ-ਪਾਕਿ ਸਰਹੱਦ 'ਤੇ BSF ਨੇ ਫੜਿਆ ਸ਼ੱਕੀ ਕਬੂਤਰ, ਜਾਂਚ 'ਚ ਜੁਟੀਆਂ ਸੁਰੱਖਿਆ ਏਜੰਸੀਆਂ

ਬੀਐਸਐਫ ਦੇ ਸੀਨੀਅਰ ਅਧਿਕਾਰੀਆਂ ਨੇ ਕਬੂਤਰ ਨੂੰ ਫੜਕੇ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐੱਸ.ਪੀ. ਆਪ੍ਰੇਸ਼ਨ ਹੇਮਪੁਸ਼ਪ ਸ਼ਰਮਾ ਨੇ ਕਿਹਾ ਕਿ ਕਬੂਤਰ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਹ ਪਾਕਿਸਤਾਨ ਵੱਲੋਂ ਆਇਆ ਹੈ। BSF ਤੇ ਪੁਲਿਸ ਸਰਹੱਦ 'ਤੇ ਪੂਰੀ ਸਾਵਧਾਨੀ ਵਰਤ ਰਹੀ ਹੈ।

ਭਾਰਤ-ਪਾਕਿ ਸਰਹੱਦ 'ਤੇ BSF ਨੇ ਫੜਿਆ ਸ਼ੱਕੀ ਕਬੂਤਰ, ਜਾਂਚ 'ਚ ਜੁਟੀਆਂ ਸੁਰੱਖਿਆ ਏਜੰਸੀਆਂ

ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਸਰਹੱਦ 'ਤੇ ਪਾਕਿਸਤਾਨ ਤੋਂ ਗੁਬਾਰੇ ਉਡ ਕੇ ਆਏ ਸਨ, ਜਿਨ੍ਹਾਂ ਨੂੰ ਵੀ BSF ਜਵਾਨਾਂ ਨੇ ਫਾਇਰਿੰਗ ਨਾਲ ਹੇਠਾਂ ਸੁੱਟ ਦਿੱਤਾ ਸੀ। ਪਾਕਿਸਤਾਨ ਵੱਲੋਂ ਬੁੱਧਵਾਰ ਰਾਤ ਲਗਭਗ 10 ਵਜੇ ਆਸਮਾਨ 'ਚ ਤਿੰਨ ਚਮਕਦੀਆਂ ਚੀਜ਼ਾਂ BSF ਦੀ ਟਿੰਡਾ ਫਾਰਵਰਡ ਪੋਸਟ ਵੱਲ ਆਉਂਦੀ ਦਿਖਾਈ ਦਿੱਤੀਆਂ ਸਨ ,ਜਿਸ ਨੂੰ BSF ਜਵਾਨਾਂ ਨੇ ਫਾਇਰਿੰਗ ਕਰਕੇ ਸੁੱਟ ਦਿੱਤਾ ਸੀ।

-PTCNews

Related Post