ਹੁਸ਼ਿਆਰਪੁਰ 'ਚ ਸਫਾਈ ਕਰਮਚਾਰੀਆਂ ਦਾ ਰੋਸ਼ ਅੱਜ 28ਵੇਂ ਦਿਨ 'ਚ ਪੁੱਜਾ

By  Baljit Singh June 9th 2021 03:36 PM

ਹੁਸ਼ਿਆਰਪੁਰ: ਕੱਚੇ ਮੁਲਾਜ਼ਿਮ ਪੱਕੇ ਕਰੋ ਦੀ ਮੰਗ ਨੂੰ ਲੈ ਕੇ ਹੁਸ਼ਿਆਰਪੁਰ ਵਿਚ ਸਫਾਈ ਕਰਮਚਾਰੀਆਂ ਦਾ ਰੋਸ਼ ਅੱਜ 28ਵੇਂ ਦਿਨ ਵਿਚ ਪਹੁੰਚ ਚੁੱਕਾ ਹੈ।

ਪੜੋ ਹੋਰ ਖਬਰਾਂ: ਹੁਣ ਹਜ਼ਾਰਾਂ ਸਾਲ ਜੀਏਗਾ ਇਨਸਾਨ! ਲੈਬ ‘ਚ ਤਿਆਰ ਕੀਤਾ ਜਾਵੇਗਾ ਅਮਰ ਬਣਾਉਣ ਵਾਲਾ ਇੰਜੈਕਸ਼ਨ

ਇਸ ਦੌਰਾਨ ਕਰਮਚਾਰੀਆਂ ਨੇ ਇਹ ਵੀ ਐਲਾਨ ਕੀਤਾ ਕਿ ਅੱਜ ਤੱਕ ਰੋਸ਼ ਸਿਰਫ ਕਾਲੇ ਬਿਲੇ ਲੱਗਾ ਕੇ ਅਤੇ 2 ਘੰਟੇ ਹੜਤਾਲ ਕਰ ਕੇ ਜਤਾਇਆ ਜਾਂਦਾ ਸੀ ਪਰ ਅੱਜ ਆਪਣੀਆਂ ਮੰਗਾਂ ਨੂੰ ਅੰਦੇਖਾ ਹੁੰਦਿਆਂ ਦੇਖ ਹੁਸ਼ਿਆਰਪੁਰ ਵਿਚ ਸਫਾਈ ਕਰਮਚਾਰੀਆਂ ਵੱਲੋਂ ਸ਼ੁਰੂ ਕੀਤਾ ਗਿਆ ਝਾੜੂ ਛੱਡੋ ਅੰਦੋਲਨ ਹੁਣ ਜਦੋਂ ਤੱਕ ਸੂਬਾ ਸਰਕਾਰ ਮੰਗਾ ਬਾਰੇ ਕੋਈ ਫੈਸਲਾ ਨਹੀਂ ਲਵੇਗੀ ਓਦੋਂ ਤੱਕ ਹੁਸ਼ਿਆਰਪੁਰ ਵਿਚ ਸਫਾਈ ਨਹੀਂ ਹੋਵੇਗੀ।

ਇਸੇ ਫੈਸਲੇ ਦੇ ਚਲਦੇ ਅੱਜ ਸਫਾਈ ਕਰਮਚਾਰੀਆਂ ਵੱਲੋਂ ਹੁਸ਼ਿਆਰਪੁਰ ਨਗਰ ਨਿਗਮ ਦੇ ਬਾਹਰ ਝਾੜੂ ਸੂਟ ਕੇ ਆਪਣਾ ਅੰਦੋਲਨ ਸ਼ੁਰੂ ਕੀਤਾ ਗਿਆ ਅਤੇ ਨਾਲ ਹੀ ਆਗੂਆਂ ਵਲੋਂ ਇਹ ਗੱਲ ਵੀ ਕਹੀ ਗਈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਹੁਸ਼ਿਆਰਪੁਰ ਵਿਚ ਹਰ ਪਾਸੇ ਗੰਦਗੀ ਹੀ ਗੰਦਗੀ ਨਜ਼ਰ ਆਵੇਗੀ ਅਤੇ ਉਨ੍ਹਾਂ ਵਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

-PTC News

Related Post