ਪੰਜਾਬ 'ਚ ਸਵਾਈਨ ਫਲੂ ਦਾ ਕਹਿਰ ਜਾਰੀ, 1 ਹੋਰ ਵਿਅਕਤੀ ਦੀ ਹੋਈ ਮੌਤ

By  Jashan A January 15th 2019 10:49 AM -- Updated: January 15th 2019 10:50 AM

ਪੰਜਾਬ 'ਚ ਸਵਾਈਨ ਫਲੂ ਦਾ ਕਹਿਰ ਜਾਰੀ, 1 ਹੋਰ ਵਿਅਕਤੀ ਦੀ ਹੋਈ ਮੌਤ,ਚੰਡੀਗੜ੍ਹ: ਸੂਬੇ ਭਰ 'ਚ ਸਵਾਈਨ ਫਲੂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਹੁਣ ਤੱਕ ਸੂਬੇ 'ਚ ਕਈ ਕੇਸ ਦੇਖਣ ਨੂੰ ਮਿਲੇ। ਮਿਲੀ ਜਾਣਕਾਰੀ ਮੁਤਾਬਕ ਸਰਦੀਆਂ ਦੇ ਇਸ ਸੀਜ਼ਨ 'ਚ ਹੁਣ ਤੱਕ ਪੰਜਾਬ 'ਚ ਸਵਾਈਨ ਫਲੂ ਦੇ 46 ਕੇਸ ਸਾਹਮਣੇ ਆ ਚੁੱਕੇ ਹਨ ,ਜਿਨ੍ਹਾਂ ‘ਚੋਂ ਕਈਆਂ ਦੀ ਮੌਤ ਹੋ ਚੁੱਕੀ ਹੈ  ਪਿਛਲੇ ਦਿਨਾਂ ਵਿੱਚ ਪਟਿਆਲਾ ਅਤੇ ਬਰਨਾਲਾ ਵਿੱਚ ਤਿੰਨ ਮਹਿਲਾ ਮਰੀਜ਼ਾਂ ਨੂੰ ਸਵਾਈਨ ਫਲੂ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਪਟਿਆਲਾ 'ਚ ਹੁਣ ਤੱਕ 11 ਕੇਸ ਸਾਹਮਣੇ ਆ ਚੁੱਕੇ ਹਨ ਜਦਕਿ ਮੁਹਾਲੀ 'ਚ 5 ਕੇਸਾਂ ਦੀ ਪੁਸ਼ਟੀ ਹੋਈ ਹੈ।

Swine flu claims one more life in state ਪੰਜਾਬ 'ਚ ਸਵਾਈਨ ਫਲੂ ਦਾ ਕਹਿਰ ਜਾਰੀ, 1 ਹੋਰ ਵਿਅਕਤੀ ਦੀ ਹੋਈ ਮੌਤ

ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਇੱਕ ਹੋਰ ਕੇਸ ਖਮਾਣੋ ਤੋਂ ਸਾਹਮਣੇ ਆਇਆ ਹੈ, ਜਿਥੇ ਚਾਰ ਧੀਆਂ ਦੇ ਡਰਾਈਵਰ ਪਿਤਾ ਦੀ ਸਵਾਇਨ ਫਲੂ ਕਾਰਨ ਮੌਤ ਹੋ ਗਈ।

ਹੋਰ ਪੜ੍ਹੋ:ਇਸ ਸ਼ਹਿਰ ‘ਚ ਸਵਾਈਨ ਫਲੂ ਦਾ ਵਧਿਆ ਖ਼ਤਰਾ, 2 ਮਹੀਨਿਆਂ ‘ਚ 19 ਮੌਤਾਂ

ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਲਖਵੀਰ ਸਿੰਘ ਪੁੱਤਰ ਗੁਰਮੇਲ ਸਿੰਘ ਡਰਾਈਵਰ ਸੀ, ਜੋ ਪਿੰਡ ਫਰੋਰ ਵਿਖੇ ਦੁੱਧ ਵਾਲੀ ਗੱਡੀ ਚਲਾਉਂਦਾ ਸੀ।

10 ਜਨਵਰੀ ਨੂੰ ਉਸ ਨੂੰ ਬਲਗਮ ਤੇ ਖੰਘ ਦੀ ਸ਼ਿਕਾਇਤ ਹੋਣ ਕਾਰਨ ਅਸੀਂ ਖਮਾਣੋਂ ਦੇ ਇਕ ਕਲੀਨਿਕ ਵਿਖੇ ਲੈ ਕੇ ਗਏ, ਜਿਥੇ ਡਾਕਟਰ ਨੇ ਜਾਂਚ ਕਰਨ ਤੋਂ ਬਾਅਦ ਉਸਨੂੰ ਪਟਿਆਲਾ ਦੇ ਟੀ. ਬੀ. ਹਸਪਤਾਲ ਵਿਖੇ ਰੈਫ਼ਰ ਕੀਤਾ ਤੇ ਹਸਪਤਾਲ ਵਾਲਿਆਂ ਨੇ ਉਸ ਨੂੰ 11 ਜਨਵਰੀ ਨੂੰ ਰਜਿੰਦਰਾ ਹਸਪਤਾਲ ਵਿਖੇ ਭੇਜ ਦਿੱਤਾ, ਜਿਥੇ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ।

Swine flu claims one more life in state ਪੰਜਾਬ 'ਚ ਸਵਾਈਨ ਫਲੂ ਦਾ ਕਹਿਰ ਜਾਰੀ, 1 ਹੋਰ ਵਿਅਕਤੀ ਦੀ ਹੋਈ ਮੌਤ

ਸਵਾਈਨ ਫਲੂ ਇੱਕ ਛੂਤ ਦੀ ਬਿਮਾਰੀ ਹੈ ਜੋ ਆਮ ਮੌਸਮੀ ਫਲੂ ਵਾਂਗ ਇੱਕ ਤੋਂ ਦੂਜੇ ਵਿਅਕਤੀ ਤਕ ਫੈਲਦੀ ਹੈ।ਇਸ ਦਾ ਵਾਇਰਸ ਖੰਘ ਜਾਂ ਨਜ਼ਲੇ ਵਾਲੇ ਮਰੀਜ਼ਾਂ ਦੇ ਖੰਘਣ ਜਾਂ ਨਜ਼ਲੇ ਦੇ ਤਰਲ-ਕਣਾਂ ਨਾਲ ਹਵਾ ਵਿੱਚ ਰਲ ਕੇ ਤੰਦਰੁਸਤ ਵਿਅਕਤੀ ਤੱਕ ਪੁੱਜਦਾ ਹੈ।

-PTC News

Related Post