ਤਾਲਿਬਾਨ ਨੇ ਮੰਗੀ 15 ਸਾਲ ਤੋਂ ਵਧੇਰੇ ਤੇ 45 ਸਾਲ ਤੋਂ ਘੱਟ ਉਮਰ ਦੀਆਂ ਵਿਧਵਾ ਔਰਤਾਂ ਦੀ ਸੂਚੀ, ਕਾਰਨ ਹੈ ਅਜੀਬ

By  Baljit Singh July 16th 2021 05:35 PM

ਕਾਬੁਲ: ਤਾਲਿਬਾਨ, ਜੋ ਕਿ ਅਫਗਾਨਿਸਤਾਨ ਦੀ ਸੈਨਾ ਨਾਲ ਦੇਸ਼ ਦੇ ਵੱਡੇ ਹਿੱਸੇ ਉੱਤੇ ਕਾਬੂ ਕਰਨ ਲਈ ਲੜ ਰਿਹਾ ਹੈ, ਨੇ ਇਕ ਬਿਆਨ ਜਾਰੀ ਕਰਕੇ ਸਥਾਨਕ ਧਾਰਮਿਕ ਨੇਤਾਵਾਂ ਨੂੰ 15 ਸਾਲ ਤੋਂ ਵਧੇਰੇ ਉਮਰ ਦੀਆਂ ਲੜਕੀਆਂ ਤੇ 45 ਸਾਲ ਤੋਂ ਘੱਟ ਉਮਰ ਦੀਆਂ ਵਿਧਵਾਵਾਂ ਦੀ ਸੂਚੀ ਬਣਾਉਣ ਦੇ ਹੁਕਮ ਦਿੱਤੇ ਹਨ। ਰਿਪੋਰਟਾਂ ਦੇ ਅਨੁਸਾਰ ਤਾਲਿਬਾਨ ਨੇ ਆਪਣੇ ਲੜਾਕਿਆਂ ਨਾਲ ਵਿਆਹ ਕਰਾਉਣ ਦਾ ਵਾਅਦਾ ਕੀਤਾ ਹੈ ਤੇ ਉਨ੍ਹਾਂ ਨੂੰ ਪਾਕਿਸਤਾਨ ਦੇ ਵਜ਼ੀਰਿਸਤਾਨ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਨੂੰ ਇਸਲਾਮ ਵਿਚ ਤਬਦੀਲ ਕਰ ਦਿੱਤਾ ਜਾਵੇਗਾ ਅਤੇ ਫਿਰ ਸੰਗਠਿਤ ਕੀਤਾ ਜਾਵੇਗਾ।

ਪੜੋ ਹੋਰ ਖਬਰਾਂ: ਪੁਲਿਤਜ਼ਰ ਐਵਾਰਡ ਜੇਤੂ ‘ਭਾਰਤੀ ਪੱਤਰਕਾਰ’ ਦਾ ਅਫਗਾਨਿਸਤਾਨ ‘ਚ ਕਤਲ

ਤਾਲਿਬਾਨ ਦੇ ਸਭਿਆਚਾਰਕ ਕਮਿਸ਼ਨ ਦੇ ਨਾਂ ਜਾਰੀ ਪੱਤਰ ਵਿਚ ਕਿਹਾ ਕਿ ਕਬਜ਼ੇ ਵਾਲੇ ਇਕਾਲਿਆਂ ਦੇ ਸਾਰੇ ਇਮਾਮਾਂ ਅਤੇ ਮੁੱਲਾਂ ਨੂੰ ਤਾਲਿਬਾਨ ਨੂੰ 15 ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਅਤੇ 45 ਸਾਲ ਤੋਂ ਘੱਟ ਉਮਰ ਦੀਆਂ ਵਿਧਵਾਵਾਂ ਦੀ ਤਾਲਿਬਾਨੀ ਲੜਾਕਿਆਂ ਨਾਲ ਵਿਆਹ ਕਰਵਾਉਣ ਦੀ ਸੂਚੀ ਮੁਹੱਈਆ ਕਰਵਾਉਣ।

ਪੜੋ ਹੋਰ ਖਬਰਾਂ: ਜਥੇਦਾਰ ਹਰਪ੍ਰੀਤ ਸਿੰਘ ਨੇ ਅੰਮ੍ਰਿਤਧਾਰੀ ਸਿੱਖ ਦੇ ਕੇਸ ਕੱਟਣ ਅਤੇ ਮੂੰਹ ’ਚ ਸ਼ਰਾਬ ਪਾਉਣ ਦਾ ਲਿਆ ਸਖਤ ਨੋਟਿਸ

ਤਾਜ਼ਾ ਫ਼ਰਮਾਨ ਉਦੋਂ ਆਇਆ ਹੈ ਜਦੋਂ ਤਾਲਿਬਾਨ ਨੇ ਈਰਾਨ, ਪਾਕਿਸਤਾਨ, ਉਜ਼ਬੇਕਿਸਤਾਨ ਅਤੇ ਤਾਜਿਕਸਤਾਨ ਦੇ ਨਾਲ ਲੱਗਦੇ ਪ੍ਰਮੁੱਖ ਜ਼ਿਲ੍ਹਿਆਂ ਅਤੇ ਸਰਹੱਦੀ ਚੌਕੀਆਂ ਨੂੰ ਕਬਜ਼ੇ ਵਿਚ ਲੈ ਲਿਆ ਹੈ ਕਿਉਂਕਿ ਅਮਰੀਕੀ ਅਤੇ ਨਾਟੋ ਦੀਆਂ ਫੌਜਾਂ ਨੇ ਲਗਭਗ 20 ਸਾਲਾਂ ਬਾਅਦ ਅਫਗਾਨਿਸਤਾਨ ਤੋਂ ਵਾਪਸੀ ਪੂਰੀ ਕਰ ਲਈ ਹੈ। ਅਕਸਰ ਅਜਿਹੇ ਹਾਲਾਤਾਂ ਵਿਚ ਅਫ਼ਗਾਨ ਸੁਰੱਖਿਆ ਬਲਾਂ ਅਤੇ ਫੌਜਾਂ ਨੇ ਬਹੁਤ ਘੱਟ ਜਾਂ ਕੋਈ ਮੁਕਾਬਲਾ ਨਹੀਂ ਕੀਤਾ ਹੈ।

ਪੜੋ ਹੋਰ ਖਬਰਾਂ: ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਕਿਹਾ- ‘ਲੱਗਦਾ ਹੈ ਹੁਣ ਦੇਸ਼ ‘ਚ ਜੰਗ ਹੋਵੇਗੀ’

-PTC News

Related Post