ਜਥੇਦਾਰ ਹਰਪ੍ਰੀਤ ਸਿੰਘ ਨੇ ਅੰਮ੍ਰਿਤਧਾਰੀ ਸਿੱਖ ਦੇ ਕੇਸ ਕੱਟਣ ਅਤੇ ਮੂੰਹ ’ਚ ਸ਼ਰਾਬ ਪਾਉਣ ਦਾ ਲਿਆ ਸਖਤ ਨੋਟਿਸ

By Baljit Singh - July 16, 2021 3:07 pm

ਅੰਮ੍ਰਿਤਸਰ : ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਧਾਰੀਵਾਲ ’ਚ ਪਿਛਲੇ ਦਿਨ ਅੰਮ੍ਰਿਤਧਾਰੀ ਗੁਰਸਿੱਖ ਵਿਅਕਤੀ ਨੂੰ ਅਗਵਾ ਕਰ ਕੇ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਦਾੜ੍ਹੀ-ਕੇਸ ਕੱਟਣ ਅਤੇ ਮੂੰਹ ’ਚ ਜਬਰਨ ਸ਼ਰਾਬ ਪਾਉਣ ਦੀ ਘਟਨਾ ਨੂੰ ਅਤਿ-ਨਿੰਦਣਯੋਗ ਦੱਸਦੇ ਹੋਏ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਕਤ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਉਨ੍ਹਾਂ ’ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਪੜੋ ਹੋਰ ਖਬਰਾਂ: ਸ੍ਰੀਨਗਰ ‘ਚ ਮੁੱਠਭੇੜ ,ਸੁਰੱਖਿਆ ਬਲਾਂ ਨੇ ਢੇਰ ਕੀਤੇ ਲਸ਼ਕਰ ਦੇ 2 ਅੱਤਵਾਦੀ , ਸਰਚ ਆਪ੍ਰੇਸ਼ਨ ਜਾਰੀ

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਪਹਿਲਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਰਗੀਆਂ ਘਿਨੌਣੀਆਂ ਵਾਰਦਾਤਾਂ ਸਿੱਖਾਂ ਦੇ ਹਿਰਦੇ ਛੱਲੀ ਕਰ ਰਹੀਆਂ ਹਨ ਅਤੇ ਹੁਣ ਸਿੱਖਾਂ ਦੇ ਧਾਰਮਿਕ ਸਵਰੂਪ ’ਤੇ ਹਮਲੇ ਸ਼ੁਰੂ ਹੋ ਗਏ ਹਨ। ਇਹ ਸਭ ਕੁੱਝ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਡੂੰਘੀ ਸਾਜ਼ਿਸ਼ ਹੈ। ਅਜਿਹੀਆਂ ਸਾਜ਼ਿਸ਼ਾਂ ਲਈ ਜਿੱਥੇ ਸਿੱਖ ਵਿਰੋਧੀ ਤਾਕਤਾਂ ਜ਼ਿੰਮੇਦਾਰ ਹਨ, ਉਥੇ ਹੀ ਅਜਿਹਾ ਅਸੁਰੱਖਿਆ ਵਾਲਾ ਮਾਹੌਲ ਸਿਰਜਣ ’ਚ ਸਰਕਾਰਾਂ ਨੂੰ ਵੀ ਬਰੀ ਨਹੀਂ ਕੀਤਾ ਜਾ ਸਕਦਾ। ਸਿੱਖਾਂ ਲਈ ਇਨਸਾਫ਼ ਨਾਂ ਦੀ ਕੋਈ ਚੀਜ਼ ਨਹੀਂ, ਜਦੋਂਕਿ ਸਾਰੇ ਕਾਇਦੇ ਕਾਨੂੰਨਾਂ ਦੀ ਵਰਤੋਂ ਸਿੱਖਾਂ ਲਈ ਹੀ ਕੀਤੀ ਜਾਂਦੀ ਹੈ।

ਪੜੋ ਹੋਰ ਖਬਰਾਂ: ਨਹੀਂ ਰਹੀ ‘ਬਾਲਿਕਾ ਵਧੂ’ ਦੀ ‘ਦਾਦੀ ਸਾ’, ਦਿਲ ਦਾ ਦੌਰਾ ਪੈਣ ਕਾਰਨ ਹੋਇਆ ਸੁਰੇਖਾ ਸੀਕਰੀ ਦਾ ਦਿਹਾਂਤ

ਉਨ੍ਹਾਂ ਕਿਹਾ ਕਿ ਪਿਛਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਭਨਿਆਰੇ ਵਾਲੇ ਸਾਧ ਨੂੰ ਬਰੀ ਕਰਨ ਅਤੇ ਬੇਅਦਬੀ ਦੀ ਇਕ ਘਟਨਾ ਦੀ ਦੋਸ਼ੀ ਬੀਬੀ ਦੇ ਕਤਲ ਦੇ ਇਲਜ਼ਾਮ ’ਚ 2 ਸਿੰਘਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਸਰਕਾਰਾਂ ਅਤੇ ਅਦਾਲਤਾਂ ਨੇ ਆਪਣੇ ਦੋਹਰੇ ਮਾਪਦੰਡ ਦਿਖਾਏ ਹਨ। ਧਾਰੀਵਾਲ ’ਚ ਘਟੀ ਅੰਮ੍ਰਿਤਧਾਰੀ ਸਿੱਖ ਦੇ ਨਾਲ ਘਟਨਾ ਵੀ ਸਰਕਾਰਾਂ ਅਤੇ ਅਦਾਲਤਾਂ ਵੱਲੋਂ ਸਿੱਖਾਂ ਦੇ ਨਾਲ ਇਸਤੇਮਾਲ ਕੀਤੇ ਜਾਂਦੇ ਦੋਹਰੇ ਮਾਪਦੰਡਾਂ ਦੀ ਹੀ ਉਪਜ ਹੈ। ਜਦੋਂ ਇਨਸਾਫ਼ ਨਾ ਮਿਲਦਾ ਵੇਖ ਸਿੱਖ ਖ਼ੁਦ ਇਨਸਾਫ਼ ਲੈਣ ਦਾ ਯਤਨ ਕਰਦੇ ਹਨ ਤਾਂ ਸਿੱਖਾਂ ਨੂੰ ਸਜ਼ਾਵਾਂ ਦੇਣ ’ਚ ਦੇਰ ਨਹੀਂ ਲਾਈ ਜਾਂਦੀ। ਉਨ੍ਹਾਂ ਨੇ ਧਾਰੀਵਾਲ ਦੇ ਪੀਡ਼ਤ ਸਿੱਖ ਬਲਵੰਤ ਸਿੰਘ ਦੇ ਪਰਿਵਾਰ ਨਾਲ ਖੜ੍ਹੇ ਹੋਣ ਦਾ ਵਾਅਦਾ ਕਰਦੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ’ਤੇ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਇਸ ਤੋਂ ਨਿਕਲਣ ਵਾਲੇ ਭਿਆਨਕ ਨਤੀਜਿਆਂ ਲਈ ਪੰਜਾਬ ਸਰਕਾਰ ਖ਼ੁਦ ਜ਼ਿੰਮੇਦਾਰ ਹੋਵੇਗੀ।

-PTC News

adv-img
adv-img