ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੁਲਤਾਨਪੁਰ ਲੋਧੀ ਦਾ ਨਾਂ 'ਸੁਲਤਾਨਪੁਰ ਲੋਧੀ ਸਾਹਿਬ' ਕਰਨ ਦੀ ਕੀਤੀ ਮੰਗ

By  Jashan A October 26th 2019 04:58 PM

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੁਲਤਾਨਪੁਰ ਲੋਧੀ ਦਾ ਨਾਂ 'ਸੁਲਤਾਨਪੁਰ ਲੋਧੀ ਸਾਹਿਬ' ਕਰਨ ਦੀ ਕੀਤੀ ਮੰਗ,ਤਲਵੰਡੀ ਸਾਬੋ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਦਾ ਨਾਮ ਹੁਣ ਸੁਲਤਾਨਪੁਰ ਲੋਧੀ ਸਾਹਿਬ ਕਰਨ ਦੀ ਮੰਗ ਕੀਤੀ ਹੈ।ਇਸ ਮੌਕੇ ਉਹਨਾਂ ਨੇ 9 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਜਾਣ ਤੇ ਖੁਸ਼ੀ ਵੀ ਪ੍ਰਗਟਾਈ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ।

ਹੋਰ ਪੜ੍ਹੋ: ਸੁਲਤਾਨਪੁਰ ਲੋਧੀ: ਗਵਰਨਰ ਵੀ.ਪੀ ਸਿੰਘ ਬਦਨੌਰ ਗੁਰਦੁਆਰਾ ਬੇਰ ਸਾਹਿਬ ਵਿਖੇ ਹੋਏ ਨਤਮਸਤਕ

ਭਾਰਤ ਅੰਦਰ ਸੁਲਤਾਨਪੁਰ ਲੋਧੀ ਗੁਰੂ ਸਾਹਿਬ ਦਾ ਬੜਾ ਮੁਕੱਦਸ ਸਥਾਨ ਹੈ ਤੇ ਉਥੇ ਹੀ ਸਾਰੇ ਵੱਡੇ ਸਮਾਗਮ ਸ਼ਤਾਬਦੀ ਨੂੰ ਸਮਰਪਿਤ ਕੀਤੇ ਜਾ ਰਹੇ ਹਨ।

ਉਹਨਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸੁਲਤਾਨਪੁਰ ਲੋਧੀ ਦਾ ਨਾਮ ਸੁਲਤਾਨਪੁਰ ਲੋਧੀ ਸਾਹਿਬ ਰੱਖਿਆ ਜਾਵੇ ਤਾਂ ਜੋ ਸੰਗਤ ਸੁਲਤਾਨਪੁਰ ਲੋਧੀ ਦਾ ਨਾਮ ਸਤਿਕਾਰ ਨਾਲ ਲਵੇ।ਉਹਨਾਂ ਕਿਹਾ ਸੁਲਤਾਨਪੁਰ ਲੋਧੀ ਗੁਰੂ ਨਾਨਕ ਸਾਹਿਬ ਦੀ ਭੂਮੀ ਹੈ ਤੇ ਗੁਰੂ ਜੀ ਇਥੇ ਲੰਬਾ ਸਮਾਂ ਰਹੇ ਹਨ ਇਸ ਕਰਕੇ ਸੁਲਤਾਨਪੁਰ ਲੋਧੀ ਸ਼ਹਿਰ ਨੂੰ ਸਤਿਕਾਰ ਨਾਲ ਬੁਲਾਉਣਾ ਸਾਡਾ ਫਰਜ ਹੈ।

-PTC News

Related Post