ਤਾਮਿਲਨਾਡੂ ਦੇ ਇਸ ਕਿਸਾਨ ਨੇ ਬਣਾਇਆ PM ਮੋਦੀ ਦਾ ਮੰਦਿਰ, ਰੋਜ਼ਾਨਾ ਕਰਦਾ ਹੈ ਪੂਜਾ

By  Jashan A December 26th 2019 05:39 PM -- Updated: December 26th 2019 05:40 PM

ਤਾਮਿਲਨਾਡੂ ਦੇ ਇਸ ਕਿਸਾਨ ਨੇ ਬਣਾਇਆ PM ਮੋਦੀ ਦਾ ਮੰਦਿਰ, ਰੋਜ਼ਾਨਾ ਕਰਦਾ ਹੈ ਪੂਜਾ,ਨਵੀਂ ਦਿੱਲੀ" ਤਾਮਿਲਨਾਡੂ ਦੇ ਇੱਕ ਕਿਸਾਨ ਨੇ ਆਪਣੇ ਖੇਤ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਮੰਦਿਰ ਬਣਾਇਆ ਹੈ ਤੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਵਰਗੀਆਂ ਭਲਾਈ ਸਕੀਮਾਂ ਤੋਂ ਪ੍ਰਭਾਵਿਤ ਹਨ ਤੇ ਇਸਦਾ ਫਾਇਦਾ ਵੀ ਹੋਇਆ ਹੈ।

Tamilnadu Farmer Built PM Modi Temple ਪੀ ਸ਼ੰਕਰ ਨਾਮ ਦੇ ਕਿਸਾਨ ਨੇ ਪਿਛਲੇ ਹਫ਼ਤੇ ਇਰਾਕੁਰੀ ਪਿੰਡ ਵਿਚ ਮੰਦਰ ਦਾ ਉਦਘਾਟਨ ਕੀਤਾ ਅਤੇ ਉਹ ਰੋਜ਼ਾਨਾ ਆਰਤੀ ਕਰਦਾ ਹੈ। ਇਹ ਮੰਦਰ ਅੱਠ ਗੁਣਾ ਅੱਠ ਫੁੱਟ ਹੈ ਅਤੇ ਇਸ ਦੀਆਂ ਫਰਸ਼ 'ਤੇ ਟਾਇਲਾਂ ਲੱਗੀਆਂ ਹਨ।

ਹੋਰ ਪੜ੍ਹੋ:ਯੂ.ਪੀ. 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 5 ਲੋਕਾਂ ਦੀ ਮੌਤ

Tamilnadu Farmer Built PM Modi Temple ਲੋਕਾਂ ਦੇ ਸਵਾਗਤ ਲਈ ਰਵਾਇਤੀ ਰੰਗੋਲੀ ਵੀ ਬਣਾਈ ਗਈ ਹੈ ਤੇ ਮੰਦਿਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬੁੱਤ ਹੈ। ਮੋਦੀ ਦੀ ਮੂਰਤੀ ਦੇ ਦੋਵੇਂ ਪਾਸੇ ਰਵਾਇਤੀ ਦੀਵੇ ਜਗਾਏ ਗਏ। ਉਸ ਦੇ ਮੱਥੇ 'ਤੇ ਤਿਲਕ ਹੈ ਅਤੇ ਪ੍ਰਧਾਨਮੰਤਰੀ ਮੂਰਤੀ 'ਚ ਗੁਲਾਬੀ ਕੁੜਤੇ ਅਤੇ ਨੀਲੇ ਰੰਗ ਦੀ ਸ਼ਾਲ 'ਚ ਨਜ਼ਰ ਆ ਰਹੇ ਹਨ।

-PTC News

Related Post