ਅਧਿਆਪਕ ਨੇ ਪਹਿਲਾਂ ਮਾਂ, ਪਤਨੀ ਤੇ ਬੱਚਿਆਂ ਨੂੰ ਦਿੱਤਾ ਜ਼ਹਿਰ, ਮਗਰੋਂ ਕੀਤਾ ਇਹ ਕੰਮ !!

By  Jashan A January 20th 2019 11:13 AM -- Updated: January 21st 2019 05:25 PM

ਅਧਿਆਪਕ ਨੇ ਪਹਿਲਾਂ ਮਾਂ, ਪਤਨੀ ਤੇ ਬੱਚਿਆਂ ਨੂੰ ਦਿੱਤਾ ਜ਼ਹਿਰ, ਮਗਰੋਂ ਕੀਤਾ ਇਹ ਕੰਮ !! ਕੋਇੰਬਟੂਰ: ਤਾਮਿਲਨਾਡੂ ਦੇ ਕੋਇੰਬਟੂਰ ਜ਼ਿਲੇ 'ਚ 3 ਜਣਿਆਂ ਵੱਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਥੋਂ ਦੇ ਇੱਕ ਸਰਕਾਰੀ ਅਧਿਆਪਕ ਵਲੋਂ ਪਹਿਲਾਂ ਤਾਂ ਆਪਣੀ ਪਤਨੀ, ਮਾਂ ਅਤੇ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਫਿਰ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਹੈ।। ਮ੍ਰਿਤਕ ਕੋਇੰਬਟੂਰ 'ਚ ਇਕ ਸਕੂਲ ਅਧਿਆਪਕ ਦੇ ਰੂਪ 'ਚ ਕੰਮ ਕਰ ਰਿਹਾ ਸੀ, ਜੋ ਇੱਥੇ ਆਪਣੀ ਮਾਂ, ਪਤਨੀ ਅਤੇ ਦੋ ਬੱਚਿਆਂ ਦੇ ਨਾਲ ਰਹਿ ਰਿਹਾ ਸੀ।

suicide ਅਧਿਆਪਕ ਨੇ ਪਹਿਲਾਂ ਮਾਂ, ਪਤਨੀ ਤੇ ਬੱਚਿਆਂ ਨੂੰ ਦਿੱਤਾ ਜ਼ਹਿਰ, ਮਗਰੋਂ ਕੀਤਾ ਇਹ ਕੰਮ !!

ਅਧਿਆਪਕ ਦੇ ਗੁਆਂਢੀਆਂ ਨੇ ਦੱਸਿਆ ਹੈ ਕਿ ਸਵੇਰੇ ਦੇ ਸਮੇਂ ਜਦੋਂ ਘਰ ਦਾ ਦਰਵਾਜ਼ਾ ਨਾ ਖੁੱਲਿਆ ਤਾਂ ਉਨ੍ਹਾਂ ਨੇ ਘਰ ਦਾ ਦਰਵਾਜ਼ਾ ਖੜਕਾਇਆ ਪਰ ਦਰਵਾਜ਼ਾ ਅੰਦਰੋਂ ਕਿਸੇ ਨਾ ਖੋਲਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਮਿਲੀ ਜਾਣਕਰੀ ਮੁਤਾਬਕ ਪੁਲਿਸ ਨੂੰ ਘਟਨਾ ਵਾਲੀ ਸਥਾਨ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਜਿਸ 'ਚ ਲਿਖਿਆ ਹੈ, ਉਹ ਕਾਫੀ ਸਮੇਂ ਤੋਂ ਆਪਣੀ ਪਿੱਠ ਦਰਦ ਅਤੇ ਕੰਮ ਦੇ ਚੱਲਦਿਆਂ ਕਈ ਕਿਲੋਮੀਟਰ ਦੇ ਸਫਰ ਤੋਂ ਉਦਾਸ ਸੀ, ਜਿਸ ਦੇ ਚੱਲਦਿਆਂ ਉਸ ਨੇ ਆਪਣੀ ਜਾਨ ਦੇਣ ਦਾ ਫੈਸਲਾ ਕੀਤਾ ਹੈ ਪਰ ਉਹ ਆਪਣੇ ਪਰਿਵਾਰ ਨੂੰ ਵੀ ਇਕੱਲਾ ਛੱਡਣਾ ਨਹੀਂ ਚਾਹੁੰਦਾ ਸੀ, ਜਿਸ ਕਾਰਨ ਉਹ ਆਪਣੇ ਪਰਿਵਾਰ ਨੂੰ ਵੀ ਮਾਰ ਰਿਹਾ ਹੈ।

suicide ਅਧਿਆਪਕ ਨੇ ਪਹਿਲਾਂ ਮਾਂ, ਪਤਨੀ ਤੇ ਬੱਚਿਆਂ ਨੂੰ ਦਿੱਤਾ ਜ਼ਹਿਰ, ਮਗਰੋਂ ਕੀਤਾ ਇਹ ਕੰਮ !!

ਫਿਲਹਾਲ ਪੁਲਿਸ ਨੇ ਸਾਰੀਆਂ ਲਾਸ਼ਾਂ ਕਬਜ਼ੇ 'ਚ ਲੈ ਲਈਆ ਅਤੇ ਪੋਸਟ ਮਾਰਟਮ ਲਈ ਭੇਜ ਦਿੱਤੀਆਂ।

-PTC News

Related Post