ਟਾਂਡਾ ਦੀ ਮੀਨਾਕਸ਼ੀ ਸੈਣੀ ਨੇ ਰਚਿਆ ਇਤਿਹਾਸ, ਅਥਲੈਟਿਕ ਚੈਂਪੀਅਨਸ਼ਿਪ 'ਚ ਜਿੱਤੇ 5 ਮੈਡਲ

By  Jashan A December 9th 2018 05:51 PM

ਟਾਂਡਾ ਦੀ ਮੀਨਾਕਸ਼ੀ ਸੈਣੀ ਨੇ ਰਚਿਆ ਇਤਿਹਾਸ, ਅਥਲੈਟਿਕ ਚੈਂਪੀਅਨਸ਼ਿਪ 'ਚ ਜਿੱਤੇ 5 ਮੈਡਲ,ਜਲੰਧਰ: ਬੀਤੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 'ਚ ਹੋਈ 40 ਵੀ ਪੰਜਾਬ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ 'ਚ 5 ਮੈਡਲ ਹਾਸਲ ਕਰ ਕੇ ਟਾਂਡਾ ਦੀ ਡਾਕਟਰ ਮੀਨਾਕਸ਼ੀ ਸੈਣੀ ਨੇ ਇਲਾਕੇ ਅਤੇ ਜ਼ਿਲੇ ਦਾ ਨਾਲ ਰੋਸ਼ਨ ਕੀਤਾ ਹੈ।

ਦੱਸ ਦੇਈਏ ਕਿ ਡਾਕਟਰ ਸੈਣੀ ਨੇ 200 ਮੀਟਰ ਦੌੜ 'ਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 100 ਮੀਟਰ ਦੌੜ ਅਤੇ ਲੰਬੀ ਛਲਾਂਗ 'ਚ ਦੂਸਰਾ ਅਤੇ ਜੈਵਲਿਨ ਥ੍ਰੋ ਅਤੇ ਡਿਸਕਸ ਥ੍ਰੋ 'ਚ ਤੀਜਾ ਸਥਾਨ ਹਾਸਲ ਕੀਤਾ।

ਆਪਣੀ ਇਸ ਸਫਲਤਾ ਬਾਰੇ ਦੱਸਦਿਆਂ ਡਾਕਟਰ ਸੈਣੀ ਨੇ ਦੱਸਿਆ ਕਿ ਉਹ ਆਪਣੇ ਡਾਕਟਰੀ ਪੇਸ਼ੇ ਦੇ ਨਾਲ-ਨਾਲ ਖੇਡਾਂ ਲਈ ਸਵੇਰੇ ਸ਼ਾਮ ਸਖਤ ਅਭਿਆਸ ਕਰਦੀ ਹੈ ਅਤੇ ਇਨ੍ਹਾਂ ਮੈਡਲਾਂ ਤੋਂ ਬਾਅਦ ਉਹ ਕੌਮੀ ਖੇਡਾਂ ਲਈ ਬੇਹੱਦ ਉਤਸ਼ਾਹਿਤ ਹਨ।

-PTC News

Related Post