ਟਾਂਡਾ ਦੇ ਨੇੜਲੇ ਪਿੰਡ ਗਿੱਲ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਪਿਤਾ ਦੀ ਮੌਤ ਤੇ ਪੁੱਤਰ ਜ਼ਖਮੀ

By  Jashan A February 16th 2019 12:30 PM

ਟਾਂਡਾ ਦੇ ਨੇੜਲੇ ਪਿੰਡ ਗਿੱਲ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਪਿਤਾ ਦੀ ਮੌਤ ਤੇ ਪੁੱਤਰ ਜ਼ਖਮੀ,ਟਾਂਡਾ ਉੜਮੁੜ: ਟਾਂਡਾ ਉੜਮੁੜ ਦੇ ਪਿੰਡ ਗਿੱਲ 'ਚ ਭਿਆਨਕ ਸੜਕ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ। ਜਿਸ ਕਾਰਨ ਪਿਤਾ ਦੀ ਮੌਤ ਹੋ ਗਈ ਜਦਕਿ ਪੁੱਤਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।ਜਿਸ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

tanda ਟਾਂਡਾ ਦੇ ਨੇੜਲੇ ਪਿੰਡ ਗਿੱਲ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਪਿਤਾ ਦੀ ਮੌਤ ਤੇ ਪੁੱਤਰ ਜ਼ਖਮੀ

ਦੱਸ ਦੇਈਏ ਕਿ ਅੱਜ ਸਵੇਰੇ ਪਿੰਡ ਗਿੱਲ 'ਚ ਦੋ ਕਾਰਾਂ ਦੀ ਜ਼ਬਰਦਸਤ ਟੱਕਰ ਹੋ ਗਈ। ਜਿਸ ਦੌਰਾਨ ਪਿਤਾ ਦੀ ਮੌਤ ਹੋ ਗਈ ਜਦਕਿ ਪੁੱਤਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।ਮ੍ਰਿਤਕ ਦੀ ਪਛਾਣ ਸੁੱਚਾ ਸਿੰਘ ਭੁਟੀਆ ਵਾਸੀ ਪਿੰਡੀ ਖੈਰ ਦੇ ਰੂਪ 'ਚ ਹੋਈ ਹੈ ਅਤੇ ਜ਼ਖਮੀ ਦੀ ਪਛਾਣ ਦਲਜੀਤ ਸਿੰਘ ਪੁੱਤਰ ਸੁੱਚਾ ਸਿੰਘ ਦੇ ਰੂਪ 'ਚ ਹੋਈ ਹੈ।

tanda ਟਾਂਡਾ ਦੇ ਨੇੜਲੇ ਪਿੰਡ ਗਿੱਲ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਪਿਤਾ ਦੀ ਮੌਤ ਤੇ ਪੁੱਤਰ ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ ਦੋਵੇਂ ਪਿਓ-ਪੁੱਤ ਕਾਰ 'ਚ ਸਵਾਰ ਹੋ ਕੇ ਟਾਂਡਾ ਵੱਲ ਨੂੰ ਆ ਰਹੇ ਸਨ ਕਿ ਸ੍ਰੀ ਹਰਗੋਬਿੰਦਪੁਰ ਰੋਡ ਨੇੜੇ ਇਨ੍ਹਾਂ ਦੀ ਕਾਰ ਦੀ ਟੱਕਰ ਮਰਸੀਡੀਜ਼ ਨਾਲ ਹੋ ਗਈ।

tanda ਟਾਂਡਾ ਦੇ ਨੇੜਲੇ ਪਿੰਡ ਗਿੱਲ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਪਿਤਾ ਦੀ ਮੌਤ ਤੇ ਪੁੱਤਰ ਜ਼ਖਮੀ

ਇਸ ਘਟਨਾ ਦਾ ਪਤਾ ਚੱਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

Related Post