ਆਪਸ 'ਚ ਭਿੜੀਆਂ ਬਾਲੀਵੁੱਡ ਦੀਆਂ ਅਭਿਨੇਤਰੀਆਂ ,ਤਨੂਸ਼੍ਰੀ ਦੱਤਾ ਨੇ ਰਾਖੀ ਸਾਵੰਤ ਵਿਰੁੱਧ ਦਰਜ ਕਰਵਾਇਆ ਕੇਸ ,ਕੀਤੀ ਇਹ ਮੰਗ

By  Shanker Badra October 22nd 2018 09:15 PM

ਆਪਸ 'ਚ ਭਿੜੀਆਂ ਬਾਲੀਵੁੱਡ ਦੀਆਂ ਅਭਿਨੇਤਰੀਆਂ ,ਤਨੂਸ਼੍ਰੀ ਦੱਤਾ ਨੇ ਰਾਖੀ ਸਾਵੰਤ ਵਿਰੁੱਧ ਦਰਜ ਕਰਵਾਇਆ ਕੇਸ ,ਕੀਤੀ ਇਹ ਮੰਗ:ਮੁੰਬਈ : ਫ਼ਿਲਮ ਇੰਡਸਟਰੀ ਵਿਚ ਅਪਣੇ ਬੋਲਡ ਅੰਦਾਜ਼ ਨਾਲ ਸਨਸਨੀ ਫੈਲਾਉਣ ਵਾਲੀ ਅਭਿਨੇਤਰੀ ਤਨੂਸ਼੍ਰੀ ਦੱਤਾ ਬੇਸ਼ਕ ਹੀ ਫਿਲਮੀ ਪਰਦੇ ਤੋਂ ਦੂਰ ਹਨ ਪ੍ਰੰਤੂ ਹਾਲ ਹੀ ਵਿਚ ਦਿੱਤੇ ਅਪਣੇ ਇੱਕ ਬਿਆਨ ਨੂੰ ਲੈ ਕੇ ਉਹ ਸੁਰਖੀਆਂ ਵਿਚ ਛਾਈ ਹੋਈ ਹੈ।ਤਨੂਸ਼੍ਰੀ ਦੱਤਾ ਵਲੋਂ ਦਿੱਤੇ ਗਏ ਅਪਣੇ ਹਾਲੀਆ ਬਿਆਨ ਨਾਲ ਫਿਲਮ ਇੰਡਸਟਰੀ ਵਿਚ ਤਹਿਲਕਾ ਮਚਾ ਦਿੱਤਾ ਹੈ।ਤੁਹਾਨੂੰ ਦੱਸ ਦੇਈਏ ਕਿ ਫ਼ਿਲਮ ਇੰਡਸਟਰੀ ਵਿਚ ਸਰੀਰਕ ਸ਼ੋਸ਼ਣ ਨੂੰ ਲੈ ਕੇ ਕਈ ਅਭਿਨੇਤਰੀਆਂ ਨੇ ਹੈਰਾਨੀਜਨਕ ਖੁਲਾਸੇ ਕੀਤੇ ਹਨ।ਹੁਣ ਇਸ ਲਿਸਟ ਵਿਚ ਤਨੂਸ਼੍ਰੀ ਦੱਤਾ ਦਾ ਨਾਂ ਬਾਲੀਵੁਡ ਗਲਿਆਰੇ ਵਿਚ ਸੁਰਖੀਆਂ ਬਟੋਰ ਰਿਹਾ ਹੈ।

ਤਨੂਸ਼੍ਰੀ ਦੱਤਾ ਅਤੇ ਨਾਨਾ ਪਾਟੇਕਰ ਵਿਚਾਲੇ ਵਿਵਾਦ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ।ਕੁਝ ਦਿਨ ਪਹਿਲਾਂ ਤਨੂਸ਼੍ਰੀ ਨਾਨਾ `ਤੇ ਇਹ ਇਲਜ਼ਾਮ ਲਾਇਆ ਸੀ ਕਿ ਨਾਨਾ ਪਾਟੇਕਰ ਨੇ ਲਗਭਗ 10 ਵਰ੍ਹੇ ਪਹਿਲਾਂ ਫਿ਼ਲਮ ‘ਹਾਰਨ ਓਕੇ` ਦੇ ਸੈੱਟ `ਤੇ ਉਨ੍ਹਾਂ ਨਾਲ ਬਦਸਲੂਕੀ (ਜਿਨਸੀ ਛੇੜਖਾਨੀ) ਕੀਤੀ ਸੀ।ਤਨੂਸ਼੍ਰੀ ਦੱਤਾ ਤੇ ਨਾਨਾ ਪਾਟੇਕਰ ਵਿਵਾਦ 'ਚ ਜਿੱਥੇ ਬਾਲੀਵੁੱਡ ਦੀਆਂ ਹਸਤੀਆਂ ਤਨੂਸ਼੍ਰੀ ਦੇ ਨਾਲ ਖੜੀਆਂ ਸਨ, ਉੱਥੇ ਹੀ ਰਾਖੀ ਸਾਵੰਤ ਨੇ ਤਨੂਸ਼੍ਰੀ ਨੂੰ ਇੱਕ 'ਡਰਗ ਐਡਿਕਟ' ਕਿਹਾ ਸੀ।ਰਾਖੀ ਸਾਵੰਤ ਵੱਲੋਂ ਤਨੂਸ਼੍ਰੀ 'ਤੇ ਕੀਤੀ ਇਸ ਟਿੱਪਣੀ ਦੀ ਵੀਡੀਓ ਵਾਇਰਲ ਹੋਈ ਸੀ,ਜਿਸ ਦੇ ਆਧਾਰ 'ਤੇ ਤਨੂਸ਼੍ਰੀ ਨੇ ਰਾਖੀ ਸਾਵੰਤ 'ਤੇ ਮਾਨਹਾਨੀ ਦਾ ਕੇਸ ਦਰਜ ਕਰਕੇ 10 ਕਰੋੜ ਰੁਪਏ ਮੰਗੇ ਹਨ।

ਰਾਖੀ ਸਾਵੰਤ ਦੀ ਵਾਇਰਲ ਹੋਈ ਇਸ ਵੀਡੀਓ 'ਚ ਉਸ ਨੇ ਤਨੂਸ਼੍ਰੀ ਨੂੰ ਨਸ਼ੇ ਦੀ ਆਦੀ ਕਿਹਾ ਸੀ ਤੇ ਕਿਹਾ ਕਿ ਫ਼ਿਲਮ 'ਹਾਰਨ ਓਕੇ ਪਲੀਜ਼' ਦੇ ਗਾਣੇ ਦੀ ਸ਼ੂਟਿੰਗ ਦੌਰਾਨ ਤਨੂਸ਼੍ਰੀ ਨਸ਼ੇ ਕਾਰਨ ਚਾਰ ਘੰਟਿਆਂ ਤੱਕ ਬੇਹੋਸ਼ ਰਹੀ।ਇਸ ਕਾਰਨ ਕੋਰੀਓਗ੍ਰਾਫ਼ਰ ਗਣੇਸ਼ ਆਚਾਰਿਆ ਨੇ ਰਾਖੀ ਨੂੰ ਗਾਣਾ ਪੁਰਾ ਕਰਨ ਲਈ ਬੁਲਾਇਆ ਸੀ।ਗਾਣਾ ਕਰਨ 'ਤੇ ਰਾਖੀ ਨੂੰ ਨੋਟਿਸ ਵੀ ਭੇਜਿਆ ਗਿਆ ਸੀ।

ਦੱਸਣਯੋਗ ਹੈ ਕਿ ਰਾਖੀ ਨੇ ਸ਼ੋਸ਼ਲ ਮੀਡਿਆ 'ਤੇ ਤਨੂਸ਼੍ਰੀ ਨੂੰ ਝੂਠਾ ਦੱਸਿਆ ਤੇ ਉਸ ਵਿਰੁੱਧ ਕਈ ਗੱਲਾਂ ਕੀਤੀਆਂ,ਜਿਸ ਕਾਰਨ ਉਸ 'ਤੇ ਤਨੂਸ਼੍ਰੀ ਨੇ ਮਾਨਹਾਨੀ ਦਾ ਕੇਸ ਦਰਜ ਕੀਤਾ ਅਤੇ 10 ਕਰੋੜ ਦੀ ਮੰਗ ਕੀਤੀ।

-PTCNews

Related Post