ਬਿਜਲੀ ਵਿਭਾਗ ਦੀ ਵੱਡੀ ਨਾਕਾਮੀ, ਇੱਕ ਕਮਰੇ ਵਿੱਚ ਰਹਿੰਦੀ ਵਿਧਵਾ ਔਰਤ ਨੂੰ ਭੇਜਿਆ 92 ਲੱਖ ਦਾ ਬਿੱਲ

By  Shanker Badra January 22nd 2019 02:45 PM

ਬਿਜਲੀ ਵਿਭਾਗ ਦੀ ਵੱਡੀ ਨਾਕਾਮੀ, ਇੱਕ ਕਮਰੇ ਵਿੱਚ ਰਹਿੰਦੀ ਵਿਧਵਾ ਔਰਤ ਨੂੰ ਭੇਜਿਆ 92 ਲੱਖ ਦਾ ਬਿੱਲ:ਤਰਨਤਾਰਨ : ਤਰਨਤਾਰਨ ਦੇ ਪਿੰਡ ਪਿੱਦੀ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ ਨੂੰ ਬਿਜਲੀ ਦਾ ਇਨ੍ਹਾ ਵੱਡਾ ਬਿੱਲ ਭੇਜ ਦਿੱਤਾ ਹੈ ਕਿ ਤੁਸੀਂ ਸੁਣ ਕੇ ਹੈਰਾਨ ਰਹਿ ਜਾਵੋਗੇ।ਇੱਕ ਵਿਧਵਾ ਔਰਤ ਨੂੰ ਬਿਜਲੀ ਵਿਭਾਗ ਨੇ 92 ਲੱਖ ਰੁਪਏ ਦਾ ਬਿਜਲੀ ਬਿੱਲ ਭੇਜ ਦਿਤਾ ਹੈ।ਇਸ ਗੱਲ ਤੋਂ ਬਾਅਦ ਉਕਤ ਔਰਤ ਦੇ ਹੋਸ਼ ਹੀ ਉੱਡ ਗਏ ਅਤੇ ਉਸਦੇ ਪੈਰਾਂ ਹੇਠੋ ਜਮੀਨ ਖਿਸਕ ਗਈ।

Tarantaran Electricity Department Woman 92 lakh Bill
ਬਿਜਲੀ ਵਿਭਾਗ ਦੀ ਵੱਡੀ ਨਾਕਾਮੀ, ਇੱਕ ਕਮਰੇ ਵਿੱਚ ਰਹਿੰਦੀ ਵਿਧਵਾ ਔਰਤ ਨੂੰ ਭੇਜਿਆ 92 ਲੱਖ ਦਾ ਬਿੱਲ

ਦੱਸ ਦਈਏ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਵੱਧ ਰਹੀਆਂ ਵੱਡੇ ਪੱਧਰ ਤੇ ਬਿਜਲੀ ਦੀਆਂ ਦਰਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ, ਉਂਜ ਵੀ ਪੰਜਾਬ ਵਿਚ ਸਭ ਤੋਂ ਵੱਧ ਮਹਿੰਗੀ ਬਿਜਲੀ ਹੈ, ਆਮ ਲੋਕੀ ਬਿਜਲੀ ਦੇ ਬਿੱਲ ਭਰਨ ਤੋਂ ਅਸਮਰੱਥ ਹਨ, ਉਪਰੋਂ ਬਿਜਲੀ ਵਿਭਾਗ ਦੀਆਂ ਐਵੇਂ ਦੀਆਂ ਨਾਕਾਮੀਆਂ ਵੀ ਸਾਹਮਣੇ ਆ ਰਹੀਆਂ ਹਨ।

Tarantaran Electricity Department Woman 92 lakh Bill ਬਿਜਲੀ ਵਿਭਾਗ ਦੀ ਵੱਡੀ ਨਾਕਾਮੀ, ਇੱਕ ਕਮਰੇ ਵਿੱਚ ਰਹਿੰਦੀ ਵਿਧਵਾ ਔਰਤ ਨੂੰ ਭੇਜਿਆ 92 ਲੱਖ ਦਾ ਬਿੱਲ

ਜਾਣਕਾਰੀ ਅਨੁਸਾਰ ਉਕਤ ਵਿਧਵਾ ਔਰਤ ਕੋਲ ਰਹਿਣ ਲਈ ਇੱਕ ਕਮਰਾ ਅਤੇ ਰਸੋਈ ਹੈ।ਇਸ ਦੇ ਬਾਵਜੂਦ ਬਿਜਲੀ ਵਿਭਾਗ ਨੇ ਉਸਨੂੰ 92 ਲੱਖ ਰੁਪਏ ਦਾ ਬਿਜਲੀ ਬਿੱਲ ਭੇਜ ਦਿੱਤਾ ਹੈ।ਇਸ ਤੋਂ ਪਹਿਲਾਂ ਉਸ ਦਾ ਸਿਰਫ 30-35 ਰੁਪਏ ਬਿਜਲੀ ਬਿੱਲ ਆਉਦਾ ਸੀ ਪਰ ਹੁਣ 92 ਲੱਖ ਰੁਪਏ ਦੀ ਲਾਟਰੀ ਨਿਕਲ ਆਈ ਹੈ।ਬਿਜਲੀ ਵਿਭਾਗ ਵੱਲੋਂ ਵੱਡੇ ਪੱਧਰ 'ਤੇ ਕੀਤੀ ਗ਼ਲਤੀ ਨੇ ਮਹਿਕਮੇ ਦੀ ਪੋਲ ਖੋਲ੍ਹ ਦਿੱਤੀ ਹੈ।

Tarantaran Electricity Department Woman 92 lakh Bill
ਬਿਜਲੀ ਵਿਭਾਗ ਦੀ ਵੱਡੀ ਨਾਕਾਮੀ, ਇੱਕ ਕਮਰੇ ਵਿੱਚ ਰਹਿੰਦੀ ਵਿਧਵਾ ਔਰਤ ਨੂੰ ਭੇਜਿਆ 92 ਲੱਖ ਦਾ ਬਿੱਲ

ਇਸ ਸਬੰਧੀ ਉਕਤ ਔਰਤ ਅਮਰਜੀਤ ਕੌਰ ਨੇ ਦੱਸਿਆ ਹੈ ਕਿ ਇਸ ਬਿਜਲੀ ਦੇ ਬਿੱਲ ਨੂੰ ਠੀਕ ਕਰਵਾਉਣ ਲਈ ਉਹ ਦਫਤਰ ਦੇ ਗੇੜੇ ਮਾਰ-ਮਾਰ ਕੇ ਥੱਕ ਗਈ ਹੈ ਪਰ ਕੋਈ ਉਸ ਦੀ ਸੁਣਵਾਈ ਨਹੀਂ ਕਰ ਰਿਹਾ।ਇਹ ਕੋਈ ਪਹਿਲਾਂ ਮਾਮਲਾ ਨਹੀਂ ,ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।ਇਸ ਦੇ ਬਾਵਜੂਦ ਵੀ ਬਿਜਲੀ ਵਿਭਾਗ ਆਪਣੀਆਂ ਗ਼ਲਤੀਆਂ ਨੂੰ ਠੀਕ ਕਰਨ ਦੀ ਕੋਸ਼ਿਸ ਨਹੀਂ ਕਰਦਾ ,ਜਿਸ ਕਰਕੇ ਵਿਭਾਗ ਦੀ ਇਸ ਲਾਪਰਵਾਹੀ ਦਾ ਖਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ।

-PTCNews

Related Post