ਤਰਨਤਾਰਨ ਮੁਠਭੇੜ ਮਾਮਲਾ: ਮੋਹਾਲੀ CBI ਅਦਾਲਤ ਵੱਲੋਂ 6 ਤਤਕਾਲੀ ਪੁਲਿਸ ਮੁਲਾਜ਼ਮ ਦੋਸ਼ੀ ਕਰਾਰ

By  Jashan A January 9th 2020 12:45 PM

ਤਰਨਤਾਰਨ ਮੁਠਭੇੜ ਮਾਮਲਾ: ਮੋਹਾਲੀ CBI ਅਦਾਲਤ ਵੱਲੋਂ 6 ਤਤਕਾਲੀ ਪੁਲਿਸ ਮੁਲਾਜ਼ਮ ਦੋਸ਼ੀ ਕਰਾਰ,ਮੋਹਾਲੀ: ਤਰਨਤਾਰਨ ਮੁਠਭੇੜ ਮਾਮਲੇ 'ਚ ਮੋਹਾਲੀ ਦੀ ਸੀ. ਬੀ. ਆਈ. ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਅੱਤਵਾਦ ਦੇ ਦੌਰ ਦੌਰਾਨ ਫਰਜ਼ੀ ਐਨਕਾਊਂਟਰ ਮਾਮਲੇ 'ਚ 6 ਤਤਕਾਲੀ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦੋਂ ਕਿ 3 ਮੁਲਾਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ।

Encounter ਤੁਹਾਨੂੰ ਦੱਸ ਦਈਏ ਕਿ 28 ਸਾਲ ਪਹਿਲਾਂ ਪੁਲਿਸ ਨੇ ਐਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ 'ਚ ਇੱਕੋ ਹੀ ਪਰਿਵਾਰ ਦੇ 6 ਜੀਆਂ ਦਾ ਐਨਕਾਊਂਟਰ ਕੀਤਾ ਸੀ।

ਹੋਰ ਪੜ੍ਹੋ: ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਅੱਜ ਵੀ ਮਹਿਕਮੇ 'ਚ ਕਰਨਾ ਪੈ ਰਿਹਾ ਸੰਘਰਸ਼ - ਗੁਰਪ੍ਰੀਤ ਦਿਓ

Encounter ਦੱਸਣਯੋਗ ਹੈ ਕਿ ਇਸ ਮਾਮਲੇ 'ਚ ਕੁੱਲ 15 ਮੁਲਾਜ਼ਮ ਨਾਮਜ਼ਦ ਸਨ, ਜਿਨ੍ਹਾਂ 'ਚੋਂ 6 ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ ਬਚਦੇ 6 ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ 3 ਨੂੰ ਬਰੀ ਕਰ ਦਿੱਤਾ ਗਿਆ ਹੈ।

-PTC News

Related Post