ਲਿੰਗ ਨਿਰਧਾਰਨ ਟੈਸਟ ਸੈਂਟਰ ਦਾ ਪਰਦਾਫਾਸ਼ , ਲੋਕਾਂ ਕੋਲੋਂ ਵਸੂਲੀ ਜਾਂਦੀ ਸੀ ਮੋਟੀ ਰਕਮ

By  Shanker Badra May 10th 2019 04:19 PM

ਲਿੰਗ ਨਿਰਧਾਰਨ ਟੈਸਟ ਸੈਂਟਰ ਦਾ ਪਰਦਾਫਾਸ਼ , ਲੋਕਾਂ ਕੋਲੋਂ ਵਸੂਲੀ ਜਾਂਦੀ ਸੀ ਮੋਟੀ ਰਕਮ:ਤਰਨਤਾਰਨ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਪੀ.ਐੱਨ.ਡੀ.ਟੀ. ਵਿਭਾਗ ਵੱਲੋਂ ਤਰਨਤਾਰਨ ਦੇ ਇਕ ਅਲਟਰਾ ਸਾਊਂਡ ਸੈਂਟਰ 'ਚ ਛਾਪੇਮਾਰੀ ਕਰ ਕੇ ਲਿੰਗ ਨਿਰਧਾਰਨ ਟੈਸਟ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ।ਇਸ ਦੌਰਾਨ ਪੁਲਿਸ ਨੇ ਮੌਕੇ ਤੋਂ ਚਾਰ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਅਤੇ ਟੀਮ ਵੱਲੋਂ ਅਲਟਰਾਸਾਊਂਡ ਸੈਂਟਰ ਦਾ ਸਾਰਾ ਰਿਕਾਰਡ ਅਤੇ ਮਸ਼ੀਨਾਂ ਨੂੰ ਸੀਲ ਕਰ ਦਿੱਤਾ ਹੈ।

Tarantaran sex determination tests Raid 4 Arrested
ਲਿੰਗ ਨਿਰਧਾਰਨ ਟੈਸਟ ਸੈਂਟਰ ਦਾ ਪਰਦਾਫਾਸ਼ , ਲੋਕਾਂ ਕੋਲੋਂ ਵਸੂਲੀ ਜਾਂਦੀ ਸੀ ਮੋਟੀ ਰਕਮ

ਜਾਣਕਾਰੀ ਅਨੁਸਾਰ ਸਥਾਨਕ ਸਰਕਾਰੀ ਹਸਪਤਾਲ ਦੇ ਸਾਹਮਣੇ ਮੌਜੂਦ ਪੰਜਾਬ ਸਕੈਨ ਸੈਂਟਰ ਐਂਡ ਅਲਟਰਾਸਾਊਂਡ 'ਤੇ ਕਰੀਬ 3 ਵਜੇ ਛਾਪੇਮਾਰੀ ਕੀਤੀ ਗਈ ਹੈ।ਇਸ ਛਾਪੇਮਾਰੀ ਦੀ ਅਗਵਾਈ ਪੀ.ਐੱਨ.ਡੀ.ਟੀ ਵਿਭਾਗ ਚੰਡੀਗੜ੍ਹ ਦੇ ਸਟਿੰਗ ਆਪ੍ਰੇਸ਼ਨ ਡਾਈਰੈਕਟਰ ਰਮੇਸ਼ ਦੱਤ ਨੇ ਕੀਤੀ ਹੈ।ਇਸ ਛਾਪੇਮਾਰੀ ਦੌਰਾਨ ਤਰਨਤਾਰਨ ਦੇ ਸਿਵਲ ਸਰਜਨ ਡਾ. ਨਵਦੀਪ ਸਿੰਘ ਅਤੇ ਟੀਮ ਦੇ ਹੋਰ ਮੈਂਬਰ ਹਾਜ਼ਿਰ ਸਨ।

Tarantaran sex determination tests Raid 4 Arrested ਲਿੰਗ ਨਿਰਧਾਰਨ ਟੈਸਟ ਸੈਂਟਰ ਦਾ ਪਰਦਾਫਾਸ਼ , ਲੋਕਾਂ ਕੋਲੋਂ ਵਸੂਲੀ ਜਾਂਦੀ ਸੀ ਮੋਟੀ ਰਕਮ

ਇਸ ਸਬੰਧੀ ਡਾਈਰੈਕਟਰ ਰਮੇਸ਼ ਦੱਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੂੰ ਕਈ ਥਾਵਾਂ ਤੋਂ ਗੁਪਤ ਰਿਪੋਰਟਾਂ ਮਿਲ ਰਹੀਆਂ ਸਨ ਕਿ ਇਥੇ ਅਲਟਰਾ ਸਾਊਂਡ ਸੈਂਟਰ 'ਚ 30 ਹਜ਼ਾਰ ਰੁਪਏ ਲੈ ਕੇ ਲਿੰਗ ਨਿਰਧਾਰਨ ਟੈਸਟ ਕੀਤਾ ਜਾ ਰਿਹਾ ਹੈ।ਜਿਸ ਕਰਕੇ ਉਨ੍ਹਾਂ ਵਲੋਂ ਅੱਜ ਤਰਨਤਾਰਨ ਦੇ ਇਕ ਸਕੈਨ ਸੈਂਟਰ 'ਚ ਚੈਕਿੰਗ ਕੀਤੀ ਗਈ।

Tarantaran sex determination tests Raid 4 Arrested ਲਿੰਗ ਨਿਰਧਾਰਨ ਟੈਸਟ ਸੈਂਟਰ ਦਾ ਪਰਦਾਫਾਸ਼ , ਲੋਕਾਂ ਕੋਲੋਂ ਵਸੂਲੀ ਜਾਂਦੀ ਸੀ ਮੋਟੀ ਰਕਮ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸੰਨੀ ਦਿਓਲ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਲਈ ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਪਹੁੰਚੇ ਪਿਤਾ ਧਰਮਿੰਦਰ , ਦਿੱਤਾ ਇਹ ਵੱਡਾ ਬਿਆਨ

ਇਸ ਦੌਰਾਨ ਵਿਭਾਗ ਦੀ ਟੀਮ ਨੇ ਇਸ ਸੈਂਟਰ 'ਚ ਆਪਣੀਆਂ ਦੋ ਟੀਮ ਮੈਂਬਰਾਂ ਪਰਮਜੀਤ ਕੌਰ ਤੇ ਕੁਲਵਿੰਦਰ ਕੌਰ ਨੂੰ ਲਿੰਗ ਨਿਰਧਾਰਤ ਟੈਸਟ ਕਰਵਾਉਣ ਲਈ ਨਕਲੀ ਗਰਭਵਤੀ ਔਰਤ ਬਣਾ ਕੇ ਭੇਜਿਆ , ਜਿਸ ਦਾ ਸਾਰਾ ਸਟਿੰਗ ਆਪ੍ਰੇਸ਼ਨ ਕੀਤਾ ਗਿਆ।ਇਸ ਦੌਰਾਨ ਟੈਸਟ ਕਰਨ ਵਾਲੇ ਸੈਂਟਰ ਦੇ ਡਾਕਟਰ ਤੇ ਮਾਲਕ ਦਾ ਪਰਦਾਫਾਸ਼ ਹੋਇਆ ਅਤੇ ਉਨ੍ਹਾਂ ਕੋਲੋਂ 17 ਹਜ਼ਾਰ 500 ਰੁਪਏ ਦੇ ਨੋਟ ਬਰਾਮਦ ਕੀਤੇ ਹਨ।ਉਨ੍ਹਾਂ ਦੱਸਿਆ ਕਿ ਇਸ ਸੈਂਟਰ ਦੀ ਅਲਟਰਸਾਊਂਡ ਮਸ਼ੀਨ ਅਤੇ ਸਾਰੇ ਰਿਕਾਰਡ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਸ਼ਿਕਾਇਤ ਪੁਲਸ ਨੂੰ ਕਰ ਦਿੱਤੀ ਗਈ ਹੈ।

-PTCNews

Related Post