ਪੱਟੀ ਨਜ਼ਦੀਕ ਪਿੰਡ ਸੰਗਵਾ ਕੋਲ ਟਰੱਕ ਅਤੇ ਘੜੁੱਕੇ 'ਚ ਆਹਮੋ ਸਾਹਮਣੇ ਹੋਈ ਟੱਕਰ, 3 ਵਿਅਕਤੀਆਂ ਦੀ ਮੌਤ
ਪੱਟੀ ਨਜ਼ਦੀਕ ਪਿੰਡ ਸੰਗਵਾ ਕੋਲ ਟਰੱਕ ਅਤੇ ਘੜੁੱਕੇ 'ਚ ਆਹਮੋ ਸਾਹਮਣੇ ਹੋਈ ਟੱਕਰ, 3 ਵਿਅਕਤੀਆਂ ਦੀ ਮੌਤ:ਤਰਨਤਾਰਨ ਦੇ ਪੱਟੀ ਨਜ਼ਦੀਕ ਪਿੰਡ ਸੰਗਵਾ ਕੋਲ ਅੱਜ ਸਵੇਰੇ 6 ਵਜੇ ਦੇ ਕਰੀਬ ਇੱਕ ਟਰੱਕ ਅਤੇ ਘੁੜਕਾ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।ਇਸ ਹਾਦਸੇ ਦੇ ਵਿੱਚ 3 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 6 ਲੋਕ ਜ਼ਖਮੀ ਹੋ ਗਏ ਹਨ।ਮਿਲੀ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਹੈਪੀ ਪੁੱਤਰ ਅਨੋਖ ਸਿੰਘ ਵਾਸੀ ਪੱਟੀ ,ਕਾਲੀ ਵਾਸੀ ਪਿੰਡ ਕੈਰੋਂ ,ਰਾਜਾ ਵਾਸੀ ਠੱਕਰਪੁਰਾ ,ਘੜੁੱਕੇ ਤੇ ਹਰੀਕੇ ਤੋਂ ਪੱਟੀ ਮੋੜ ਵੱਲ ਆ ਰਹੇ ਸੀ ਤਾਂ ਉਸ ਵਕਤ ਪੱਟੀ ਮੋੜ ਤੋਂ ਜਿਪਸਮ ਨਾਲ ਭਰਿਆ ਇੱਕ ਟਰੱਕ ਹਰੀਕੇ ਵੱਲ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਪਿੰਡ ਸੰਗਵਾਂ ਨੇੜੇ ਟਰੱਕ ਬੇਕਾਬੂ ਹੋ ਗਿਆ ਤੇ ਦੋਵਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ।ਇਸ ਹਾਦਸੇ ਵਿੱਚ ਘੜੁੱਕੇ 'ਚ ਸਵਾਰ 3 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 6 ਲੋਕ ਜ਼ਖਮੀ ਹੋ ਗਏ ਹਨ।ਜਿਨ੍ਹਾਂ 'ਚੋਂ 2 ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਅਤੇ 4 ਨੂੰ ਪੱਟੀ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਹਨ।ਇਸ ਘਟਨਾ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।ਮੌਕੇ 'ਤੇ ਪੁੱਜੀ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।