ਤਰਨਤਾਰਨ ਡੇਰੇ ਵਿੱਚ ਡੇਢ ਕਰੋੜ ਦੀ ਲੁੱਟ ਦੇ ਮਾਮਲੇ ਵਿੱਚ 2 ਲੁਟੇਰੇ ਗ੍ਰਿਫ਼ਤਾਰ, 12 ਲੱਖ ਹੋਇਆ ਬਰਾਮਦ

By  Shanker Badra February 29th 2020 06:02 PM -- Updated: February 29th 2020 06:20 PM

ਤਰਨਤਾਰਨ ਡੇਰੇ ਵਿੱਚ ਡੇਢ ਕਰੋੜ ਦੀ ਲੁੱਟ ਦੇ ਮਾਮਲੇ ਵਿੱਚ 2 ਲੁਟੇਰੇ ਗ੍ਰਿਫ਼ਤਾਰ, 12 ਲੱਖ ਹੋਇਆ ਬਰਾਮਦ:ਤਰਨਤਾਰਨ : ਤਰਨਤਾਰਨ ਵਿਚ ਪਿਛਲੇ ਦਿਨੀਂ ਅਣਪਛਾਤੇ ਲੁਟੇਰਿਆਂ ਨੇ ਬਾਬਾ ਜਗਤਾਰ ਸਿੰਘ ਦੇ ਡੇਰੇ ਵਿਚ ਖਜਾਨਚੀ ਬਾਬਾ ਮਹਿੰਦਰ ਸਿੰਘ ਤੇ ਇਕ ਹੋਰ ਸੇਵਾਦਾਰ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਮਾਮਲੇ ਵਿੱਚ ਤਰਨਤਾਰਨ ਪੁਲਿਸ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ।

ਤਰਨਤਾਰਨ ਪੁਲਿਸ ਨੇ ਡੇਰਾ ਬਾਬਾ ਜਗਤਾਰ ਸਿੰਘ 'ਚ 24 ਫਰਵਰੀ ਨੂੰ ਹੋਈ ਡੇਢ ਕਰੋੜ ਰੁਪਏ ਦੀ ਲੁੱਟ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 12 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਹੈ।

ਇਸ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਲਖਵਿੰਦਰ ਸਿੰਘ ਤੇ ਸੁਖਚੈਨ ਸਿੰਘ ਸ਼ਾਮਲ ਹਨ। ਪੁਲਿਸ ਵੱਲੋਂ ਬਾਕੀ ਦੇ 5 ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।  ਇਸ ਸਬੰਧੀ ਤਰਨਤਾਰਨ ਦੇ ਐਸ.ਐਸ.ਪੀ. ਧਰੁਵ ਦਹੀਆ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਹੈ।

-PTCNews

Related Post