ਤਰਨਤਾਰਨ: ਨਸ਼ੇ ਨੇ ਇਕ ਹੋਰ ਘਰ 'ਚ ਵਿਛਾਇਆ ਚਿੱਟਾ ਸੱਥਰ, ਪਰਿਵਾਰ ਨੇ ਕੈਪਟਨ ਸਰਕਾਰ 'ਤੇ ਲਾਏ ਇਲਜ਼ਾਮ

By  Shanker Badra February 29th 2020 06:31 PM -- Updated: February 29th 2020 06:41 PM

ਤਰਨਤਾਰਨ: ਨਸ਼ੇ ਨੇ ਇਕ ਹੋਰ ਘਰ 'ਚ ਵਿਛਾਇਆ ਚਿੱਟਾ ਸੱਥਰ, ਪਰਿਵਾਰ ਨੇ ਕੈਪਟਨ ਸਰਕਾਰ 'ਤੇ ਲਾਏ ਇਲਜ਼ਾਮ:ਤਰਨਤਾਰਨ : ਪੰਜਾਬ ਵਿੱਚ ਹਰ ਰੋਜ਼ ਨਸ਼ੇ ਕਾਰਨ ਮਰਨ ਵਾਲੇ ਨੌਜਵਾਨਾਂ ਦੀ ਖ਼ਬਰਾਂ ਆ ਰਹੀਆਂ ਹਨ। ਪਿਛਲੇ ਕੁੱਝ ਸਮੇਂ ਤੋਂ ਪੰਜਾਬ ‘ਚ ਨਸ਼ੇ ਦੀ ਆਮਦ ਵਧਦੀ ਜਾ ਰਹੀ ਹੈ। ਨਸ਼ੇ ਦੇ ਕਾਰਨ ਹੁਣ ਤੱਕ ਅਨੇਕਾਂ ਹੀ ਨੌਜਵਾਨਾਂ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਅਜਿਹਾ ਹੀ ਇਕ ਤਾਜ਼ਾ ਮਾਮਲਾ ਤਰਨ ਤਾਰਨ ਦੇ ਕਸਬਾ ਝਬਾਲ ਤੋਂ ਸਾਹਮਣੇ ਆਇਆ ਹੈ। ਜਿੱਥੇ ਨਸ਼ੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ 25 ਸਾਲਾਂ ਸੰਦੀਪ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਝਬਾਲ ਵਜੋਂ ਹੋਈ ਹੈ।

tarn-taran-village-jhabal-drug-overdose-due-youth-death-the-family-blame-the-captain-government ਤਰਨਤਾਰਨ: ਨਸ਼ੇ ਨੇ ਇਕ ਹੋਰ ਘਰ 'ਚ ਵਿਛਾਇਆ ਚਿੱਟਾ ਸੱਥਰ, ਪਰਿਵਾਰ ਨੇ ਕੈਪਟਨ ਸਰਕਾਰ 'ਤੇ ਲਾਏ ਇਲਜ਼ਾਮ

ਇਸ ਦੌਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੰਦੀਪ ਸਿੰਘ ਨੇ 7ਵੀਂ ਜਮਾਤ 'ਚ ਸਕੂਲ ਜਾਣਾ ਬੰਦ ਕਰ ਦਿੱਤਾ ਸੀ ਅਤੇ ਬੁਰੀ ਸੰਗਤ 'ਚ ਪੈ ਗਿਆ ਸੀ। ਉਸ ਦਾ ਨਸ਼ਾ ਛਡਾਓ ਕੇਂਦਰ 'ਚੋਂ ਵੀ ਪਿਛਲੇ ਸਾਲ ਇਲਾਜ਼ ਕਰਵਾਇਆ ਸੀ ਪਰ ਵਾਪਸ ਆ ਕੇ ਉਹ ਫਿਰ ਨਸ਼ੇ ਕਰਨ ਲੱਗ ਗਿਆ, ਜਿਸ ਦੇ ਚੱਲਦਿਆ ਅੱਜ ਜ਼ਿਆਦਾ ਨਸ਼ਾ ਕਰਨ ਕਾਰਨ ਉਸ ਦੀ ਮੌਤ ਹੋ ਗਈ।

tarn-taran-village-jhabal-drug-overdose-due-youth-death-the-family-blame-the-captain-government ਤਰਨਤਾਰਨ: ਨਸ਼ੇ ਨੇ ਇਕ ਹੋਰ ਘਰ 'ਚ ਵਿਛਾਇਆ ਚਿੱਟਾ ਸੱਥਰ, ਪਰਿਵਾਰ ਨੇ ਕੈਪਟਨ ਸਰਕਾਰ 'ਤੇ ਲਾਏ ਇਲਜ਼ਾਮ

ਮ੍ਰਿਤਕ ਸੰਦੀਪ ਦੇ ਪਰਿਵਾਰਕ ਮੈਂਬਰਾਂ ਨੇ ਸੰਦੀਪ ਦੀ ਮੌਤ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਹੈ ਕਿ ਜੇਕਰ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਨਸ਼ਿਆਂ 'ਤੇ ਪਾਬੰਧੀ ਲਗਾਈ ਹੁੰਦੀ ਤਾਂ ਸੰਦੀਪ ਦੀ ਜਾਨ ਬੱਚ ਸਕਦੀ ਸੀ। ਉਨ੍ਹਾਂ ਨੇ ਦੱਸਿਆ ਕਿ ਸੰਦੀਪ ਹਰ ਤਰ੍ਹਾਂ ਦਾ ਨਸ਼ਾ ਕਰਦਾ ਸੀ ਤੇ ਉਸਦੀ ਮੌਤ ਵੀ ਨਸ਼ੇ ਕਾਰਨ ਹੋਈ ਹੈ।

tarn-taran-village-jhabal-drug-overdose-due-youth-death-the-family-blame-the-captain-government ਤਰਨਤਾਰਨ: ਨਸ਼ੇ ਨੇ ਇਕ ਹੋਰ ਘਰ 'ਚ ਵਿਛਾਇਆ ਚਿੱਟਾ ਸੱਥਰ, ਪਰਿਵਾਰ ਨੇ ਕੈਪਟਨ ਸਰਕਾਰ 'ਤੇ ਲਾਏ ਇਲਜ਼ਾਮ

ਮ੍ਰਿਤਕ ਦੇ ਪਰਿਵਾਰ ਨੇ ਝਬਾਲ 'ਚ ਸ਼ਰੇਆਮ ਨਸ਼ੇ ਵਿਕਣ ਦਾ ਦਾਅਵਾ ਕਰਦਿਆਂ ਕਿਹਾ ਕਿ ਪੁਲਿਸ ਦੀ ਮਿਲੀਭੁਗਤ ਨਾਲ ਇਥੇ ਨਸ਼ੇ ਵਿੱਕ ਰਹੇ ਹਨ ਜੋ ਕਿ ਬੰਦ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਪਿੰਡ 'ਚ ਸ਼ਰੇਆਮ ਨਸ਼ਾ ਵਿਕਦਾ ਹੈ ਪਰ ਪ੍ਰਸ਼ਾਸਨ ਮੂਕ ਦਰਸ਼ਨ ਬਣਿਆ ਹੋਇਆ ਹੈ। ਦੂਜੇ ਪਾਸੇ ਇਸ ਸਬੰਧੀ ਗਲੱਬਾਤ ਕਰਦਿਆ ਡੀ.ਐੱਸ.ਪੀ. ਸੁੱਚਾ ਸਿੰਘ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

-PTCNews

Related Post