ਤਰਨਤਾਰਨ : ਇਸ਼ਕ 'ਚ ਅੰਨੀ ਹੋਈ ਪਤਨੀ ਨੇ ਆਪਣੇ ਪਤੀ ਨੂੰ ਦਿੱਤਾ ਜ਼ਹਿਰ ,ਮਗਰੋਂ ਗਲਾ ਘੁੱਟ ਕੇ ਕੀਤਾ ਕਤਲ

By  Shanker Badra July 23rd 2019 02:38 PM

ਤਰਨਤਾਰਨ : ਇਸ਼ਕ 'ਚ ਅੰਨੀ ਹੋਈ ਪਤਨੀ ਨੇ ਆਪਣੇ ਪਤੀ ਨੂੰ ਦਿੱਤਾ ਜ਼ਹਿਰ ,ਮਗਰੋਂ ਗਲਾ ਘੁੱਟ ਕੇ ਕੀਤਾ ਕਤਲ:ਤਰਨਤਾਰਨ : ਤਰਨਤਾਰਨ ਵਿਖੇ ਇਸ਼ਕ ਵਿੱਚ ਅੰਨ੍ਹੀ ਇੱਕ ਕਲਯੁਗੀ ਪਤਨੀ ਵੱਲੋਂ ਆਪਣੇ ਪਤੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਦੋਸ਼ੀ ਪਤਨੀ ਆਪਣੇ ਪ੍ਰੇਮੀ ਲਵਲੀ ਨਾਲ ਫ਼ਰਾਰ ਹੋ ਗਈ ਹੈ ਅਤੇ ਦੋਵੇਂ ਬੱਚਿਆਂ ਨੂੰ ਉਸਨੇ ਆਪਣੇ ਪੇਕੇ ਘਰ ਛੱਡ ਦਿੱਤਾ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Tarn Taran Wife poisoned her husband Murder ਤਰਨਤਾਰਨ : ਇਸ਼ਕ 'ਚ ਅੰਨੀ ਹੋਈ ਪਤਨੀ ਨੇ ਆਪਣੇ ਪਤੀ ਨੂੰ ਦਿੱਤਾ ਜ਼ਹਿਰ ,ਮਗਰੋਂ ਗਲਾ ਘੁੱਟ ਕੇ ਕੀਤਾ ਕਤਲ

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਤਰਨਤਾਰਨ ਦੇ ਸਿਟੀ ਥਾਣਾ ਅੰਦਰ ਆਉਂਦੇ ਪਲਾਸੌਰ ਵਿਚ ਵਾਪਰੀ ਹੈ। ਜਿਥੇ ਦੋ ਬੱਚਿਆਂ ਦੀ ਮਾਂ ਨੇ ਇਸ਼ਕ ਦੇ ਚੱਕਰ ਵਿਚ ਆਪਣੇ ਪਤੀ ਨੂੰ ਰਾਤ ਦੇ ਖਾਣੇ ਵਿਚ ਜ਼ਹਿਰ ਪਾ ਦਿੱਤਾ। ਇਸ ਤੋਂ ਬਾਅਦ ਉਸ ਨੂੰ ਇਹ ਡਰ ਸੀ ਕਿ ਕਿਤੇ ਉਹ ਬਚ ਨਾ ਜਾਵੇ, ਇਸ ਤੋਂ ਬਾਅਦ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਉਹ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ ਹੈ।

Tarn Taran Wife poisoned her husband Murder ਤਰਨਤਾਰਨ : ਇਸ਼ਕ 'ਚ ਅੰਨੀ ਹੋਈ ਪਤਨੀ ਨੇ ਆਪਣੇ ਪਤੀ ਨੂੰ ਦਿੱਤਾ ਜ਼ਹਿਰ ,ਮਗਰੋਂ ਗਲਾ ਘੁੱਟ ਕੇ ਕੀਤਾ ਕਤਲ

ਇਸ ਘਟਨਾ ਸਬੰਧੀ ਮ੍ਰਿਤਕ ਦੇ ਪਿਤਾ ਰਘਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਰਾਜਪ੍ਰੀਤ ਸਿੰਘ ਦਾ 12 ਸਾਲ ਪਹਿਲਾਂ ਵਿਆਹ ਸਿਮਰਨ ਕੌਰ ਨਾਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਇਕ ਪੁੱਤਰ ਅਤੇ ਇਕ ਧੀ ਹੈ। ਉਨ੍ਹਾਂ ਦੱਸਿਆ ਕਿ ਸਿਮਰਨ ਕੌਰ ਦਾ ਪਿੰਡ ਦੇ ਇਕ ਨੌਜਵਾਨ ਲਵਪ੍ਰੀਤ ਸਿੰਘ ਨਾਲ ਸਬੰਧ ਬਣ ਗਏ, ਇਸ ਨੂੰ ਲੈ ਕੇ ਘਰ ਵਿਚ ਝਗੜਾ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਐਤਵਾਰ ਦੀ ਰਾਤ ਨੂੰ ਉਸਨੇ ਰਾਜਪ੍ਰੀਤ ਸਿੰਘ ਨੂੰ ਖਾਣੇ ਵਿਚ ਜਹਿਰਲੀ ਚੀਜ਼ ਦੇ ਦਿੱਤੀ।

Tarn Taran Wife poisoned her husband Murder ਤਰਨਤਾਰਨ : ਇਸ਼ਕ 'ਚ ਅੰਨੀ ਹੋਈ ਪਤਨੀ ਨੇ ਆਪਣੇ ਪਤੀ ਨੂੰ ਦਿੱਤਾ ਜ਼ਹਿਰ ,ਮਗਰੋਂ ਗਲਾ ਘੁੱਟ ਕੇ ਕੀਤਾ ਕਤਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਇਨ੍ਹਾਂ 132 ਪਿੰਡਾਂ ‘ਚ ਪਿਛਲੇ 3 ਮਹੀਨਿਆਂ ਦੌਰਾਨ ਪੈਦਾ ਹੋਏ 218 ਮੁੰਡੇ , ਨਹੀਂ ਜਨਮੀ ਇੱਕ ਵੀ ਧੀ

ਇਸ ਦੌਰਾਨ ਬੱਚਿਆਂ ਨੇ ਦੱਸਿਆ ਕਿ ਮਾਂ ਨੇ ਉਨ੍ਹਾਂ ਦੇ ਪਿਤਾ ਦਾ ਰਸੀ ਨਾਲ ਗਲਾ ਘੁੱਟ ਦਿੱਤਾ। ਇਸ ਮਗਰੋਂ ਜਦੋਂ ਕਮਰੇ ਵਿਚ ਜਾ ਕੇ ਦੇਖਿਆ ਦਾ ਰਾਜਪ੍ਰੀਤ ਦੇ ਮੂੰਹ ਵਿਚੋਂ ਝੱਗ ਨਿਕਲ ਰਹੀ ਸੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮ ਸਿਮਰਨ ਕੌਰ ਅਤੇ ਉਸਦੇ ਪ੍ਰੇਮੀ ਲਵਪ੍ਰੀਤ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

-PTCNews

Related Post