ਤਰਨਤਾਰਨ 'ਚ 90 ਲੱਖ ਦੇ ਪੁਰਾਣੇ ਨੋਟਾਂ ਸਣੇ 6 ਵਿਅਕਤੀ ਕਾਬੂ ,ਜਾਂਚ ਸ਼ੁਰੂ

By  Shanker Badra December 5th 2018 09:05 AM -- Updated: December 5th 2018 09:13 AM

ਤਰਨਤਾਰਨ 'ਚ 90 ਲੱਖ ਦੇ ਪੁਰਾਣੇ ਨੋਟਾਂ ਸਣੇ 6 ਵਿਅਕਤੀ ਕਾਬੂ ,ਜਾਂਚ ਸ਼ੁਰੂ:ਤਰਨਤਾਰਨ : ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ 90 ਲੱਖ ਰੁਪਏ ਦੇ ਪੁਰਾਣੇ ਨੋਟਾਂ ਸਮੇਤ 6 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧ ਵਿਚ ਪੁਲਿਸ ਨੇ 6 ਵਿਅਕਤੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

tarntaran-90-million-old-notes-including-6-arrested ਤਰਨਤਾਰਨ 'ਚ 90 ਲੱਖ ਦੇ ਪੁਰਾਣੇ ਨੋਟਾਂ ਸਣੇ 6 ਵਿਅਕਤੀ ਕਾਬੂ ,ਜਾਂਚ ਸ਼ੁਰੂ

ਜਾਣਕਾਰੀ ਅਨੁਸਾਰ ਮੁਲਜ਼ਮਾਂ ਦੀ ਪਛਾਣ ਦੇਵਿਸ਼ ਕੁਮਾਰ, ਦੇਵਦੱਤ, ਰਿਸ਼ਾਦ, ਆਦੇਸ਼ ਕੁਮਾਰ ਵਾਸੀ ਸੁਜਾਨਪੁਰ (ਉੱਤਰ ਪ੍ਰਦੇਸ਼), ਹਰਬੰਸ ਸਿੰਘ ਪਿੰਡ ਦੀਨੇਵਾਲ (ਜਿ਼ਲ੍ਹਾ ਤਰਨ ਤਾਰਨ) ਅਤੇ ਕੁਲਦੀਪ ਸਿੰਘ ਵਾਸੀ ਫ਼ਤਿਹਗੜ੍ਹ ਚੂੜੀਆਂ (ਜਿ਼ਲ੍ਹਾ ਗੁਰਦਾਸਪੁਰ) ਵਜੋਂ ਹੋਈ ਹੈ।

tarntaran-90-million-old-notes-including-6-arrested ਤਰਨਤਾਰਨ 'ਚ 90 ਲੱਖ ਦੇ ਪੁਰਾਣੇ ਨੋਟਾਂ ਸਣੇ 6 ਵਿਅਕਤੀ ਕਾਬੂ ,ਜਾਂਚ ਸ਼ੁਰੂ

ਇਸ ਸਬੰਧੀ ਸੀਆਈਏ ਵਿੰਗ ਦੇ ਇੰਚਾਰਜ ਇੰਸਪੈਕਟਰ ਹਰਿਤ ਸ਼ਰਮਾ ਨੇ ਦੱਸਿਆ ਸਬ-ਇੰਸਪੈਕਟਰ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਦੀ ਟੀਮ ਨੇ ਹਰੀਕੇ 'ਚ ਨਾਕਾ ਲਾਇਆ ਹੋਇਆ ਸੀ ਤੇ ਆਮ ਦਿਨਾਂ ਵਾਂਗ ਚੈਕਿੰਗ ਚੱਲ ਰਹੀ ਸੀ।ਇਸ ਦੌਰਾਨ ਇੱਕ ਮਾਰੂਤੀ ਸੁਜ਼ੂਕੀ ਬਲੇਨੋ ਕਾਰ ਯੂਪੀ 25-ਓ 2215 ਨੂੰ ਚੈਕਿੰਗ ਲਈ ਰੋਕਿਆ ਗਿਆ ਤਾਂ ਉਸ ਕਾਰ ਵਿੱਚ 90 ਲੱਖ ਰੁਪਏ ਦੀ ਪੁਰਾਣੀ ਕਰੰਸੀ ਮੌਜੂਦ ਸੀ।

tarntaran-90-million-old-notes-including-6-arrested ਤਰਨਤਾਰਨ 'ਚ 90 ਲੱਖ ਦੇ ਪੁਰਾਣੇ ਨੋਟਾਂ ਸਣੇ 6 ਵਿਅਕਤੀ ਕਾਬੂ ,ਜਾਂਚ ਸ਼ੁਰੂ

ਇਸ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਇਹ ਪਾਬੰਦੀਸ਼ੁਦਾ ਕਰੰਸੀ ਲੈ ਕੇ ਕਿੱਥੋਂ ਆਏ ਸਨ।ਇਸ ਸਬੰਧੀ ਹਰੀਕੇ ਪੁਲਿਸ ਥਾਣੇ `ਚ ਕੇਸ ਦਰਜ ਕੀਤਾ ਗਿਆ ਹੈ।

-PTCNews

Related Post