550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਰੋਲੀ ਭਾਈ ਤੋਂ ਸਜਾਇਆ ਗਿਆ ਨਗਰ ਕੀਰਤਨ ਪਹੁੰਚਿਆ ਤਰਨਤਾਰਨ, ਸੰਗਤਾਂ ਵੱਲੋਂ ਭਰਵਾਂ ਸੁਆਗਤ

By  Jashan A October 2nd 2019 03:06 PM

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਰੋਲੀ ਭਾਈ ਤੋਂ ਸਜਾਇਆ ਗਿਆ ਨਗਰ ਕੀਰਤਨ ਪਹੁੰਚਿਆ ਤਰਨਤਾਰਨ, ਸੰਗਤਾਂ ਵੱਲੋਂ ਭਰਵਾਂ ਸੁਆਗਤ,ਤਰਨਤਾਰਨ: ਸ੍ਰੀ ਗੁਰੂੂੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛੱਤਰ ਛਾਇਆ ਅਤੇ ਗੁਰੁੂੂੂ ਸਾਹਿਬ ਦੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਡਰੋਲੀ ਭਾਈ ਤੋਂ ਸੁਲਤਾਨਪੁਰ ਲੋਧੀ ਤੱਕ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਤਰਨਤਾਰਨ ਵਿਖੇ ਪਹੁੰਚ ਗਿਆ ਹੈ। ਜਿਥੇ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਾਮਲ ਹੋ ਕੇ ਗੁਰ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਵਾਈ।

Nagar Kirtanਨਗਰ ਕੀਰਤਨ ਦਾ ਤਰਨਤਾਰਨ ਪਹੁੰਚਣ 'ਤੇ ਸਾਬਕਾ ਕਾਰਜਕਾਰੀ ਪ੍ਰਧਾਨ ਅਤੇ ਐਸ ਜੀ ਪੀ ਸੀ ਮੈਬਰ ਅਲਵਿੰਦਰਪਾਲ ਸਿੰਘ ਪੱਖੋਕੇ ਅਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।

Nagar Kirtanਇਸ ਮੌਕੇ ਅਲਵਿੰਦਰਪਾਲ ਸਿੰਘ ਪੱਖੋ ਕੇ ਵੱਲੋ ਸੰਤ ਬਾਬਾ ਗੁਰਨਾਮ ਸਿੰਘ ਅਤੇ ਗੁਰੂੂੂੂ ਸਾਹਿਬ ਪੰਜ ਪਿਆਰਿਆਂ ਨੂੰਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।

Nagar Kirtanਉਥੇ ਹੀ ਸੰਤ ਬਾਬਾ ਗੁਰਨਾਮ ਸਿੰਘ ਡਰੋਲੀ ਭਾਈ ਵਾਲਿਆਂ ਅਤੇ ਅਲਵਿੰਦਰਪਾਲ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਸਮਾਜਿਕ ਕੁਰੀਤੀਆਂ ਨੂੰ ਛੱਡ ਕੇ ਗੁਰੂੂੂ ਸਾਹਿਬ ਦੇ ਦਰਸਾਏ ਰਸਤੇ ਨਾਮ ਜਪੋ ਵੰਡ ਕੇ ਛਕੋ 'ਤੇ ਚੱਲਣ।

-PTC News

Related Post