ਤਰਨਤਾਰਨ ਪੁਲਿਸ ਦੇ 8 ਮੁਲਾਜ਼ਮ ਲਾਈਨ ਹਾਜ਼ਰ, ਜਾਣੋ ਪੂਰਾ ਮਾਮਲਾ

By  Jashan A December 29th 2019 11:44 AM

ਤਰਨਤਾਰਨ ਪੁਲਿਸ ਦੇ 8 ਮੁਲਾਜ਼ਮ ਲਾਈਨ ਹਾਜ਼ਰ, ਜਾਣੋ ਪੂਰਾ ਮਾਮਲਾ,ਤਰਨਤਾਰਨ: ਤਰਨਤਾਰਨ ਪੁਲਿਸ ਵੱਲੋਂ ਬੀਤੇ ਦਿਨ 9 ਪੁਲਿਸ ਮੁਲਾਜ਼ਮਾਂ ਦੇ ਡੋਪ ਟੈਸਟ ਕਰਵਾਏ ਗਏ ਸਨ। ਜਿਨ੍ਹਾਂ ਵਿੱਚੋਂ 8 ਦੇ ਪੋਜ਼ੀਟਿਵ ਪਾਏ ਗਏ ਹਨ।ਐਸ ਐਸ ਐਸ ਪੀ ਨੇ 8 ਪੁਲਿਸ ਕਰਮਚਾਰੀਆਂ ਨੂੰ ਲਾਇਨ ਹਾਜ਼ਰ ਕੀਤਾ।ਹੁਣ ਤੱਕ ਤਰਨਤਾਰਨ ਪੁਲਿਸ ਦੇ 22 ਕਰਮਚਾਰੀ ਡੋਪ ਟੈਸਟ 'ਚ ਪੋਜ਼ੀਟਿਵ ਪਾਏ ਗਏ ਹਨ।

ਗੋਰਤਲਬ ਹੈ ਕਿ ਬੀਤੇ ਦਿਨੀਂ ਐਸ ਐਸ ਐਸ ਪੀ ਵੱਲੋਂ 13 ਪੁਲਿਸ ਕਰਮਚਾਰੀਆਂ ਨੂੰ ਟੈਸਟ ਕਰਵਾਉਣ ਲਈ ਕਿਹਾ ਗਿਆ ਸੀ ਤੇ 13 ਵਿੱਚੋਂ 9 ਨੇ ਟੈਸਟ ਕਰਵਾਇਆ ਸੀ ਅਤੇ 4 ਕਰਮਚਾਰੀ ਗੈਰਹਾਜ਼ਰ ਰਹੇ ਸਨ। ਜਿਸ ਤੋਂ ਬਾਅਦ ਉਕਤ ਚਾਰ ਕਰਮਚਾਰੀਆਂ ਨੂੰ ਐਸ ਐਸ ਐਸ ਵੱਲੋਂ ਸਸਪੈਡ ਕਰ ਦਿੱਤਾ ਗਿਆ ਹੈ।

-PTC News

Related Post